
ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਮੱਧ ਪ੍ਰਦੇਸ਼ ਦੇ ਹੀ ਇਕ ਪਿੰਡ ਦੇ ਸਰਕਾਰੀ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ...
ਭੋਪਾਲ : ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਮੱਧ ਪ੍ਰਦੇਸ਼ ਦੇ ਹੀ ਇਕ ਪਿੰਡ ਦੇ ਸਰਕਾਰੀ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਣਵਿਆਹੁਤਾ ਦਸਿਆ ਸੀ। ਹਰਦਾ ਜ਼ਿਲ੍ਹੇ ਦੇ ਤਿਮਾਰੀ ਪਿੰਡ ਦੇ ਆਂਗਣਵਾੜੀ ਕੇਂਦਰ 'ਤੇ ਉਨ੍ਹਾਂ ਦੇ ਪ੍ਰੋਗਰਾਮ ਦਾ ਇਕ ਵੀਡੀਓ ਸੋਮਵਾਰ ਨੂੰ ਵਾਇਰਲ ਹੋ ਗਿਆ ਹੈ। ਇਸ ਪ੍ਰੋਗਰਾਮ ਵਿਚ ਆਨੰਦੀਬੇਨ ਪਟੇਲ ਨੇ ਔਰਤਾ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਆਹ ਨਹੀਂ ਕੀਤਾ ਹੈ।
anandiben patelਆਨੰਦੀਬੇਨ ਪਟੇਲ ਨੇ ਆਂਗਣਵਾੜੀ ਕੇਂਦਰ ਵਿਚ ਔਰਤਾਂ ਨੂੰ ਕਿਹਾ ਕਿ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਹੈ, ਇਹ ਤਾਂ ਪਤਾ ਹੈ ਨਾ ਤੁਹਾਨੂੰ? ਨਰਿੰਦਰ ਭਾਈ ਨੇ ਵਿਆਹ ਨੀਂ ਕੀਤਾ ਹੈ। ਮੋਦੀ ਇਸ ਗੱਲ ਨੂੰ ਅਣਵਿਆਹੁਤਾ ਰਹਿੰਦੇ ਹੋਏ ਵੀ ਸਮਝਦੇ ਹਨ ਕਿ ਔਰਤਾਂ ਅਤੇ ਬੱਚਿਆਂ ਨੂੰ ਦਿੱਕਤ ਹੁੰਦੀ ਹੈ। ਆਨੰਦੀਬੇਨ ਪਟੇਲ ਦਾ ਇਹ ਬਿਆਨ ਭਾਜਪਾ ਨੂੰ ਅਸਹਿਜ ਕਰਨ ਵਾਲਾ ਹੈ ਕਿਉਂਕਿ ਮੋਦੀ ਨੇ ਬਨਾਰਸ ਵਿਚ ਨਾਮਜ਼ਦਗੀ ਦੇ ਸਹੁੰ ਪੱਤਰ ਵਿਚ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਜਸੋਦਾਬੇਨ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ।
narender modiਦਸ ਦਈਏ ਕਿ ਜਸ਼ੋਧਾਬੇਨ ਨੇ ਦਾਅਵਾ ਕੀਤਾ ਸੀ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਪਤਨੀ ਹਨ, ਹਾਲਾਂਕਿ ਨਰਿੰਦਰ ਮੋਦੀ ਇਸ ਬਾਰੇ ਕਦੇ ਕੁਝ ਨਹੀਂ ਬੋਲਦੇ। 62 ਸਾਲਾ ਸੇਵਾ-ਮੁਕਤ ਅਧਿਆਪਕਾ ਜਸ਼ੋਧਾਬੇਨ ਨੇ ਕਿਹਾ ਕਿ ਉਨ੍ਹਾ ਦਾ ਮੋਦੀ ਨਾਲ ਵਿਆਹ 3 ਸਾਲ ਤਕ ਹੀ ਚੱਲਿਆ ਸੀ ਅਤੇ ਇਸ ਵੇਲੇ ਉਹ ਆਪਣੇ ਭਰਾ ਅਸ਼ੋਕ ਮੋਦੀ ਨਾਲ ਰਹਿੰਦੀ ਹੈ।
anandiben patel and narender modiਇਕ ਇੰਟਰਵਿਊ 'ਚ ਜਸ਼ੋਧਾਬੇਨ ਨੇ ਕਿਹਾ ਸੀ ਕਿ ਉਨ੍ਹਾ ਨੂੰ ਮੋਦੀ ਬਾਰੇ ਪੜ੍ਹ ਕੇ ਬਹੁਤ ਚੰਗਾ ਲੱਗਦਾ ਹੈ ਅਤੇ ਉਹ ਸਮਝਦੀ ਹੈ ਕਿ ਮੋਦੀ ਇਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਨਣਗੇ। ਜਸ਼ੋਧਾਬੇਨ ਨੇ ਕਿਹਾ ਕਿ ਤੋੜ-ਵਿਛੋੜੇ ਤੋਂ ਬਾਅਦ ਉਨ੍ਹਾ ਨੇ ਇਕ ਦੂਜੇ ਨਾਲ ਕਦੇ ਸੰਪਰਕ ਨਹੀਂ ਕੀਤਾ। ਉਸ ਨੇ ਦਸਿਆ ਕਿ 17 ਸਾਲ ਦੀ ਉਮਰ 'ਚ ਉਸ ਦਾ ਮੋਦੀ ਨਾਲ ਵਿਆਹ ਹੋ ਗਿਆ ਸੀ। ਜਸ਼ੋਧਾਬੇਨ ਨੇ ਦਸਿਆ ਸੀ ਕਿ ਉਸ ਨੂੰ 14000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਅਤੇ ਬਹੁਤ ਸਮਾਂ ਪਾਠ-ਪੂਜਾ 'ਚ ਲਗਾਉਂਦੀ ਹੈ।
narender modiਜਸ਼ੋਧਾਬੇਨ ਨੇ ਦਸਿਆ ਸੀ ਕਿ ਵਿਆਹ ਤੋਂ ਪਹਿਲਾਂ ਉਸ ਨੇ ਕਾਫ਼ੀ ਪੜ੍ਹਾਈ ਕੀਤੀ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਪੜ੍ਹਾਈ ਜਾਰੀ ਰੱਖਣ ਲਈ ਕਾਫ਼ੀ ਉਤਸ਼ਾਹਤ ਕੀਤਾ। ਉਨ੍ਹਾਂ ਦਸਿਆ ਸੀ ਕਿ ਦੋਵਾਂ ਵਿਚਾਲੇ ਪੜ੍ਹਾਈ ਬਾਰੇ ਅਕਸਰ ਹੀ ਚਰਚਾ ਹੁੰਦੀ ਸੀ ਅਤੇ ਮੋਦੀ ਰਸੋਈ 'ਚ ਵੀ ਹੱਥ ਵਟਾਉਂਦੇ ਸਨ। ਜਸ਼ੋਧਾਬੇਨ ਨੇ ਦਸਿਆ ਕਿ ਤਿੰਨ ਸਾਲ ਦੇ ਵਿਆਹੁਤਾ ਜੀਵਨ ਦੌਰਾਨ ਦੋਵਾਂ ਵਿਚਾਲੇ ਕਦੇ ਝਗੜਾ ਨਹੀਂ ਹੋਇਆ ਸੀ ਅਤੇ ਉਹ ਸ਼ਰਤਾਂ ਤਹਿਤ ਇਕ ਦੂਜੇ ਤੋਂ ਵੱਖਰੇ-ਵੱਖਰੇ ਹੋਏ ਸਨ।
anandiben patelਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨਾਲ ਮੁੜ ਮਿਲਣ ਬਾਰੇ ਪੁੱਛੇ ਜਾਣ 'ਤੇ ਜਸ਼ੋਧਾਬੇਨ ਨੇ ਕਿਹਾ ਸੀ ਕਿ ਉਨ੍ਹਾ ਨੂੰ ਨਹੀਂ ਲੱਗਦਾ ਕਿ ਮੋਦੀ ਕਦੇ ਉਨ੍ਹਾਂ ਨੂੰ ਮਿਲ ਸਕਣਗੇ ਅਤੇ ਉਹ ਵੀ ਨਹੀਂ ਚਾਹੁੰਦੀ ਕਿ ਕਿਸੇ ਗੱਲ ਕਾਰਨ ਮੋਦੀ ਨੂੰ ਕੋਈ ਨੁਕਸਾਨ ਪਹੁੰਚੇ। ਜਸ਼ੋਧਾਬੇਨ ਨੇ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਮੋਦੀ ਆਪਣੇ ਕੰਮ 'ਚ ਲਗਾਤਾਰ ਅੱਗੇ ਵਧਦੇ ਰਹਿਣ।