
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਹਿ ਚੁੱਕੇ ਉੱਘੇ ਨੌਜਵਾਨ ਆਗੂ ਸੁਖਦੀਪ ਸਿੰਘ ਅੱਪਰਾ 'ਆਪ' ਦਾ ਖਹਿੜਾ ਛੱਡ ਕੇ ਸੁੱਖਪਾਲ ਸਿੰਘ ਖਹਿਰਾ...
ਗੁਰਾਇਆ, 19 ਜਨਵਰੀ (ਸਤਪਾਲ ਸਿੰਘ) : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਹਿ ਚੁੱਕੇ ਉੱਘੇ ਨੌਜਵਾਨ ਆਗੂ ਸੁਖਦੀਪ ਸਿੰਘ ਅੱਪਰਾ 'ਆਪ' ਦਾ ਖਹਿੜਾ ਛੱਡ ਕੇ ਸੁੱਖਪਾਲ ਸਿੰਘ ਖਹਿਰਾ ਨਾਲ ਪੰਜਾਬੀ ਏਕਤਾ ਪਾਰਟੀ ਨਾਲ ਖੜ ਗਏ ਹਨ ਅਤੇ ਸੁੱਖਪਾਲ ਖਹਿਰਾ ਵਲੋਂ ਉਨ੍ਹਾਂ ਨੂੰ ਪੰਜਾਬ ਦੇ 7 ਮੁੱਖ ਬੁਲਾਰਿਆਂ ਵਿਚ ਸ਼ਾਮਲ ਕੀਤਾ ਹੈ।
Sukhpal Khaira
ਵਰਨਣਯੋਗ ਹੈ ਕਿ ਅੱਪਰਾ 'ਆਪ' ਵਿਚ ਪਹਿਲਾ ਹਲਕਾ ਫ਼ਿਲੌਰ ਦਾ ਇੰਚਾਰਜ, ਜ਼ਿਲ੍ਹਾ ਜਲੰਧਰ ਦਾ ਯੂਥ ਪ੍ਰਧਾਨ, ਪੰਜਾਬ ਦਾ ਯੂਥ ਸਕੱਤਰ, ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਦੇ ਜਨਰਲ ਸਕੱਤਰ ਵਜੋਂ ਅਤੇ ਹੋਰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਚੁਕਿਆ ਹੈ ਪਰ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਉਣ ਤੋਂ ਬਾਅਦ ਅਪਣੀ ਪੂਰੀ ਟੀਮ ਨਾਲ ਬਾਗ਼ੀ ਧੜੇ 'ਚ ਸ਼ਾਮਲ ਹੋ ਗਿਆ ਸੀ।