
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖਾਣ ਵਿਚ ਸਲਫਰ ਦੀ ਮਾਤਰਾ ਵੱਧ ਹੋਣ ਕਾਰਨ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਹਨ ਅਤੇ ਉਹਨਾਂ ਦੇ ਪਿੰਜਰ ਹੀ ਰਹਿ ਗਏ ਹਨ।
ਸ਼ਿਲਾਂਗ : ਮੇਘਾਲਿਆ ਵਿਚ ਲਗਭਗ ਇਕ ਮਹੀਨੇ ਤੋਂ ਕੋਲਾ ਖਾਣ ਵਿਚ ਫਸੇ 15 ਮਜ਼ਦੂਰਾਂ ਦੀ ਭਾਲ ਦੌਰਾਨ ਨੇਵੀ ਅਤੇ ਆਰਓਵੀ ( ਪਾਣੀ ਦੇ ਅੰਦਰ ਚਲਣ ਵਾਲਾ ਰਿਮੋਟ ਵਾਹਨ) ਨੂੰ ਕੁਝ ਪਿੰਜਰ ਮਿਲੇ ਹਨ। ਇਸ ਗੱਲ ਦੀ ਜਾਣਕਾਰੀ ਨੇਵੀ ਨਾਲ ਜੁੜੇ ਸੂਤਰਾਂ ਨੇ ਦਿਤੀ ਹੈ। ਦੱਸ ਦਈਏ ਕਿ 370 ਫੁੱਟ ਡੂੰਘੀ ਖਾਣ ਵਿਚ ਇਕ ਨਦੀ ਦਾ ਪਾਣੀ ਆ ਜਾਣ ਕਾਰਨ 15 ਲੋਕ 13 ਦਸੰਬਰ ਤੋਂ ਫਸੇ ਹੋਏ ਹਨ। ਉਹਨਾਂ ਲੋਕਾਂ ਨੂੰ ਕੱਢਣ ਲਈ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ। ਮਜ਼ਦੂਰਾਂ ਨੂੰ ਬਚਾਉਣ ਲਈ ਮੁਹਿੰਮ ਅਜੇ ਵੀ ਜਾਰੀ ਹੈ।
#WATCH: Search operations underway in a mine at Ksan near Lyteiñ River in East Jaintia Hills for miners who are trapped since December 13. Today morning one body was recovered. (Visuals of Navy's underwater remotely operated vehicle) #Meghalaya. pic.twitter.com/gg1NwtjFOY
— ANI (@ANI) January 17, 2019
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖਾਣ ਵਿਚ ਸਲਫਰ ਦੀ ਮਾਤਰਾ ਵੱਧ ਹੋਣ ਕਾਰਨ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ ਹਨ ਅਤੇ ਉਹਨਾਂ ਦੇ ਪਿੰਜਰ ਹੀ ਰਹਿ ਗਏ ਹਨ। ਫੋਰੈਂਸਿਕ ਮਾਹਿਰਾਂ ਨੂੰ ਡੀਐਨਏ ਟੈਸਟ ਲਈ ਬੁਲਾਇਆ ਗਿਆ ਹੈ ਤਾਂ ਕਿ ਮਜ਼ਦੂਰਾਂ ਦੀ ਪਛਾਣ ਹੋ ਸਕੇ। ਬੀਤੇ ਦਿਨ ਹੀ ਇਸ ਗ਼ੈਰ ਕਾਨੂੰਨੀ ਕੋਲਾ ਖਾਣ ਤੋਂ 200 ਫੁੱਟ ਦੀ ਡੂੰਘਾਈ 'ਤੇ ਇਕ ਮਜ਼ਦੂਰ ਦੀ ਲਾਸ਼ ਮਿਲੀ ਹੈ। ਇਸ ਸਾਂਝੀ ਬਚਾਅ ਮੁਹਿੰਮ ਵਿਚ ਸਥਾਨਕ ਕਰਮਚਾਰੀਆਂ ਤੋਂ ਇਲਾਵਾ ਐਨਆਰਡੀਐਫ ਅਤੇ ਭਾਰਤੀ ਨੇਵੀ ਸ਼ਾਮਲ ਹਨ।
High Powered Pumps
ਖਾਣ ਵਿਚੋਂ ਪਾਣੀ ਕੱਢਣ ਲਈ ਹਾਈ ਪਾਵਰ ਪੰਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਵੀ ਵੱਲੋਂ ਚਲਾਏ ਜਾ ਰਹੇ ਆਰਓਵੀ ਨੇ ਇਕ ਲਾਸ਼ ਬਰਾਮਦ ਕੀਤੀ ਹੈ। ਬਚਾਅ ਮੁਹਿੰਮ ਦੇ ਕਰਚਮਾਰੀਆਂ ਵੱਲੋਂ ਖਾਣ ਵਿਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਨੇਵੀ ਨੇ ਪਾਣੀ ਦੇ ਅੰਦਰ ਰਿਮੋਟ ਨਾਲ ਚਲਣ ਵਾਲੇ ਵਾਹਨ ਦੀ ਵਰਤੋਂ ਕੀਤੀ।
Supreme Court
ਲਗਭਗ 200 ਬਚਾਅ ਕਰਮਚਾਰੀ ਇਸ ਮੁਹਿੰਮ ਵਿਚ ਲਗੇ ਹੋਏ ਹਨ। ਸੁਪਰੀਮ ਕੋਰਟ ਨੇ ਸਰਕਾਰ ਨੂੰ ਇਸ ਬਚਾਅ ਮੁਹਿੰਮ ਨੂੰ ਜਾਰੀ ਰੱਖਣ ਦਾ ਹੁਕਮ ਕੀਤਾ ਸੀ। ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਨੂੰ ਕਿਹਾ ਸੀ ਕਿ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਣ ਅਤੇ ਮਾਹਿਰਾਂ ਦੀ ਮਦਦ ਲਈ ਜਾਵੇ।