ਰਾਹੁਲ ਦੇ 'ਵਿਦੇਸ਼ੀ ਖ਼ੂਨ' ਦਾ ਮੁੱਦਾ ਉਠਾਉਣ ਵਾਲੇ ਜੈ ਪ੍ਰਕਾਸ਼ 'ਤੇ ਮਾਇਆਵਤੀ ਦੀ ਸਖ਼ਤੀ
Published : Jul 17, 2018, 11:46 am IST
Updated : Jul 17, 2018, 11:46 am IST
SHARE ARTICLE
Mayawati
Mayawati

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਛੇੜਦੇ ਹੋਏ ਉਨ੍ਹਾਂ ਦੀ ਪ੍ਰਧਾਨ ਮੰਤਰੀ ਦਾਅਵੇਦਾਰੀ 'ਤੇ ਸਵਾਲ ਖੜ੍ਹੇ ਕਰਨ ਵਾਲੇ ਜੈ ਪ੍ਰਕਾਸ਼ ਸਿੰਘ...

ਲਖਨਊ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਛੇੜਦੇ ਹੋਏ ਉਨ੍ਹਾਂ ਦੀ ਪ੍ਰਧਾਨ ਮੰਤਰੀ ਦਾਅਵੇਦਾਰੀ 'ਤੇ ਸਵਾਲ ਖੜ੍ਹੇ ਕਰਨ ਵਾਲੇ ਜੈ ਪ੍ਰਕਾਸ਼ ਸਿੰਘ ਦੀ ਅਗਲੇ ਹੀ ਦਿਨ ਬਸਪਾ ਨੇ ਰਾਸ਼ਟਰੀ ਉਪ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਕਰ ਦਿਤੀ ਹੈ। ਮੰਗਲਵਾਰ ਨੂੰ ਖ਼ੁਦ ਬਸਪਾ ਸੁਪਰੀਮੋ ਮਾਇਆਵਤੀ ਮੀਡੀਆ ਦੇ ਸਾਹਮਣੇ ਆਈ ਅਤੇ ਸਿੰਘ ਨੂੰ ਰਾਸ਼ਟਰੀ ਉਪ ਪ੍ਰਧਾਨ ਅਤੇ ਕੋਆਰਡੀਨੇਟਰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ। ਮਾਇਆਵਤੀ ਨੇ ਕਿਹਾ ਕਿ ਜੈ ਪ੍ਰਕਾਸ਼ ਸਿੰਘ ਦਾ ਬਿਆਨ ਉਨ੍ਹਾਂ ਦੀ ਵਿਅਕਤੀਗਤ ਸੋਚ ਹੈ ਅਤੇ ਪਾਰਟੀ ਉਸ ਨਾਲ ਕੋਈ ਲੈਣ ਦੇਣ ਨਹੀਂ ਰੱਖਦੀ। ਪਾਰਟੀ ਨੇਤਾਵਾਂ ਨੂੰ ਹਦਾਇਤ ਕਰਦੇ ਹੋਏ ਬਸਪਾ ਮੁਖੀ ਨੇ ਕਿਹਾ ਕਿ ਨੇਤਾ ਪਾਰਟੀ ਲਾਈਨ ਤੋਂ ਹਟ ਕੇ ਕੁੱਝ ਨਾ ਬੋਲਣ।

Mayawati bspMayawati bspਕਰੀਬ ਦੋ ਮਹੀਨੇ ਪਹਿਲਾਂ ਹੀ ਕਰਨਾਟਕ ਵਿਚ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਸਹੁੰ ਚੁਕ ਸਮਾਗਮ ਵਿਚ ਸੋਨੀਆ ਗਾਂਧੀ ਅਤੇ ਬਸਪਾ ਮੁਖੀ ਮਾਇਆਵਤੀ ਦੇ ਵਿਚਕਾਰ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਸੀ ਪਰ ਬਸਪਾ ਦੇ ਇਕ ਵੱਡੇ ਨੇਤਾ ਵਲੋਂ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਉਠਾਉਣ ਤੋਂ ਸਾਫ਼ ਸੰਦੇਸ਼ ਜਾ ਰਿਹਾ ਸੀ ਕਿ ਗ਼ੈਰ ਭਾਜਪਾ ਦਲਾਂ ਦੇ ਸੰਭਾਵਤ ਮਹਾਮੋਰਚੇ ਵਿਚ ਪੀਐਮ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਜ਼ਬਰਦਸਤ ਮਾਰਾਮਾਰੀ ਹੈ। ਜੈ ਪ੍ਰਕਾਸੋ ਸਿੰਘ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਸੀ  ਜਦੋਂ ਬਸਪਾ ਅਤੇ ਕਾਂਗਰਸ ਦੇ ਵਿਕਚਾਰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਲਈ ਗਠਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਸੀ।

Mayawati bspMayawati bspਸਿੰਘ ਦੇ ਬਿਆਨ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਸੀ, ਇਹੀ ਵਜ੍ਹਾ ਹੈ ਕਿ ਮਾਇਆਵਤੀ ਨੇ ਸਿੰਘ ਦੇ ਵਿਰੁਧ ਤੁਰਤ ਕਾਰਵਾਈ ਕਰਕੇ ਡੈਮੇਜ਼ ਕੰਟਰੋਲ ਕਰ ਲਿਆ। ਹਾਲ ਹੀ ਵਿਚ ਬਸਪਾ ਦੇ ਰਾਸ਼ਟਰੀ ਉਪ ਪ੍ਰਧਾਨ ਬਣਾਏ ਗਏ ਜੈ ਪ੍ਰਕਾਸ਼ ਸਿੰਘ ਨੇ ਲਖਨਊ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਵੰਸ਼ਵਾਦੀ ਰਾਜਨੀਤੀ 'ਤੇ ਹਮਲਾ ਬੋਲਿਆ ਸੀ। ਸਿੰਘ ਨੇ ਜਿੱਥੇ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਦੇਸ਼ ਦੀ ਅਗਵਾਈ ਕਰਨ ਦੇ ਲਈ ਨਾਕਾਬਲ ਦਸਿਆ। ਉਥੇ ਇਹ ਵੀ ਕਿਹਾ ਕਿ ਅਗਲਾ ਨੇਤਾ ਪੇਟ ਤੋਂ ਬਲਕਿ ਪੇਟੀ ਤੋਂ ਆਏਗਾ। ਸੋਮਵਾਰ ਨੂੰ ਲਖਨਊ ਵਿਚ ਬਸਪਾ ਵਰਕਰਾਂ ਦੀ ਰੈਲੀ ਸੀ। ਇਸ ਰੈਲੀ ਵਿਚ ਜੈ ਪ੍ਰਕਾਸ਼ ਨੇ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ।

Rahul GandhiRahul Gandhiਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਹੇ ਅਪਣੇ ਪਿਤਾ ਰਾਜੀਵ ਗਾਂਧੀ ਦੀ ਤਰ੍ਹਾਂ ਉਨ੍ਹਾਂ ਤੋਂ ਕੁੱਝ ਉਮੀਦ ਸੀ। ਹਾਲਾਂਕਿ ਉਹ ਅਪਣੀ ਮਾਂ ਸੋਨੀਆ ਗਾਂਧੀ ਦੇ ਕਦਮਾਂ 'ਤੇ ਚੱਲੇ। ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਮਾਂ ਇਕ ਵਿਦੇਸ਼ੀ ਹੈ ਅਤੇ ਇਸ ਲਈ ਰਾਹੁਲ ਗਾਂਧੀ ਕਦੇ ਵੀ ਭਾਰਤੀ ਰਾਜਨੀਤੀ ਵਿਚ ਸਫ਼ਲ ਨਹੀਂ ਹੋਣਗੇ। ਉਨ੍ਹਾਂ ਦਾ ਵਿਦੇਸ਼ੀ ਖ਼ੂਨ ਦੇਸ਼ ਦੀ ਅਗਵਾਈ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਰਾਜਾ ਹੁਣ ਰਾਣੀ ਤੋਂ ਪੈਦਾ ਨਹੀਂ ਹੋਵੇਗਾ। ਅਗਲਾ ਨੇਤਾ ਪੇਟ ਤੋਂ ਪੇਟੀ ਤੋਂ ਪੈਦਾ ਹੋਵੇਗਾ। ਇਸ ਸਮੇਂ ਬਸਪਾ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਦੇ ਨਾਲ ਗਠਜੋੜ ਦੀ ਗੱਲਬਾਤ ਕਰ ਰਹੀ ਹੈ। 

Mayawati With Sonia and Rahul Mayawati With Sonia and Rahulਉਥੇ ਲੋਕ ਸਭਾ ਚੋਣਾਂ ਵਿਚ ਬਸਪਾ ਅਤੇ ਐਸਪੀ ਦਾ ਗਠਜੋੜ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤਕ ਗਠਜੋੜ ਨੂੰ ਲੈ ਕੇ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ  ਸਮਾਜਵਾਦੀ ਪਾਰਟੀ ਕਾਂਗਰਸ ਦੇ ਨਾਲ ਯੂਪੀ ਵਿਚ ਕੋਈ ਵੀ ਗਠਜੋੜ ਨਹੀਂ ਚਾਹੁੰਦੀ ਹੈ। ਜੈਪ੍ਰਕਾਸ਼ ਸਿੰਘ ਨੇ ਕਿਹਾ ਕਿ ਸ਼ਕਤੀ ਖੇਤੀ, ਨੌਕਰੀ, ਮੰਦਰ ਅਤੇ ਵਪਾਰ ਵਿਚ ਨਹੀਂ ਹੈ। ਜੇਕਰ ਮੰਦਰ ਵਿਚ ਸ਼ਕਤੀ ਹੁੰਦੀ ਤਾਂ ਯੋਗੀ ਅਦਿਤਿਆਨਾਥ ਗੋਰਖਪੁਰ ਮੰਦਰ ਛੱਡ ਕੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾ ਬਣਦੇ। ਸ਼ਕਤੀ ਸਿਰਫ਼ ਇਕ ਜਗ੍ਹਾ ਹੈ, ਉਹ ਹੈ ਰਾਜਨੀਤੀ। 

Yogi AditiyanathYogi Aditiyanathਉਨ੍ਹਾਂ ਸਵਾਮੀ ਚਿਨਮਿਆਨੰਦ, ਸਵਾਮੀ ਅਗਨੀਵੇਸ਼, ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਦੀ ਵੀ ਉਦਾਹਰਨ ਦਿਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਧਾਰਮਿਕ ਲੋਕਾਂ ਨੇ ਅਪਣਾ ਮੱਠ ਛੱਡ ਦਿਤਾ। ਖ਼ੁਦ ਵਿਧਾਇਕ, ਸਾਂਸਦ ਬਣ ਗਏ ਅਤੇ ਲੋਕਾਂ ਨੂੰ ਮੰਦਰ ਦੀ ਘੰਟੀ ਵਜਾਉਣ ਵਿਚ ਲਗਾ ਦਿਤਾ। ਅਸੀਂ ਕੋਈ ਘੰਟੀ ਨਹੀਂ ਵਜਾਵਾਂਗੇ, ਜਦੋਂ ਤਕ ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਘੰਟੀ ਨਾ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement