ਗੌਰੀ ਲੰਕੇਸ਼ ਕਤਲ 'ਤੇ ਬੋਲੇ ਹਿੰਦੂ ਨੇਤਾ, ਕੀ ਪੀਐਮ ਨੂੰ ਹਰ ਕੁੱਤੇ ਦੀ ਮੌਤ 'ਤੇ ਬੋਲਣਾ ਚਾਹੀਦੈ?
Published : Jun 18, 2018, 6:09 pm IST
Updated : Jun 18, 2018, 6:09 pm IST
SHARE ARTICLE
pramod muthalik
pramod muthalik

ਕਰਨਾਟਕ ਵਿਚ ਸ੍ਰੀਰਾਮ ਸੈਨਾ ਦੇ ਵਿਵਾਦਤ ਮੁਖੀ ਪ੍ਰਮੋਦ ਮੁਤਾਲਿਕ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ...

ਬੰਗਲੁਰੂ : ਕਰਨਾਟਕ ਵਿਚ ਸ੍ਰੀਰਾਮ ਸੈਨਾ ਦੇ ਵਿਵਾਦਤ ਮੁਖੀ ਪ੍ਰਮੋਦ ਮੁਤਾਲਿਕ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ਕਰਨਾਟਕ ਵਿਚ ਕਿਸੇ ਕੁੱਤੇ ਦੇ ਮਰਨ 'ਤੇ ਵੀ ਮੋਦੀ ਜ਼ਿੰਮੇਵਾਰ ਹੈ ਅਤੇ ਕੀ ਹਰ ਕੁੱਤੇ ਦੀ ਮੌਤ 'ਤੇ ਪੀਐਮ ਨੂੰ ਜਵਾਬ ਦੇਣ ਦੀ ਲੋੜ ਹੈ? ਸ੍ਰੀਰਾਮ ਸੈਨਾ ਮੁਖੀ ਨੇ ਕਿਹਾ ਕਿ ਕਰਨਾਟਕ ਵਿਚ ਦੋ ਹੱਤਿਆਵਾਂ ਹੋਈਆਂ ਤਾਂ ਹੰਗਾਮਾ ਖੜ੍ਹਾ ਹੋ ਗਿਆ। ਪ੍ਰਧਾਨ ਮੰਤਰੀ ਮੋਦੀ 'ਤੇ ਉਂਗਲ ਉਠਾਈ ਗਈ ਅਤੇ ਕੇਂਦਰ ਸਰਕਾਰ ਨੂੰ ਫੇਲ੍ਹ ਦਸਿਆ ਗਿਆ ਪਰ ਕਾਂਗਰਸ ਸ਼ਾਸਨ ਵਿਚ ਜਦੋਂ ਮਹਾਰਸ਼ਟਰ ਵਿਚ ਇਸੇ ਤਰ੍ਹਾਂ ਦੋ ਹੱਤਿਆਵਾਂ ਹੋਈਆਂ ਸਨ ਤਾਂ ਕਿਸੇ ਨੇ ਵੀ ਉਥੋਂ ਦੀ ਸਰਕਾਰ ਨੂੰ ਫੇਲ੍ਹ ਨਹੀਂ ਦਸਿਆ ਸੀ। ਤੁਹਾਨੂੰ ਦਸ ਦੇਈਏ ਕਿ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਸ੍ਰੀਰਾਮ ਸੈਨਾ ਨਾਲ ਜੁੜੇ ਕੁੱਝ ਲੋਕ ਵੀ ਸ਼ੱਕ ਦੇ ਘੇਰੇ ਵਿਚ ਹਨ। 

pramod muthalik - gauri lankeshpramod muthalik - gauri lankeshਇਸ ਮਾਮਲੇ ਵਿਚ ਪੱਤਰਕਾਰ ਅਤੇ ਸਮਾਜ ਸੇਵਿਕਾ ਗੌਰੀ ਲੰਕੇਸ਼ ਦੀ ਹੱਤਿਆ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮਾਮਲੇ ਵਿਚ ਸ੍ਰੀਰਾਮ ਸੈਨਾ ਦੇ ਵਿਜੈਪੁਰਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਮਥ ਨੂੰ ਪੁੱਛਗਿਛ ਲਈ ਸੰਮਨ ਭੇਜਿਾ ਹੈ। ਉਥੇ ਲੰਕੇਸ਼ ਦੇ ਪਰਵਾਰ ਨੇ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਸੰਤੁਸ਼ਟੀ ਜਤਾਈ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਐਸਆਈਟੀ ਨੇ ਮਥ ਤੋਂ ਪੁਛਗਿਛ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਗੌਰੀ ਨੂੰ ਗੋਲੀ ਮਾਰਨ ਵਾਲਾ ਸ਼ੱਥੀ ਪਰਸ਼ੂਰਾਮ ਵਾਘਮਾਰੇ ਇਸੇ ਹਿੰਦੂਤਵੀ ਸੰਗਠਨ ਦਾ ਸਰਗਰਮ ਮੈਂਬਰ ਹੈ। 

pramod muthalikpramod muthalikਐਸਆਈਟੀ ਵਿਚ ਸ਼ਾਮਲ ਇਸ ਅਧਿਕਾਰੀ ਨੇ ਦਸਿਆ ਕਿ ਉਹ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੇ ਹਨ ਕਿ ਗੌਰੀ ਦੀ ਘਿਨੌਣੇ ਤਰੀਕੇ ਨਾਲ ਹੱਤਿਆ ਵਿਚ ਕਿਤੇ ਮਥ ਦਾ ਵੀ ਹੱਥ ਨਹੀਂ ਹੈ ਜਾਂ ਇਸ ਸਾਜਿਸ਼ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਵਾਘਮਾਰੇ ਦਾ ਬ੍ਰੇਨਵਾਸ਼ ਤਾਂ ਨਹੀਂ ਕੀਤਾ ਹੈ। ਕਰਨਾਟਕ ਵਿਚ ਵਿਜੈਪੁਰਾ ਜ਼ਿਲ੍ਹੇ ਦੇ ਸਿੰਦਾਗੀ ਸ਼ਹਿਰ ਵਿਚ ਜਨਵਰੀ 2012 ਵਿਚ ਤਹਿਸੀਲਦਾਰ ਦਫ਼ਤਰ ਦੇ ਬਾਹਰ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ ਸੀ, ਜਿਸ ਨਾਲ ਕਿ ਸੰਪਰਦਾਇਕ ਤਣਾਅ ਪੈਦਾ ਕੀਤਾ ਜਾ ਸਕੇ। ਮਥ ਅਤੇ ਵਾਘਮਾਰੇ ਕਥਿਤ ਰੂਪ ਨਾਲ ਇਸ ਵਿਚ ਸ਼ਾਮਲ ਸਨ। 

pramod muthalikpramod muthalikਐਸਆਈਟੀ ਦਾ ਮੰਨਣਾ ਹੈ ਕਿ ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਅਤੇ ਮੰਗਲੁਰੂ ਸਮੇਤ ਤੱਟੀ ਇਲਾਕਿਆਂ ਵਿਚ ਮਥ ਦਾ ਮਜ਼ਬੂਤ ਆਧਾਰ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਰਾਕੇਸ਼ ਮਥ ਨੂੰ ਪੁਛਗਿਛ ਲਈ ਬੁਲਾਇਆ ਹੈ। ਉਹ ਹੁਣ ਤਕ ਹਾਜ਼ਰ ਨਹੀਂ ਹੋਇਆ ਹੈ। ਲੰਕੇਸ਼ ਦੀ ਪਿਛਲੇ ਸਾਲ ਪੰਜ ਸਤੰਬਰ ਨੂੰ ਬੰਗਲੁਰੂ ਸਥਿਤ ਰਿਹਾਇਸ਼ ਦੇ ਗੇਟ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਇਸ ਦੌਰਾਲ ਸ੍ਰੀਰਾਮ ਸੈਨਾ ਦੇ ਸੰਸਥਾਪਕ ਪ੍ਰਧਾਨ ਪ੍ਰਮੋਦ ਮੁਤਾਲਿਕ ਨੇ ਖ਼ੁਦ ਨੂੰ ਅਤੇ ਅਪਣੇ ਸੰਗਠਨ ਨੂੰ ਵਾਘਮਾਰੇ ਅਤੇ ਗੌਰੀ ਦੀ ਹੱਤਿਆ ਤੋਂ ਵੱਖ ਕਰ ਲਿਆ ਹੈ। 

pramod muthalikpramod muthalikਮੁਤਾਲਿਕ ਨੇ ਕਿਹਾ ਕਿ ਸ੍ਰੀਰਾਮ ਸੈਨਾ ਅਤੇ ਵਾਘਮਾਰੇ ਦੇ ਵਿਚਕਾਰ ਕੋਈ ਸਬੰਧ ਨਹੀਂ ਹੈ, ਉਹ ਨਾ ਤਾਂ ਸਾਡਾ ਮੈਂਬਰ ਹੈ ਅਤੇ ਨਾ ਹੀ ਸਾਡਾ ਵਰਕਰ। ਇਹ ਮੈਂ ਸਪੱਸ਼ਟ ਰੂਪ ਨਾਲ ਕਹਿ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਕੀ ਕਿਹਾ ਗਿਆ ਕਿ ਵਾਘਮਾਰੇ ਸ੍ਰੀਰਾਮ ਸੈਨਾ ਦਾ ਮੈਂਬਰ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਾਬਤ ਕਰ ਦਿਤਾ ਕਿ ਵਾਘਮਾਰੇ ਉਨ੍ਹਾਂ ਦੇ ਸੰਗਠਨ ਦਾ ਨਹੀਂ, ਬਲਕਿ ਆਰਐਸਐਸ ਦਾ ਮੈਂਬਰ ਹੈ। 
ਮੁਤਾਲਿਕ ਨੇ ਕਿਹਾ ਕਿ ਆਰਐਸਐਸ ਦੀ ਵਰਦੀ ਵਿਚ ਮੈਂ ਉਸ ਦੀ ਤਸਵੀਰ ਸਾਂਝੀ ਕੀਤੀ। ਮੈਂ ਉਸ ਸਮੇਂ ਕਿਹਾ ਸੀ ਕਿ ਉਹ ਸ੍ਰੀਰਾਮ ਸੈਨਾ ਦਾ ਨਹੀਂ, ਬਲਕਿ ਆਰਐਸਐਸ ਦਾ ਵਰਕਰ ਹੈ। ਪਰਸ਼ੂਰਾਮ ਵਾਘਮਾਰੇ ਦੇ ਪਿਤਾ ਅਸ਼ੋਕ ਵਾਘਮਾਰੇ ਨੇ ਕਿਹਾ ਕਿ ਉਸ ਦਾ ਪੁੱਤਰ ਨਿਰਦੋਸ਼ ਹੈ ਪਰ ਇਹ ਨਹੀਂ ਕਹਿ ਸਕਦਾ ਕਿ ਉਹ ਲੰਕੇਸ਼ ਦੀ ਹੱਤਿਆ ਦੇ ਦਿਨ ਪੰਜ ਸਤੰਬਰ ਨੂੰ ਕਿੱਥੇ ਸੀ। ਅਸ਼ੋਕ ਵਾਘਮਾਰੇ ਨੇ ਇਕ ਕੰਨੜ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਘਰ 'ਤੇ ਸੀ। 

pramod muthalikpramod muthalikਮਥ ਨੇ ਕਿਹਾ ਕਿ ਉਹ ਪੁਛਗਿਛ ਲਈ ਪੇਸ਼ ਹੋਣ ਦੇ ਇਕ ਨੋਟਿਸ ਤੋਂ ਬਾਅਦ ਬੰਗਲੁਰੂ ਆਇਆ ਹੈ। ਉਨ੍ਹਾਂ ਨੇ ਚੈਨਲ ਨੂੰ ਕਿਹਾ ਕਿ ਮੈਨੂੰ ਇਕ ਨੋਟਿਸ ਮਿਲਿੀਆ ਸੀ, ਜਿਸ ਵਿਚ ਪੁਛਗਿਛ ਲਈ ਮੇਰੀ ਹਾਜ਼ਰੀ ਦੀ ਲੋੜ ਦੱਸੀ ਗਈ ਸੀ। ਮਥ ਨੇ ਕਿਹਾ ਕਿ ਉਹ ਪਰਸ਼ੂਰਾਮ ਵਾਘਮਾਰੇ ਦਾ ਮਿੱਤਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਹੈਰਾਨ ਕਰਨ ਵਾਲੀ ਹੈ। ਉਸ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਸ ਦਾ ਮਿੱਤਰ ਇਸ ਮਾਮਲੇ ਵਿਚ ਬੇਦਾਗ਼ ਨਿਕਲੇਗਾ। ਉਸ ਨੇ ਇਸ ਹੱਤਿਆ ਮਾਮਲੇ ਵਿਚ ਉਸ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। 

pramod muthalikpramod muthalikਐਸਆਈਟੀ ਦੇ ਕਥਿਤ ਕਾਤਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਕੁੱਝ ਦਿਨਾਂ ਬਾਅਦ ਉਨ੍ਹਾਂ ਦੇ ਪਰਵਾਰ ਨੇ ਜਾਂਚ 'ਤੇ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਸਹੀ ਦਿਸ਼ਾ ਵਿਚ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਲੰਕੇਸ਼ ਦੀ ਭੈਣ ਕਵਿਤਾ ਅਤੇ ਉਨ੍ਹਾਂ ਦੀ ਮਾਂ ਨੇ ਸਾਬਕਾ ਮੁੱਖ ਮੰਤਰੀ ਸਿਧਰਮਈਆ ਨਾਲ ਮੁਲਾਕਾਤ ਕਰਕੇ ਜਾਂਚ ਵਿਚ ਤੇਜ਼ੀ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਜਾਂਚ ਟੀਮ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਥਿਤ ਸ਼ੂਟਰ ਪਰਸ਼ੂਰਾਮ ਵਾਘਮਾਰੇ ਨੂੰ ਸਿੰਦਾਗੀ ਤੋਂ ਗ੍ਰਿਫ਼ਤਾਰ ਕੀਤਾ ਸੀ। 

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement