ਸਿੱਕਿਮ ਦੇ ਵਿਅਕਤੀ ਨੂੰ ‘ਚੀਨੀ’ ਕਹਿ ਕੇ ਕਰ ਦਿਤੀ ਕੁੱਟਮਾਰ

By : BIKRAM

Published : Aug 19, 2023, 6:57 pm IST
Updated : Aug 19, 2023, 7:00 pm IST
SHARE ARTICLE
Beaten
Beaten

15 ਅਗੱਸਤ ਨੂੰ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਦੇ ਕੇ ਘਰ ਪਰਤ ਰਿਹਾ ਸੀ ਸੁੱਬਾ

ਬੇਂਗਲੁਰੂ, 19 ਅਗੱਸਤ: ਬੇਂਗਲੁਰੂ ’ਚ ਸਿੱਕਿਮ ਦੇ ਇਕ ਵਿਅਕਤੀ (31) ਦੀ ਅਣਪਛਾਤੇ ਲੋਕਾਂ ਨੇ ‘ਚੀਨੀ’ ਕਹਿ ਕੇ ਬੇਰਹਿਮੀ ਨਾਲ ਕੁਟਮਾਰ ਕੀਤੀ ਜਿਸ ਨਾਲ ਉਸ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਬੇਂਗਲੁਰੂ ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। 

ਪੁਲਿਸ ਮੁਤਾਬਕ ਘਟਨਾ 15 ਅਗੱਸਤ ਦੀ ਰਾਤ ਦੀ ਹੈ। ਸਿੱਕਿਮ ਦੇ ਰਿੰਚੇਨਪੋਂਗ ਸ਼ਹਿਰ ਵਾਸੀ ਦਿਨੇਸ਼ ਸ਼ੁੱਬਾ ਨੂੰ ਨੱਕ ਸਮੇਤ ਸਰੀਰ ’ਚ ਕਈ ਥਾਵਾਂ ’ਤੇ ਸੱਟਾਂ ਲਗੀਆਂ ਹਨ ਅਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਪੁਲਿਸ ਨੇ ਕਿਹਾ ਕਿ ਸੁੱਬਾ ਸੱਤ ਮਹੀਨੇ ਪਹਿਲਾਂ ਅਪਣੀ ਪਤਨੀ ਅਤੇ ਤਿੰਨ ਮਹੀਨਿਆਂ ਦੇ ਬੱਚੇ ਨਾਲ ਰੋਜ਼ੀ-ਰੋਟੀ ਕਮਾਉਣ ਲਈ ਬੇਂਗਲੁਰੂ ਆਇਆ ਸੀ। ਪੁਲਿਸ ਨੇ ਕਿਹਾ ਕਿ ਉਹ ਇਸ ਵੇਲੇ ਸ਼ਹਿਰ ਦੇ ਰੇਸਤਰਾਂ ’ਚ ਕੰਮ ਕਰ ਰਿਹਾ ਸੀ। 

ਪੁਲਿਸ ਨੇ ਕਿਹਾ ਕਿ 15 ਅਗੱਸਤ ਨੂੰ ਸੁੱਬਾ ਨੇ ਕੁੱਝ ਦੋਸਤਾਂ ਨਾਲ ਅਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਅਤੇ ਦੇਰ ਰਾਤ ਇਕੱਲਿਆਂ ਘਰ ਜਾ ਰਿਹਾ ਸੀ, ਜਦੋਂ ਕੁੱਝ ਲੋਕਾਂ ਨੇ ਉਸ ਨੂੰ ਰੋਕ ਲਿਆ। 

ਪੁਲਿਸ ਅਨੁਸਾਰ ਸੁੱਬਾ ਇਹ ਲੋਕ ਸੁੱਬਾ ਨੂੰ ‘ਚੀਨੀ’ ਕਹਿ ਕੇ ਛੇੜਨ ਲੱਗੇ ਜਿਸ ਦਾ ਸੁੱਬਾ ਨੇ ਵਿਰੋਧ ਕੀਤਾ। ਇਸ ’ਤੇ ਇਨ੍ਹਾਂ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਿਸ ਅਨੁਸਾਰ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ। 

ਪੁਲਿਸ ਦੀ ਇਕ ਗਸ਼ਤੀ ਟੁਕੜੀ ਨੇ ਸੁੱਬਾ ਨੂੰ ਜ਼ਖ਼ਮੀ ਅਤੇ ਦਰਦ ਨਾਲ ਤੜਪਦਿਆਂ ਵੇਖਿਆ। ਗਸ਼ਤੀ ਟੁਕੜੀ ਨੇ ਸੁੱਬਾ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਬਾਅਦ ’ਚ ਸੁੱਬਾ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਹਮਲੇ ’ਚ ਸ਼ਾਮਲ ਵਿਅਕਤੀਆਂ ਨੂੰ ਫੜਨ ਲਈ ਸੀ.ਸੀ.ਟੀ.ਵੀ. ਫ਼ੁਟੇਜ ਖੰਗਾਲ ਰਹੀ ਹੈ। 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement