ਪੂਜਾ ਦੇ ਨਾਮ 'ਤੇ ਔਰਤ ਦੇ ਕਪੜੇ ਉਤਾਰਨ ਵਾਲੇ ਦੋ ਗ੍ਰਿਫਤਾਰ
Published : Dec 18, 2018, 4:58 pm IST
Updated : Dec 18, 2018, 4:58 pm IST
SHARE ARTICLE
Pooja
Pooja

ਕਮਰੇ ਵਿਚ ਦਾਖਲ ਹੋਣ ਤੋਂ ਬਾਅਦ ਉਥੇ ਮੌਜੂਦ ਕੁਝ ਲੋਕਾਂ ਨੇ ਔਰਤ ਨੂੰ ਕਪੜੇ ਉਤਾਰਨ ਲਈ ਕਿਹਾ।

ਔਰਗਾਂਬਾਦ, ( ਭਾਸ਼ਾ) : ਮਹਾਰਾਸ਼ਟਰਾ ਦੇ ਔਰਗਾਂਬਾਦ ਸਥਿਤ ਕੰਨੜ ਇਲਾਕੇ ਵਿਖੇ ਕਲੰਕੀ ਨਾਮਕ ਪੂਜਾ ਦੇ ਆਯੋਜਨ ਦੌਰਾਨ ਇਸ ਪੂਜਾ ਵਿਚ ਸ਼ਾਮਲ ਹੋਣ ਲਈ 31 ਸਾਲਾ ਇਕ ਔਰਤ ਦੇ ਕਪੜੇ ਉਤਾਰ ਦਿਤੇ ਗਏ। ਇਹ ਪੀੜਤ ਔਰਤ ਅਪਣੇ ਘਰ ਰੋਜ਼ਾਨਾ ਦਾ ਕੰਮਕਾਜ ਕਰ ਰਹੀ ਸੀ। ਇਸੇ ਦੌਰਾਨ ਦੋਸ਼ੀ ਰਾਮਭਾਉ ਸ਼ਿੰਦੇ ਨੇ ਦਰਵਾਜਾ ਖੜਕਾਇਆ। ਔਰਤ ਵੱਲੋਂ ਦਰਵਾਜਾ ਖੋਲ੍ਹਣ ਤੋਂ ਬਾਅਦ ਦੋਸ਼ੀ ਰਾਮਭਾਉ ਨੇ ਇਸ ਔਰਤ ਨੂੰ ਅਪਣੇ ਫਾਰਮ ਵਿਚ ਆਯੋਜਿਤ ਪੂਜਾ ਵਿਚ ਸ਼ਾਮਲ ਹੋਣ ਲਈ ਕਿਹਾ।

victimvictim

ਪਹਿਲਾਂ ਤਾਂ ਔਰਤ ਨੇ ਇਸ ਪੂਜਾ ਵਿਚ ਸ਼ਾਮਲ ਹੋਣ ਤੋਂ ਜਵਾਬ ਦੇ ਦਿਤਾ ਪਰ ਬਾਅਦ ਵਿਚ ਇਸ ਆਦਮੀ ਵੱਲੋਂ ਅਪਣੀ ਉਮਰ ਦਾ ਹਵਾਲਾ ਦਿਤਾ ਗਿਆ, ਜਿਸ ਕਾਰਨ ਔਰਤ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ। ਫਾਰਮ ਵਿਚ ਬਣੇ ਛੋਟੇ ਜਿਹੇ ਕਮਰੇ ਵਿਚ ਜਦ ਇਹ ਔਰਤ ਪੁੱਜੀ ਤਾਂ ਉਸ ਨੇ ਦੇਖਿਆ ਕਿ ਕੁਝ ਤਾਂਤ੍ਰਕ ਬੈਠੇ ਹੋਏ ਹਨ ਅਤੇ ਮੰਤਰ ਪੜ੍ਹ ਰਹੇ ਹਨ। ਕਮਰੇ ਵਿਚ ਦਾਖਲ ਹੋਣ ਤੋਂ ਬਾਅਦ ਉਥੇ ਮੌਜੂਦ ਕੁਝ ਲੋਕਾਂ ਨੇ ਔਰਤ ਨੂੰ ਕਪੜੇ ਉਤਾਰਨ ਲਈ ਕਿਹਾ। ਜਦ ਔਰਤ ਨੇ ਇਸ ਤੋਂ ਇਨਕਾਰ ਕੀਤਾ ਤਾਂ ਇਹਨਾਂ ਲੋਕਾਂ ਨੇ ਹੋਰਨਾਂ ਮੌਜੂਦ ਲੋਕਾਂ ਨੂੰ

ExploitationExploitation

ਕਿਹਾ ਕਿ ਉਹ ਇਸ ਔਰਤ ਦੇ ਕਪੜੇ ਫਾੜ ਦੇਣ। ਇਸ ਤੋਂ ਬਾਅਦ ਕੁਝ ਲੋਕਾਂ ਨੇ ਰਲ ਕੇ ਔਰਤ ਦੇ ਕਪੜੇ ਫਾੜ ਦਿਤੇ ਅਤੇ ਔਰਤ ਦਾ ਸ਼ੋਸ਼ਣ ਕਰਨ ਲਗੇ। ਇਸ ਸੱਭ ਤੋਂ ਬਾਅਦ ਔਰਤ ਨੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਅਪਣੀ ਜਾਨ ਬਚਾਈ ਅਤੇ ਕੰਨੜ ਪੁਲਿਸ ਸਟੇਸ਼ਨ ਪੁੱਜੀ। ਇਥੇ ਔਰਤ ਨੇ ਅਪਣੀ ਹੱਡਬੀਤੀ ਪੁਲਿਸ ਨੂੰ ਦੱਸੀ। ਜਿਸ ਤੋਂ ਬਾਅਦ 13 ਲੋਕਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਅਗਲੇਰੀ ਜਾਂਚ ਵਿਚ ਲਗੀ ਹੋਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement