
ਮੱਧਪ੍ਰਦੇਸ਼ ਵਿਚ ਕਿਸਾਨਾਂ ਦੇ ਨਾਲ ਕਰਜ਼ਾਮਾਫੀ ਦੇ ਨਾਮ ਉਤੇ ਇਕ ਤਰ੍ਹਾਂ ਦਾ ਮਜ਼ਾਕ ਕੀਤਾ ਜਾ ਰਿਹਾ ਹੈ। ਰਾਜ ਦੇ ਖੁਰਗੋਨ ਵਿਚ ਕਿਸਾਨ ਦੋ ਮਹੀਨੇ ਤੋਂ ਮਾਫੀ ਦੀ ਜਿਸ...
ਖੁਰਗੋਨ : ਮੱਧਪ੍ਰਦੇਸ਼ ਵਿਚ ਕਿਸਾਨਾਂ ਦੇ ਨਾਲ ਕਰਜ਼ਮਾਫ਼ੀ ਦੇ ਨਾਮ ਉਤੇ ਇਕ ਤਰ੍ਹਾਂ ਦਾ ਮਜ਼ਾਕ ਕੀਤਾ ਜਾ ਰਿਹਾ ਹੈ। ਰਾਜ ਦੇ ਖੁਰਗੋਨ ਵਿਚ ਕਿਸਾਨ ਦੋ ਮਹੀਨੇ ਤੋਂ ਮਾਫੀ ਦੀ ਜਿਸ ਲਿਸਟ ਦਾ ਇੰਤਜ਼ਾਰ ਕਰ ਰਹੇ ਸਨ, ਉਸਦੇ ਵੇਖਦੇ ਹੀ ਉਹ ਹੈਰਾਨ ਰਹਿ ਗਏ। ਸੂਚੀ ਵਿਚ ਵਿਖਾਇਆ ਗਿਆ ਕਿ ਕਿਸਾਨਾਂ ਦਾ ਸਿਰਫ 25 ਤੋਂ 30 ਰੁਪਏ ਦਾ ਕਰਜ਼ ਮਾਫ਼ ਹੋਇਆ ਹੈ। ਕਿਸਾਨ ਇਸ ਗੱਲ ਤੋਂ ਬੇਹਦ ਨਰਾਜ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਰਜ਼ੇ ਦੀ ਰਾਸ਼ੀ ਲੱਖਾਂ ਵਿਚ ਹੈ। ਪ੍ਰਸ਼ਾਸਨ ਦੇ ਅਨੁਸਾਰ ਇਹ ਸੂਚੀ ਉਨ੍ਹਾਂ ਕਿਸਾਨਾਂ ਦੀ ਹੈ ਜਿਨ੍ਹਾਂ ਤੇ 31 ਮਾਰਚ 2018 ਦੀ ਮਿਆਦ ਤੱਕ ਕਰਜ਼ਾ ਹੈ।
Farmer
ਦੱਸ ਦਈਏ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸਾਰੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕਰਨ ਦਾ ਆੈਲਾਨ ਕੀਤਾ ਸੀ। ਕਰਜ਼ਮਾਫ਼ੀ ਦੀ ਸੂਚੀ ਜੈ ਕਿਸਾਨ ਕਰਜ਼ਾ ਮੁਕਤੀ ਯੋਜਨਾ ਦੇ ਤਹਿਤ ਸਥਾਨਕ ਟਾਉਨ ਹਾਲ ਵਿਚ ਲਗਾਈ ਗਈ। ਸੂਚੀ ਵੇਖ ਰਹੇ ਕਿਸਾਨਾਂ ਵਿਚੋਂ ਜੈਤਪੁਰ ਦੇ ਕਿਸਾਨ ਪ੍ਰਕਾਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ 25 ਰੁਪਏ ਮਾਫ਼ ਹੋਏ ਹਨ। ਜਦੋਂ ਕਿ ਉਨ੍ਹਾਂ ਨੇ ਢਾਈ ਲੱਖ ਰੁਪਏ ਦਾ ਕਰਜ਼ ਲਿਆ ਸੀ। ਠੀਕ ਇਸੇ ਤਰ੍ਹਾਂ ਸਿਕੰਦਰਪੁਰਾ ਦੇ ਅਮਿਤ ਨਾਮਕ ਕਿਸਾਨ ਦੇ 300 ਰੁਪਏ ਮਾਫ਼ ਹੋਏ ਹਨ, ਜਦੋਂ ਕਿ ਉਸ ਉਤੇ 30 ਹਜ਼ਾਰ ਰੁਪਏ ਦਾ ਕਰਜ਼ ਸੀ।
Kisan
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਸੁਵਿਧਾ ਤੋਂ ਬਚਣ ਲਈ ਅਪਣੇ ਪੱਧਰ ਉਤੇ ਕਰਜ਼ ਦੀ ਰਾਸ਼ੀ ਇਕਠੀ ਕਰਕੇ ਜਮਾਂ ਕਰਵਾਈ ਅਤੇ ਖਾਤਾ ਜ਼ੀਰੋ ਲੈ ਕੇ ਫਿਰ ਤੋਂ ਕਰਜ਼ ਲਿਆ ਪਰ ਫਿਰ ਵੀ ਉਨ੍ਹਾਂ ਦੇ ਨਾਲ ਅਜਿਹਾ ਹੋਇਆ। ਵਿਭਾਗ ਦੇ ਮੁਤਾਬਕ ਜਿਲ੍ਹੇ ਵਿਚ ਲਗਭਗ 2 ਲੱਖ 57 ਹਜ਼ਾਰ 600 ਅਜਿਹੇ ਕਿਸਾਨ ਹਨ ਜਿਨ੍ਹਾਂ ਤੇ ਕਰਜ਼ਾ ਹੈ। ਇਹਨਾਂ ਵਿਚ ਇਕ ਲੱਖ 52 ਹਜ਼ਾਰ ਸਹਕਾਰੀ ਬੈਂਕਾਂ ਦੇ ਅਤੇ 20 ਹਜ਼ਾਰ 600 ਰਾਸ਼ਟਰੀਕਰਨ ਬੈਂਕਾਂ ਦੇ ਕਿਸਾਨ ਸ਼ਾਮਿਲ ਹਨ।