'ਗੁਰੂ ਦੀ ਗੋਲਕ' ਵੀ ਹੋ ਗਈ ਡਿਜੀਟਲ, ਬੈਂਕ ਖਾਤੇ ਰਾਹੀਂ ਕਰੋ ਦਾਨ
Published : Jun 18, 2018, 12:33 pm IST
Updated : Jun 18, 2018, 12:33 pm IST
SHARE ARTICLE
Gurdwara Bangla Sahib
Gurdwara Bangla Sahib

ਨਵੰਬਰ 2016 ਮਗਰੋਂ ਨਕਦੀ ਦਾ ਪਸਾਰਾ ਘੱਟ ਕਰਨ ਦਾ ਅਸਰ ਹੁਣ ਰੱਬ ਅਤੇ ਚੇਲੇ ਦੇ ਰਿਸ਼ਤੇ 'ਤੇ ਵੀ ਦਿਸਣ ਲੱਗਾ ਹੈ। ਮੰਦਰ, ਮਸਜਿਦ, ਗੁਰਦਵਾਰੇ ਵਿਚ ਰੱਬ ਦੇ ਚਰਨਾਂ...

ਨਵੀਂ ਦਿੱਲੀ : ਨਵੰਬਰ 2016 ਮਗਰੋਂ ਨਕਦੀ ਦਾ ਪਸਾਰਾ ਘੱਟ ਕਰਨ ਦਾ ਅਸਰ ਹੁਣ ਰੱਬ ਅਤੇ ਚੇਲੇ ਦੇ ਰਿਸ਼ਤੇ 'ਤੇ ਵੀ ਦਿਸਣ ਲੱਗਾ ਹੈ। ਮੰਦਰ, ਮਸਜਿਦ, ਗੁਰਦਵਾਰੇ ਵਿਚ ਰੱਬ ਦੇ ਚਰਨਾਂ ਵਿਚ ਚੜ੍ਹਵਾ ਚੜ੍ਹਉਣ ਦੀ ਰਵਾਇਤ ਰਹੀ ਹੈ ਪਰ ਹੁਣ ਮੋਬਾਈਲ 'ਤੇ ਸੰਦੇਸ਼ ਆਵੇਗਾ ਅਤੇ ਚੜ੍ਹਵੇ ਦੀ ਰਕਮ ਅਪਣੇ ਆਪ ਤੁਹਾਡੇ ਖਾਤੇ ਵਿਚੋਂ ਕੱਟੀ ਜਾਵੇਗੀ।

DSGMCDSGMC

ਜੇ ਤੁਸੀਂ ਚਾਹੋ ਤਾਂ ਅਪਣੇ ਬੈਂਕ ਖਾਤੇ ਵਿਚੋਂ ਧਨ ਸਿੱਧੇ 'ਗੁਰੂ ਦੀ ਗੋਲਕ' ਵਿਚ ਪਾ ਸਕਦੇ ਹੋ। ਗੁਰਦਵਾਰਾ ਬੰਗਲਾ ਸਾਹਿਬ ਵਿਚ 'ਗੁਰੂ ਦੀ ਗੋਲਕ' ਯਾਨੀ ਦਾਨਪਾਤਰ ਨੂੰ ਡਿਜੀਟਲ ਕਰ ਦਿਤਾ ਗਿਆ ਹੈ ਅਤੇ ਹੁਣ ਗੁਰੂ ਦਾ ਕੋਈ ਵੀ ਭਗਤ ਇਸ ਡਿਜੀਟਲ ਗੋਲਕ ਵਿਚ ਦਾਨ ਦੀ ਰਕਮ ਜਮ੍ਹਾ ਕਰਾ ਸਕਦਾ ਹੈ। ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਨੇ ਹਾਲ ਹੀ ਵਿਚ ਗੁਰਦਵਾਰਾ ਬੰਗਲਾ ਸਾਹਿਬ ਵਿਚ ਲਛਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜੀਟਲ ਦਾਨ ਕੇਂਦਰ ਵਿਚ ਕੋਈ ਵੀ ਵਿਅਕਤੀ ਘੱਟੋ ਘੱਟ 100 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ ਅਪਣੀ ਸ਼ਰਧਾ ਮੁਤਾਬਕ ਰਕਮ ਦਾ ਭੁਗਤਾਨ ਕਮੇਟੀ ਦੇ ਖਾਤੇ ਵਿਚ ਡਿਜੀਟਲ ਤਰੀਕੇ ਨਾਲ ਕਰ ਸਕੇਗਾ।

Gurdwara Bangla SahibGurdwara Bangla Sahib

ਏਟੀਐਮ ਨੁਮਾ ਬਣੇ ਇਸ ਕੇਂਦਰ ਵਿਚ ਕੋਈ ਵੀ ਵਿਅਕਤੀ ਰਕਮ ਜਮ੍ਹਾ ਕਰਾ ਸਕਦਾ ਹੈ। ਦਾਨ ਦੇਣ ਵਾਲੇ ਨੂੰ ਅਪਣੀ ਮਰਜ਼ੀ ਨਾਲ ਦਾਨ ਦੇਣ ਦੀ ਸਹੂਲਤ ਵੀ ਉਪਲਭਧ ਕਰਾਈ ਗਈ ਹੈ। ਜੇ ਦਾਨੀ ਡਿਜੀਟਲ ਗੋਲਕ ਤਕਨੀਕ ਨਾਲ ਅਪਣੇ ਬੈਂਕ ਖਾਤੇ ਨੂੰ ਜੋੜਨ ਵਿਚ ਝਿਜਕਦਾ ਹੈ ਤਾਂ ਦਾਨੀ ਨੂੰ ਸਿਰਫ਼ ਡਿਜੀਟਲ ਗੋਲਕ ਮਸ਼ੀਨ ਦੁਆਰਾ ਅਪਣਾ ਮੋਬਾਈਲ ਨੰਬਰ ਪਾਉਣ 'ਤੇ ਅਪਣੇ ਮੋਬਾਈਲ 'ਤੇ ਡਿਜੀਟਲ ਗੋਲਕ ਦਾ ਲਿੰਕ ਐਸਐਸਮਐਸ ਦੁਆਰਾ ਜਾ ਆਵੇਗਾ। ਸੁਰੱਖਿਅਤ ਸਿਸਟਮ ਨਾਲ ਚਾਰ ਘੰਟਿਆਂ ਅੰਦਰ ਭੁਗਤਾਨ ਕੀਤਾ ਜਾ ਸਕਦਾ ਹੈ।

manjit singh gkmanjit singh gk

ਕਮੇਟੀ ਦੇ ਖਾਤੇ ਵਿਚ ਰਕਮ ਆਉਣ ਮਗਰੋਂ ਦਾਨੀ ਦੀ ਈਮੇਲ 'ਤੇ ਧਾਰਾ 80 ਜੀ ਤਹਿਤ ਆਮਦਨ ਕਰ ਤੋਂ ਛੋਟ ਦਾ ਪ੍ਰਮਾਣ ਪੱਤਰ ਅਤੇ ਮੋਬਾਈਲ 'ਤੇ ਧਨ ਪ੍ਰਾਪਤੀ ਦਾ ਸੰਦੇਸ਼ ਵੀ ਪਹੁੰਚ ਜਾਵੇਗਾ। ਦਾਨੀ ਸਿਖਿਆ, ਲੰਗਰ, ਕਾਰਸੇਵਾ ਆਦਿ ਲਈ ਦਾਨ ਦੇ ਸਕਦੇ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਅੱਜਕਲ ਪਲਾਸਟਿਕ ਮਨੀ ਦਾ ਜ਼ਮਾਨਾ ਹੈ। ਬਹੁਤੇ ਲੋਕ ਅਪਣੀ ਜੇਬ ਵਿਚ ਜ਼ਿਆਦਾ ਨਕਦੀ ਰੱਖਣ ਤੋਂ ਸੰਕੋਚ ਕਰਦੇ ਹਨ। ਇਸ ਲਈ ਇਹ ਸਹੂਲਤ ਸ਼ੁਰੁ ਕੀਤੀ ਗਈ ਹੈ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement