ਜਨਤਾ ਦੀ ਜੇਬ ਕੱਟਣ 'ਤੇ ਤੁਲੀ ਮੋਦੀ ਸਰਕਾਰ!, ਹੁਣ ਹੈਲਮਟ ਕਰ ਸਕਦੈ ਤੁਹਾਡੀ ਜੇਬ ਖਾਲੀ!
Published : Sep 19, 2019, 2:54 pm IST
Updated : Sep 19, 2019, 3:01 pm IST
SHARE ARTICLE
Modi government on cutting public pockets! Now your helmet can free your pocket!
Modi government on cutting public pockets! Now your helmet can free your pocket!

ਗੜਬੜਾ ਸਕਦੈ ਰਸੋਈ ਦਾ ਬਜਟ

ਨਵੀਂ ਦਿੱਲੀ- ਨਵੇਂ ਟ੍ਰੈਫਿਕ ਨਿਯਮਾਂ ਕਾਰਨ ਲੋਕਾਂ ਨੂੰ ਭਾਰੀ ਜੁਰਮਾਨੇ ਲੱਗ ਰਹੇ ਹਨ  ਹੁਣ ਜਲਦ ਹੀ ਜਨਤਾ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ ਜੀ ਹਾਂ ਹੁਣ ਹੈਲਮਟ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ। 500 ਤੋਂ 1500 ਰੁਪਏ ਦੀ ਕੀਮਤ ਦਰਮਿਆਨ ਮਿਲਣ ਵਾਲਾ ਹੈਲਮੈਟ ਪੰਜ ਹਜ਼ਾਰ ਤੋਂ ਦਸ ਹਜ਼ਾਰ ਤੱਕ ਹੋ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਹੈਲਮਟ ਨਿਰਮਾਤਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਭਾਸ਼ ਚੰਦਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਨਵੀਂ ਲੈਬ ਸਥਾਪਤ ਕਰਨ ਲਈ 15 ਅਕਤੂਬਰ ਦੀ ਅੰਤਮ ਤਾਰੀਖ ਤੈਅ ਕੀਤੀ ਗਈ ਹੈ। 

helmethelmet

ਹਾਲਾਂਕਿ ਇਕ ਨਵੀਂ ਲੈਬ ਸਥਾਪਤ ਕਰਨ ਲਈ ਸਾਰੇ ਦੇਸ਼ ਵਿਚੋਂ ਸਿਰਫ 40 ਰਜਿਸਟਰੀਆਂ ਆਈਆਂ ਹਨ  ਜਦਕਿ ਦੇਸ਼ ਵਿਚ ਤਕਰੀਬਨ 250 ਹੈਲਮਟ ਨਿਰਮਾਤਾ ਹਨ। ਇਸਦਾ ਸਿੱਧਾ ਅਰਥ ਹੈ ਕਿ ਹੈਮਲੇਟ ਦਾ ਨਿਰਮਾਣ ਕੁਝ ਕੰਪਨੀਆਂ ਤੱਕ ਸੀਮਤ ਹੋਵੇਗਾ, ਨਾਲ ਹੀ ਨਵੀਂ ਲੈਬ ਸਥਾਪਤ ਕਰਨ ਦੀ ਕੀਮਤ ਵੀ ਵਧੇਰੇ ਹੋਵੇਗੀ। ਚੰਦਰ ਦੇ ਅਨੁਸਾਰ 15 ਅਕਤੂਬਰ ਤੋਂ ਬਾਅਦ ਦੇਸ਼ ਵਿੱਚ ਇੱਕ ਹੈਲਮੇਟ ਦੀ ਕੀਮਤ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਦੇ ਵਿੱਚ ਹੋ ਸਕਦੀ ਹੈ। ਸੁਭਾਸ਼ ਚੰਦਰ ਨੇ ਕਿਹਾ ਕਿ ਪੁਰਾਣੇ ਨਿਯਮਾਂ ਤਹਿਤ ਹੈਲਮੇਟ ਫੈਕਟਰੀ ਦੇ ਨਾਲ-ਨਾਲ ਇਕ ਟੈਸਟਿੰਗ ਲੈਬ ਵੀ ਬਣਾਈ ਜਾਣੀ ਸੀ।

ਜਿਥੇ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ। ਇਸ ਲੈਬ ਦੀ ਕੀਮਤ 6 ਤੋਂ 7 ਲੱਖ ਰੁਪਏ ਸੀ ਹਾਲਾਂਕਿ ਨਵੇਂ ਨਿਯਮਾਂ ਦੇ ਤਹਿਤ, ਯੂਰਪੀਅਨ ਟੈਸਟਿੰਗ ਲੈਬ ਸਥਾਪਤ ਕਰਨੀ ਪਵੇਗੀ। ਇਸ 'ਤੇ 1 ਤੋਂ 2 ਕਰੋੜ ਰੁਪਏ ਖਰਚ ਆਉਣਗੇ। ਅਜਿਹੀ ਸਥਿਤੀ ਵਿਚ, ਛੋਟੇ ਉਦਯੋਗ ਦੇ ਮਾਲਕ ਲਈ ਇੱਕ ਨਵੀਂ ਲੈਬ ਸਥਾਪਤ ਕਰਨਾ ਸੰਭਵ ਨਹੀਂ ਹੋਵੇਗਾ ਅਤੇ ਇਸ ਤਰ੍ਹਾਂ ਹੈਲਮਟ ਨਿਰਮਾਣ ਕੁਝ ਚੁਣੀਆਂ ਗਈਆਂ ਕੰਪਨੀਆਂ ਤੱਕ ਸੀਮਿਤ ਰਹੇਗਾ। ਅਜਿਹੀ ਸਥਿਤੀ ਵਿਚ ਇਹ ਕੰਪਨੀਆਂ ਮਨਮਰਜੀ ਕੀਮਤ 'ਤੇ ਹੈਲਮੇਟ ਵੇਚਣਗੀਆਂ। ਦਰਅਸਲ ਭਾਰਤ ਵਿਚ 1 ਸਤੰਬਰ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਏ ਹਨ।

Narendra ModiNarendra Modi

ਜਿਸ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ ਹਾਲਾਂਕਿ ਜਲਦੀ ਹੀ ਦੇਸ਼ ਵਿਚ ਹੈਲਮੇਟ ਦੀ ਕੀਮਤ ਵਧ ਸਕਦੀ ਹੈ ਦਰਅਸਲ ਸਰਕਾਰ ਨੇ 1993 ਦੇ ਇੰਡੀਅਨ ਸਟੈਂਡਰਡਜ਼ (ਆਈਐਸਆਈ) ਦੇ ਨਿਯਮਾਂ ਨੂੰ ਬਦਲ ਕੇ ਨਵਾਂ 2015 ਯੂਰਪੀਅਨ ਸਟੈਂਡਰਡ ਲਾਗੂ ਕੀਤਾ ਹੈ। ਇਸ ਦੇ ਤਹਿਤ ਹੈਲਮਟ ਨਿਰਮਾਤਾਵਾਂ ਨੂੰ ਹੁਣ ਨਵੀਂ ਲੈਬ ਸਥਾਪਤ ਕਰਨੀ ਪਵੇਗੀ। ਸਰਕਾਰ ਦਾ ਇਹ ਨਵਾਂ ਨਿਯਮ ਹੈਲਮੇਟ ਨਿਰਮਾਣ ਨੂੰ ਮਹਿੰਗਾ ਬਣਾ ਦੇਵੇਗਾ।  ਇਹ ਹੈਲਮੇਟ ਦੀ ਕੀਮਤ ਨੂੰ ਪ੍ਰਭਾਵਿਤ ਕਰੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

   

 

   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement