ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਨੂੰ ਡਰਨ ਦੀ ਲੋੜ ਨਹੀਂ, ਇਕ ਕਾਲ 'ਤੇ ਹੋਵੇਗੀ ਕਾਰਵਾਈ!
Published : May 18, 2020, 11:22 am IST
Updated : May 18, 2020, 11:22 am IST
SHARE ARTICLE
Women Domestic Work
Women Domestic Work

ਜਿਸ ਦੇ ਤਹਿਤ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਵਿਕਾਸ...

ਨਵੀਂ ਦਿੱਲੀ: ਜਿਹੜੇ ਦਿਨ ਤੋਂ ਭਾਰਤ ਵਿਚ ਲਾਕਡਾਊਨ ਦਾ ਐਲਾਨ ਹੋਇਆ ਹੈ ਉਸ ਦਿਨ ਤੋਂ ਲੈ ਕੇ ਹੁਣ ਤਕ ਘਰੇਲੂ ਹਿੰਸਾ ਦੇ ਮਾਮਲੇ ਹੋਰ ਦਿਨਾਂ ਦੀ ਤੁਲਨਾਂ ਵਿਚ ਡਬਲ ਹੋ ਗਏ ਹਨ। ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਘਰੇਲੂ ਹਿੰਸਾ ਦੇ ਮਾਮਲੇ ਵਧ ਰਹੇ ਹਨ। ਪਰ ਭਾਰਤ ਸਰਕਾਰ ਇਹਨਾਂ ਮਾਮਲਿਆਂ ਨਾਲ ਨਜਿੱਠਣ ਲਈ ਸਖ਼ਤੀ ਨਾਲ ਕੰਮ ਚੁੱਕਣ ਜਾ ਰਹੀ ਹੈ।

Domestic ViolenceDomestic Violence

ਜਿਸ ਦੇ ਤਹਿਤ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਵਿਕਾਸ ਦਰ ਨਾਲ ਨਜਿੱਠਣ ਲਈ ਡੀਜੀਪੀ ਨੇ ਸੀਏਡਬਲਯੂ ਸੇਲ ਨੇ ਸਾਰੇ ਡੀਐਸਪੀ ਅਤੇ ਮਹਿਲਾ ਹੈਲਪ ਡੈਸਕ ਦੇ ਅਧਿਕਾਰੀਆਂ ਨਾਲ ਇਕ ਵੀਡੀਉ ਕਾਨਫਰੰਸ ਕੀਤੀ। ਬਹੁਤ ਸਾਰੀਆਂ ਔਰਤਾਂ ਨੇ ਉਹਨਾਂ ਨਾਲ ਸੰਪਰਕ ਕੀਤਾ ਜਿਹੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਸਨ। ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਹਾਇਤਾ ਵੀ ਦਿੱਤੀ ਅਤੇ ਉਹਨਾਂ ਦਾ ਮਾਮਲਾ ਦਰਜ ਕੀਤਾ ਗਿਆ।

Domestic ViolenceDomestic Violence

ਇਸ ਦੇ ਨਾਲ-ਨਾਲ ਕਈ ਲੋਕਾਂ ਦੀ ਕੌਂਸਲਿੰਗ ਵੀ ਕੀਤੀ ਗਈ ਜੋ ਕਿ ਆਪਸ ਵਿਚ ਪਿਆਰ ਨਾਲ ਰਹਿ ਰਹੇ ਹਨ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਦਾ ਪਤਾ ਲਗਾਉਣ ਅਤੇ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕਰਨ ਲਈ ਡੀਐਸਪੀ ਇਕ ਨਿਰਧਾਰਿਤ ਫਾਰਮੈਟ ਵਿਚ ਰੋਜ਼ਾਨਾ ਰਿਪੋਰਟ ਭੇਜਣਗੇ। ਜ਼ਰੂਰਤ ਪੈਣ ਤੇ ਪੁਲਿਸ ਵਨ ਸਟਾਪ ਸੈਂਟਰਾਂ ਨਾਲ ਤਾਲਮੇਲ ਰੱਖੇਗੀ।

Domestic ViolenceDomestic Violence

ਜਿਹਨਾਂ ਦਾ ਪ੍ਰਬੰਧ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਨਾਮਜ਼ਦ ਕੀਤੇ ਗਏ ਕੌਂਸਲਰਾਂ ਦੁਆਰਾ ਕੀਤਾ ਜਾਂਦਾ ਹੈ। ਘਰੇਲੂ ਹਿੰਸਾ ਕੇਵਲ ਸ਼ਰੀਰਕ ਹੀ ਨਹੀਂ ਬਲਿਕ ਭਾਵਨਾਤਮਕ, ਮਾਨਸਿਕਤਾ, ਕੌੜੇ ਸ਼ਬਦ ਬੋਲਣਾ, ਤਾਅਨੇ ਮਾਰਨਾ, ਘ੍ਰਿਣਾ ਵਾਲਾ ਵਰਤਾਓ ਕਰਨਾ, ਗਾਲ੍ਹਾਂ ਕੱਢਣੀਆਂ ਆਦਿ ਸਭ ਹਿੰਸਾ ਦਾ ਹੀ ਰੂਪ ਹਨ।

PhotoDeepika Deshwal 

ਆਮ ਤੌਰ ਤੇ ਔਰਤਾਂ ਘਰੇਲੂ ਹਿੰਸਾ ਐਕਟ-2005 ਤੋਂ ਅਣਜਾਣ ਹਨ। ਇਹ ਕਾਨੂੰਨ ਅਜਿਹੀਆਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਹੜੀਆਂ ਪਰਿਵਾਰ ਵਿਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਹਨ। ਇਸ ਵਿਚ ਅਪਸ਼ਬਦ ਕਹਿਣਾ, ਕਿਸੇ ਪ੍ਰਕਾਰ ਦੀ ਰੋਕ-ਟੋਕ ਕਰਨ ਅਤੇ ਮਾਰਕੁੱਟ ਕਰਨਾ ਆਦਿ ਸ਼ਾਮਲ ਹੈ। ਘਰੇਲੂ ਹਿੰਸਾ ਵਿਚ ਦੋਸ਼ੀ ਸਾਬਿਤ ਹੋਣ ਤੇ 3 ਸਾਲ ਦੀ ਸਜ਼ਾ ਹੋ ਸਕਦੀ ਹੈ।

Domestic ViolenceDomestic Violence

NHFS-4 National Family Health Survey released by Union Health Ministry ਦੀ ਰਿਪੋਰਟ ਮੁਤਾਬਕ ਭਾਰਤ ਵਿਚ 15 ਸਾਲ ਦੀ ਉਮਰ ਤੋਂ ਹਰ ਤੀਜੀ ਲੜਕੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਜਿਸ ਵਿਚ 31% ਔਰਤਾਂ ਅਪਣੇ ਪਤੀਆਂ ਦੁਆਰਾ ਸ਼ਰੀਰਕ ਪੀੜਾ, ਮਾਰ-ਕੁੱਟ ਦਾ ਸ਼ਿਕਾਰ ਹੁੰਦੀਆਂ ਹਨ।

ਇਹ ਕਿੰਨੇ ਸ਼ਰਮ ਦੀ ਗੱਲ ਹੈ ਕਿ ਅੱਜ ਦੇ ਯੁੱਗ ਵਿਚ ਵੀ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਅਜਿਹੇ ਬੁਰੇ ਸਮੇਂ ਵਿਚ ਜਦੋਂ ਪੂਰੇ ਦੇਸ਼ ਵਿਚ ਲਾਕਡਾਊਨ ਹੈ, ਕੋਰੋਨਾ ਵਰਗੀ ਬਿਮਾਰੀ ਹੈ, ਅਜਿਹੇ ਸਮੇਂ ਵਿਚ ਲੋਕਾਂ ਨੂੰ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਪਰ ਕੁੱਝ ਲੋਕ ਇਸ ਦੇ ਉਲਟ ਹੀ ਕਰ ਰਹੇ ਹਨ। ਤਲਾਕ ਦੇ ਕੇਸ ਵਧ ਗਏ ਹਨ। ਲਾਕਡਾਊਨ ਵਿਚ ਕਾਫੀ ਲੋਕਾਂ ਦੀ ਨੌਕਰੀ ਚਲੀ ਗਈ ਹੈ, ਬਿਜ਼ਨੈਸ ਠੱਪ ਹੋ ਗਏ ਹਨ, ਕੰਮ-ਕਾਜ ਵੀ ਘਟ ਗਿਆ ਹੈ।

CallCall

ਪਰ ਔਰਤਾਂ ਤੇ ਇਹਨਾਂ ਦਿਨਾਂ ਵਿਚ ਕੰਮ ਦਾ ਬੋਝ ਵਧ ਹੋ ਗਿਆ ਹੈ ਅਤੇ ਨੌਕਰੀ ਵਾਲੀਆਂ ਔਰਤਾਂ ਨੂੰ ਦੁਗਣਾ ਕੰਮ ਕਰਨਾ ਪੈਂਦਾ ਹੈ। ਜੋ ਘਰ ਤੋਂ ਹੀ ਆਫਿਸ ਦਾ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ ਅਤੇ ਆਫਿਸ ਦਾ ਵੀ ਜਿਸ ਦੇ ਚਲਦੇ ਪਰਿਵਾਰ ਵਿਚ ਸਭ ਆਪਸ ਵਿਚ ਚਿੜਚਿੜੇ ਹੋ ਗਏ ਹਨ। ਪਰਿਵਾਰ ਵਿਚ Male Ego ਦੇ ਚਲਦੇ ਆਦਮੀ ਔਰਤਾਂ ਦੀ ਕੰਮ ਵਿਚ ਸਹਾਇਤਾ ਨਹੀਂ ਕਰਦੇ।

ਕਈ ਵਾਰ ਔਰਤਾਂ ਵੀ ਕਾਨੂੰਨ ਦੀ ਦੁਰਵਰਤੋਂ ਕਰਦੀਆਂ ਹਨ, ਅਜਿਹਾ ਕਰਨਾ ਵੀ ਬਿਲਕੁੱਲ ਗਲਤ ਹੈ, ਝੂਠੀਆਂ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਅਜਿਹੇ ਵਿਚ ਜੋ ਅਸਲ ਵਿਚ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

The phone callThe phone call

ਕਰਫਿਊ ਅਤੇ ਤਾਲਾਬੰਦੀ ਸ਼ੁਰੂ ਹੋਣ ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੀਆਂ  ਸ਼ਿਕਾਇਤਾਂ ਵਿਚ ਹੋਏ ਵੱਡੇ ਵਾਧੇ ਦੇ ਮੱਦੇਨਜ਼ਰ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਤਹਿਤ ਡੀਐਸਪੀ ਨੂੰ ਔਰਤਾਂ ਖਿਲਾਫ ਹੋਣ ਵਾਲੇ ਜੁਰਮ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਰੋਜ਼ਾਨਾ ਰਿਪੋਰਟ ਪੇਸ਼ ਕਰਨੀ ਹੋਵੇਗੀ। ਪੰਜਾਬ ਵਿੱਚ ਔਰਤਾਂ ਵਿਰੁੱਧ ਜੁਰਮਾਂ ਵਿੱਚ 21 ਪ੍ਰਤੀਸ਼ਤ ਵਾਧਾ ਹੋਇਆ ਹੈ।

ਜੇ ਤੁਸੀਂ ਘਰੇਲੂ ਹਿੰਸਾ ਦਾ ਅਨੁਭਵ ਕਰ ਰਹੇ ਹੋ ਜਾਂ ਤੁਹਾਡੇ ਆਸ ਪਾਸ ਹੋ ਰਹੇ ਹੋ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ, ਮਹਿਲਾ ਹੈਲਪਲਾਈਨ ਨੰਬਰ ਤੇ ਕਾਲ ਕਰੋ, ਅਪਣੇ ਆਲੇ ਦੁਆਲੇ ਜਾਂ ਦੋਸਤਾਂ ਤੇ ਧਿਆਨ ਦਿਓ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਸਪੋਰਟ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement