
ਕਰਮਚਾਰੀ ਚੋਣ ਕਮਿਸ਼ਨ ਨੇ SSC CGL 2017 ਭਰਤੀ ਲਈ ਇਕ ਆਧਿਕਾਰਿਕ ਸੂਚਨਾ ਜਾਰੀ ਕਰ ਦਿੱਤੀ ਹੈ।
ਨਵੀਂ ਦਿੱਲੀ : ਕਰਮਚਾਰੀ ਚੋਣ ਕਮਿਸ਼ਨ ਨੇ SSC CGL 2017 ਭਰਤੀ ਲਈ ਇਕ ਆਧਿਕਾਰਿਕ ਸੂਚਨਾ ਜਾਰੀ ਕਰ ਦਿੱਤੀ ਹੈ। ਕਮਿਸ਼ਨ ਨੇ ਉਮੀਦਵਾਰਾਂ ਲਈ ਵਿਭਾਗ ਦੇ ਅਨੁਸਾਰ ਖਾਲੀ ਅਸਾਮੀਆਂ ਦੀ ਸੂਚੀ ਜਾਰੀ ਕੀਤੀ ਹੈ। ਅਸਾਮੀਆਂ ਦੀ ਸੂਚੀ ਐਸਐਸਸੀ ਦੀ ਆਧਿਕਾਰਿਕ ਸਾਇਟ ssc.nic.in 'ਤੇ ਉਪਲਬਧ ਹੈ। ਇਸ ਭਰਤੀ ਪ੍ਰਕਿਰਿਆ ਦੇ ਮਾਧਿਅਮ ਨਾਲ ਕੁਲ 9,284 ਅਹੁਦੇ ਭਰੇ ਜਾਣਗੇ।
SSC Releases 9,284 vacancies for SSC CGL 2017
ਕਮਿਸ਼ਨ ਨੇ 9 ਮਈ 2019 ਨੂੰ ਐਸਐਸਸੀ ਸੀਜੀਐਲ ਨਤੀਜਾ 2017 ਘੋਸ਼ਿਤ ਕੀਤਾ ਹੈ। ਟੀਅਰ - III ਲਿਖਤੀ ਪ੍ਰੀਖਿਆ 8 ਜੁਲਾਈ 2018 ਨੂੰ ਦੇਸ਼ ਦੇ ਵੱਖਰੇ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਖਾਲੀ ਅਸਾਮੀਆਂ ਦੀ ਗਿਣਤੀ 9475 ਤੋਂ ਘਟਾ ਕੇ 9,284 ਕਰ ਦਿੱਤੀ ਗਈ ਸੀ ਇਹ ਅਹੁਦੇ ਦੇਸ਼ ਦੇ ਵੱਖਰੇ ਮੰਤਰਾਲਿਆ, ਵਿਭਾਗਾਂ, ਸੰਗਠਨਾਂ ਵਿਚ ਭਰੇ ਜਾਣਗੇ।
SSC Releases 9,284 vacancies for SSC CGL 2017
ਇਸ ਤੋਂ ਪਹਿਲਾਂ ਮਈ ਵਿਚ ਸੁਪ੍ਰੀਮ ਕੋਰਟ ਨੇ SSC ਨੂੰ SCL 2017 ਦੇ ਨਤੀਜੇ ਨੂੰ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਕਮਿਸ਼ਨ ਦੁਆਰਾ ਨਤੀਜੇ ਨੂੰ ਘੋਸ਼ਿਤ ਕਰ ਦਿੱਤਾ ਗਿਆ ਸੀ। ਨਤੀਜਾ ਜਾਰੀ ਕਰਨ 'ਤੇ ਰੋਕ ਲੱਗਣ ਤੋਂ ਬਾਅਦ ਇਹ ਪਾਇਆ ਗਿਆ ਕਿ ਐਸਐਸਸੀ ਸੀਜੀਐਲ ਦੀ ਪ੍ਰੂੀਖਿਆ ਪੇਪਰ ਕਥਿਤ ਤੌਰ 'ਤੇ ਲੀਕ ਹੋਏ ਸਨ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਸੀ, ਉਹ ਹੁਣ ਸੀਜੀਐਲ ਪ੍ਰੀਖਿਆ ਦੇ ਟੀਅਰ- III ਪੱਧਰ ਲਈ ਪਾਤਰ ਹਨ।
SSC Releases 9,284 vacancies for SSC CGL 2017
ਹੁਣ ਉਹ ਅਰਜੀਕਰਤਾ ਜੋ ਇਸ ਪ੍ਰੀਖਿਆ ਲਈ ਮੌਜੂਦ ਹੋਏ ਹਨ, ਉਨ੍ਹਾਂ ਨੂੰ ਇਸ ਭਰਤੀ ਪ੍ਰਕਿਰਿਆ ਦੇ ਮਾਧਿਅਮ ਨਾਲ ਦੇਸ਼ ਭਰ ਦੇ ਵੱਖਰੇ ਮੰਤਰਾਲਿਆਂ ਵਿਚ ਨਿਯੁਕਤ ਕੀਤਾ ਜਾਵੇਗਾ। ਹੋਰ ਸਬੰਧਤ ਜਾਣਕਾਰੀ ਲਈ ਅਰਜੀਕਰਤਾ ਐਸਐਸਸੀ ਦੀ ਆਧਿਕਾਰਿਕ ਸਾਇਟ 'ਤੇ ਜਾ ਕੇ ਪਤਾ ਕਰ ਸਕਦਾ ਹੈ। ਇਨ੍ਹਾਂ ਅਹੁਦਿਆਂ ਨਾਲ ਸਬੰਧਤ ਜਾਣਕਾਰੀ ਲਈ ਆਧਿਕਾਰਿਕ ਵੈਬਸਾਈਟ 'ਤੇ ਜਾਓ ਅਤੇ ਜਾਣੂ ਹੋ ਕੇ ਐਪਲੀਕੇਸ਼ਨ ਪ੍ਰਕਿਰਿਆ ਨੂੰ ਅੰਤਿਮ ਤਾਰੀਖ ਤੋਂ ਪਹਿਲਾਂ ਪੂਰਾ ਕਰੋ।