ਦਾਤੀ ਮਦਨ ਮਹਾਰਾਜ ਤੋਂ ਕ੍ਰਾਈਮ ਬ੍ਰਾਂਚ ਨੇ ਕੀਤੀ ਪੁੱਛਗਿਛ ਸ਼ੁਰੂ
Published : Jun 19, 2018, 6:13 pm IST
Updated : Jun 19, 2018, 6:13 pm IST
SHARE ARTICLE
Dati Maharaj
Dati Maharaj

ਚੇਲੀ ਵਲੋਂ ਕੁਕਰਮ ਦੇ ਕੇਸ ਵਿਚ ਫਸਿਆ ਦਾਤੀ ਮਦਨ ਮਹਾਰਾਜ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦਫਤਰ ਪਹੁੰਚਿਆ।

ਨਵੀਂ ਦਿੱਲੀ, ਚੇਲੀ ਵਲੋਂ ਕੁਕਰਮ ਦੇ ਕੇਸ ਵਿਚ ਫਸਿਆ ਦਾਤੀ ਮਦਨ ਮਹਾਰਾਜ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦਫਤਰ ਪਹੁੰਚਿਆ। ਇੱਥੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਨੇ 8 ਦਿਨ ਤੋਂ ਗਾਇਬ ਦਾਤੀ ਮਦਨ ਅਤੇ 4 ਹੋਰ ਦੋਸ਼ੀਆਂ ਨੂੰ ਪੇਸ਼ ਹੋਣ ਲਈ ਬੁੱਧਵਾਰ ਤਕ ਦਾ ਅਲਟੀਮੇਟਮ ਦਿੱਤਾ ਸੀ। ਦੋਸ਼ੀਆਂ ਦੀ ਤਲਾਸ਼ ਵਿਚ ਪੁਲਿਸ ਟੀਮ ਨੇ ਦਾਤੀ ਦੇ ਦਿੱਲੀ ਅਤੇ ਪਾਲੀ (ਰਾਜਸਥਾਨ) ਆਸ਼ਰਮ ਉੱਤੇ ਛਾਪਿਆ ਮਾਰਿਆ ਸੀ। 11 ਜੂਨ ਨੂੰ ਇੱਕ ਚੇਲੀ ਦੀ ਸ਼ਿਕਾਇਤ ਉੱਤੇ ਦਿੱਲੀ ਦੇ ਫਤੇਹਪੁਰੀ ਬੇਰੀ ਥਾਣੇ ਵਿਚ ਕੁਕਰਮ ਦਾ ਕੇਸ ਦਰਜ ਕੀਤਾ ਗਿਆ। 

Daati Maharaj Daati Maharajਐਸ ਪੀ (ਕਰਾਇਮ ਬ੍ਰਾਂਚ) ਜਸਵੀਰ ਸਿੰਘ ਮਲਿਕ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇਕਰ ਦਾਤੀ ਅਤੇ ਹੋਰ ਦੋਸ਼ੀ ਹਾਜ਼ਰ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾ ਸਕਦੇ ਹਨ। ਉੱਧਰ, ਦਾਤੀ ਇਸ ਮਾਮਲੇ ਵਿਚ ਪਹਿਲਾਂ ਤੋਂ ਜ਼ਮਾਨਤ ਲਈ ਬਚਣ ਦੀ ਕੋਸ਼ਿਸ਼ ਵਿਚ ਲਗਾ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੇਸ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਸੀ।

Daati Maharaj Daati Maharajਦੱਸ ਦਈਏ ਕਿ ਡਰ ਦੇ ਮਾਰੇ ਪੀੜਿਤਾ ਨੇ 2 ਸਾਲ ਤੱਕ ਸ਼ਿਕਾਇਤ ਨਹੀਂ ਸੀ ਕੀਤੀ। ਲੜਕੀ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਸ਼ਨਿਧਾਮ ਦੇ ਅੰਦਰ ਦੋ ਸਾਲ ਪਹਿਲਾਂ ਦਾਤੀ ਮਦਨ  ਨੇ ਉਸਦਾ ਯੌਨ ਸ਼ੋਸ਼ਣ ਕੀਤਾ ਸੀ। ਸਮਾਜ ਵਿਚ ਬਦਨਾਮੀ ਅਤੇ ਡਰ ਦੀ ਵਜ੍ਹਾ ਤੋਂ ਉਸਨੇ ਪਹਿਲਾਂ ਸ਼ਿਕਾਇਤ ਨਹੀਂ ਕੀਤੀ।

Daati Maharaj Daati Maharajਪੁਲਿਸ ਨੇ ਦਾਤੀ ਮਹਾਰਾਜ ਉੱਤੇ 376 (ਕੁਕਰਮ), 377 (ਕੁਦਰਤੀ ਯੌਨ ਸੰਬੰਧ), 354 (ਛੇੜਛਾੜ) ਦੀਆਂ ਧਾਰਾਵਾਂ ਲਗਾਈਆਂ ਹਨ। ਦਾਤੀ ਮਦਨ ਸ਼ਨਿਧਾਮ ਦਾ ਮੁਖੀ ਹਨ। ਉਸਦਾ ਜਨਮ 10 ਜੁਲਾਈ, 1950 ਨੂੰ ਅਲਵਰ (ਰਾਜਸਥਾਨ) ਵਿਚ ਹੋਇਆ। ਦੱਸਿਆ ਜਾਂਦਾ ਹੈ ਕਿ ਉਹ 7 ਸਾਲ ਦੀ ਉਮਰ ਵਿੱਚ ਸੰਤ ਬਣ ਗਿਆ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement