
ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਅਪਣੀ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਅਪਣੀਆਂ ਭਵਿੱਖ ਦੀਆਂ ਰਣਨੀਤੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਨਵੀਂ ਦਿੱਲੀ: ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਅਪਣੀ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਅਪਣੀਆਂ ਭਵਿੱਖ ਦੀਆਂ ਰਣਨੀਤੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਤਾਲਿਬਾਨ ਦੀ ਇਸ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਭਾਰਤ ਵਿਚ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ।
PM Modi
ਹੋਰ ਪੜ੍ਹੋ: ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦਾ ਬਿਆਨ, 'ਉਜਵਲਾ ਯੋਜਨਾ ਦਾ ਪਾਖੰਡ ਬੰਦ ਕਰੇ ਸਰਕਾਰ'
ਉਹਨਾਂ ਕਿਹਾ, ‘ਅਤਿਵਾਦੀ ਸੰਗਠਨ ਤਾਲਿਬਾਨ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਸ ਦੇ ਸਵਾਲ ਵੀ ਲਏ ਅਤੇ ਜਵਾਬ ਵੀ ਦਿੱਤੇ...ਚਾਹੇ ਉਹ ਜਵਾਬ ਝੂਠੇ ਹੋਣ ਪਰ ਹਿੰਦੁਸਤਾਨ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਇਹ ਹਿੰਮਤ ਕਦੋਂ ਦਿਖਾਉਣਗੇ?’ ਇਸ ਤੋਂ ਇਲਾਵਾ ਸਾਬਕਾ ਆਈਏਐਸ ਸੁਰਿਆ ਪ੍ਰਤਾਪ ਸਿੰਘ ਨੇ ਵੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਤਾਲਿਬਾਨ ਨੇ ਵੀ ਪ੍ਰੈੱਸ ਕਾਨਫਰੰਸ ਕੀਤੀ। ਭਾਰਤ ਇੰਤਜ਼ਾਰ ਕਰ ਰਿਹਾ ਹੈ।
Tweet
ਹੋਰ ਪੜ੍ਹੋ: ਭਾਜਪਾ ਆਗੂ ਦਾ ਬਿਆਨ, 'ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ'
ਉਧਰ ਅੰਬੇਡਕਰਵਾਦੀ ਚਿੰਤਕ ਸੁਸ਼ੀਲ ਸ਼ਿੰਦੇ ਨੇ ਲਿਖਿਆ ਹੈ ਕਿ ਹੁਣ ਤਾਲਿਬਾਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਪਰ ਸਾਡਾ ਤਾਨਾਸ਼ਾਹ ਅਜੇ ਵੀ ਆਪਣੇ ਮਨ ਦੀ ਗੱਲ ਕਰਦਾ ਹੈ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੈ ਕਿ ਤਾਲਿਬਾਨ ਵਰਗੇ ਕੱਟੜਪੰਥੀ ਸੰਗਠਨ ਨੇ ਸੱਤਾ ਸੰਭਾਲਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਹੋਵੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 7 ਸਾਲ ਤੋਂ ਦੇਸ਼ ਚਲਾ ਰਹੇ ਹਨ ਪਰ ਉਹਨਾਂ ਨੇ ਅੱਜ ਤੱਕ ਇਕ ਵਾਰ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਹੈ।