
ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜੈਪ੍ਰਕਾਸ਼ ਸਿੰਘ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੀਤੀ ਗਈ ਟਿਪਣੀ ਕਾਰਨ..........
ਲਖਨਊ : ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜੈਪ੍ਰਕਾਸ਼ ਸਿੰਘ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੀਤੀ ਗਈ ਟਿਪਣੀ ਕਾਰਨ ਅਹੁਦੇ ਤੋਂ ਤੁਰਤ ਹਟਾ ਦਿਤਾ ਹੈ। ਜੈਪ੍ਰਕਾਸ਼ ਨੇ ਕਲ ਬਸਪਾ ਕਾਰਕੁਨ ਸੰਮੇਲਨ ਵਿਚ ਕਾਂਗਰਸ ਪ੍ਰਧਾਨ ਬਾਰੇ ਇਤਰਾਜ਼ਯੋਗ ਬਿਆਨ ਦਿਤਾ ਸੀ। ਉਸ ਨੇ ਕਿਹਾ ਸੀ, 'ਜੇ ਰਾਹੁਲ ਗਾਂਧੀ, ਰਾਜੀਵ ਗਾਂਧੀ ਵਰਗੇ ਹੁੰਦੇ ਤਾਂ ਇਕ ਵਾਰ ਤਾਂ ਰਾਜਨੀਤੀ ਵਿਚ ਸਫ਼ਲ ਹੋ ਜਾਂਦੇ ਪਰ ਉਹ ਅਪਣੀ ਮਾਂ 'ਤੇ ਗਏ ਹਨ। ਉਹ ਵਿਦੇਸ਼ੀ ਹੈ।
ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਰਾਹੁਲ ਗਾਂਧੀ ਭਾਰਤੀ ਰਾਜਨੀਤੀ ਵਿਚ ਕਦੇ ਸਫ਼ਲ ਨਹੀਂ ਹੋ ਸਕਦੇ।' ਮਾਇਆਵਤੀ ਨੇ ਕਿਹਾ, 'ਮੈਨੂੰ ਕਲ ਪਤਾ ਲੱਗਾ ਕਿ ਜੈਪ੍ਰਕਾਸ਼ ਨੇ ਬਸਪਾ ਦੀ ਇਨਸਾਨੀ ਸੋਚ ਅਤੇ ਨੀਤੀਆਂ ਵਿਰੁਧ ਭਾਸ਼ਨ ਦਿਤਾ ਹੈ ਅਤੇ ਵਿਰੋਧੀ ਪਾਰਟੀਆ ਦੇ ਆਗੂਆਂ ਬਾਰੇ ਫ਼ਜ਼ੂਲ ਟਿਪਣੀਆਂ ਕੀਤੀਆਂ ਹਨ। ਇਹ ਟਿਪਣੀਆਂ ਉਸ ਦੀ ਨਿਜੀ ਸੋਚ ਹਨ, ਪਾਰਟੀ ਦੀ ਨਹੀਂ।' ਮਾਇਆਵਤੀ ਨੇ ਕਿਹਾ ਕਿ ਉਸ ਨੂੰ ਕੌਮੀ ਕੋਆਰਡੀਨੇਟਰ ਦੇ ਅਹੁਦੇ ਤੋਂ ਵੀ ਹਟਾ ਦਿਤਾ ਗਿਆ ਹੈ।
(ਏਜੰਸੀ)