ਕਰਨਾਟਕ ਦੇ ਮਹਾਂਬਲੇਸ਼ਵਰ ਮੰਦਰ ਵਿਚ ਲਾਗੂ ਕੀਤਾ ਡ੍ਰੈਸਕੋਡ, ਜੀਨਸ ਪੈਂਟ ਤੇ ਲੱਗੀ ਰੋਕ
Published : Oct 19, 2018, 2:09 pm IST
Updated : Oct 19, 2018, 2:09 pm IST
SHARE ARTICLE
Dress code applied in the Mahableshwar Temple
Dress code applied in the Mahableshwar Temple

ਕਰਨਾਟਕ ਵਿਚ ਗੋਕਰਣ ਦੇ ਮਹਾਂਬਲੇਸ਼ਵਰ ਮੰਦਰ ਵਿਚ ਸ਼ਰਧਾਲੂਆਂ ਦੇ ਜੀਨਸ ਪੈਂਟ, ਪਜਾਮਾ ਅਤੇ ਬਰਮੂਡਾ ਸ਼ਾਰਟਸ ਪਹਿਣ ਕੇ ਅਉਣ ਉਤੇ ਰੋਕ ਲਗਾ...

ਕਰਨਾਟਕ (ਭਾਸ਼ਾ) : ਕਰਨਾਟਕ ਵਿਚ ਗੋਕਰਣ ਦੇ ਮਹਾਂਬਲੇਸ਼ਵਰ ਮੰਦਰ ਵਿਚ ਸ਼ਰਧਾਲੂਆਂ ਦੇ ਜੀਨਸ ਪੈਂਟ, ਪਜਾਮਾ ਅਤੇ ਬਰਮੂਡਾ ਸ਼ਾਰਟਸ ਪਹਿਣ ਕੇ ਅਉਣ ਉਤੇ ਰੋਕ ਲਗਾ ਦਿਤੀ ਗਈ ਹੈ। ਹੁਣ ਪੁਰਖ ਸ਼ਰਧਾਲੂ ਸਿਰਫ਼ ਧੋਤੀ ਪਾ ਕੇ, ਜਦੋਂ ਕਿ ਔਰਤਾਂ ਸਲਵਾਰ ਸੂਟ ਅਤੇ ਸਾੜ੍ਹੀ ਪਾ ਕੇ ਹੀ ਮੰਦਰ ਦੇ ਅੰਦਰ ਦਾਖਲ ਹੋ ਸਕਣਗੀਆਂ। ਗੋਕਰਣ ਮਹਾਂਬਲੇਸ਼ਵਰ ਮੰਦਰ ਦੇ ਕਾਰਜਕਾਰੀ ਅਧਿਕਾਰੀ ਐਚ ਹਲੱਪਾ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ, “ਅਸੀ ਗੋਕਰਣ ਵਿਚ ਡਰੈਸ ਕੋਡ ਪਹਿਲਾਂ ਹੀ ਲਾਗੂ ਕਰ ਚੁੱਕੇ ਹਾਂ।

Mahableshwar TempleMahableshwar Templeਰੋਕ ਪਹਿਲਾਂ ਤੋਂ ਸੀ ਪਰ ਅਸੀਂ ਇਕ ਮਹੀਨੇ ਪਹਿਲਾਂ ਇਸ ਨੂੰ ਲਾਗੂ ਕੀਤਾ ਹੈ।” ਉਨ੍ਹਾਂ ਨੇ ਦੱਸਿਆ ਕਿ ਸ਼ਰਟ, ਪੈਂਟ, ਹੈਟ, ਕੈਪ ਅਤੇ ਕੋਟ ਪਾ ਕੇ ਅੰਦਰ ਦਾਖਲ ਹੋਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਹਲੱਪਾ ਨੇ ਦੱਸਿਆ ਕਿ ਮਰਦਾਂ ਨੂੰ ਧੋਤੀ ਪਹਿਣ ਕੇ ਅਉਣਾ ਹੋਵੇਗਾ। ਉਹ ਸ਼ਰਟ ਅਤੇ ਟੀ ਸ਼ਰਟ ਪਾ ਕੇ ਮੰਦਰ ਵਿਚ ਨਹੀਂ ਦਾਖਲ ਹੋ ਸਕਦੇ। ਸਲਵਾਰ ਸੂਟ ਅਤੇ ਸਾੜ੍ਹੀ ਪਾਉਣ ਵਾਲੀਆਂ ਔਰਤਾਂ ਨੂੰ ਹੀ ਮੰਦਰ ਅੰਦਰ ਜਾਣ ਦੀ ਆਗਿਆ ਹੋਵੇਗੀ। ਉਹ ਜੀਨਸ ਪੈਂਟ ਪਾ ਕੇ ਨਹੀਂ ਆ ਸਕਦੀਆਂ। ਧਿਆਨ ਯੋਗ ਹੈ ਕਿ ਇਸ ਮੰਦਰ ਦੀ ਉਸਾਰੀ ਚੌਥੀ ਸਦੀ ਵਿਚ ਕਦੰਬ ਰਾਜਵੰਸ਼ ਦੇ ਮਿਊਰ ਸ਼ਰਮਾ ਨੇ ਕਰਵਾਈ ਸੀ।

ਕਰਨਾਟਕ ਹਿੰਦੂ ਧਾਰਮਿਕ ਸੰਸਥਾਨ ਅਤੇ ਪਰਮਾਰਥ ਦਾਨ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਦਾ ਰੋਕ ਹੰਪੀ ਦੇ ਵਿਰੂਪਾਕਸ਼ ਮੰਦਰ ਵਿਚ ਵੀ ਹੈ। ਇਹ ਸੱਤਵੀਂ ਸਦੀ ਦਾ ਮੰਦਰ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮੰਦਰ ਅਜਿਹੀ ਗਾਈਡਲਾਈਨ ਜਾਰੀ ਕਰ ਚੁੱਕੇ ਹਨ। ਧਿਆਨ ਯੋਗ ਹੈ ਕਿ ਇਸ ਸਾਲ ਅਪ੍ਰੈਲ ਦੇ ਮਹੀਨੇ ਵਿਚ ਕਰਨਾਟਕ  ਦੇ ਆਰਆਰ ਨਗਰ ਦੇ ਰਾਜਾਰਾਜੇਸ਼ਵਰੀ ਮੰਦਰ ਨੇ ਵੀ ਸ਼ਰਧਾਲੂਆਂ ਲਈ ਡਰੈਸ ਕੋਡ ਜਾਰੀ ਕੀਤਾ ਸੀ। ਰਾਜੇਸ਼ਵਰੀ ਮੰਦਰ ਵਿਚ ਸਲੀਵਲੇਸ ਟਾਪ, ਜੀਨਸ ਅਤੇ ਮਿਨੀ ਸਕਰਟਸ ਪਹਿਨਣ ਵਾਲੀ ਔਰਤਾਂ ਦੀ ਐਂਟਰੀ ਉਤੇ ਰੋਕ ਲਗਾ ਦਿਤੀ ਸੀ।

ਉਥੇ ਹੀ ਮਰਦਾਂ ਨੂੰ ਵੀ ਇਥੇ ਧੋਤੀ ਅਤੇ ਪੈਂਟ ਪਹਿਣ ਕੇ ਅਉਣ ਵਿਚ ਹੀ ਐਂਟਰੀ ਮਿਲਦੀ ਹੈ। ਇਸ ਦੇ ਨਾਲ ਦੱਖਣ ਦੇ ਤਿਰੁਪਤੀ ਬਾਲਾਜੀ ਵਿਚ ਵੀ ਮਰਦ ਧੋਤੀ ਪਾ ਕੇ ਜਾਂਦੇ ਹਨ ਜਦੋਂ ਕਿ ਔਰਤਾਂ ਸਾੜ੍ਹੀ ਅਤੇ ਸਲਵਾਰ ਸੂਟ ਵਿਚ ਜਾਂਦੀਆਂ ਹਨ।

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement