
ਪਰਿਵਰਤਨ ਡਰੈਕਟੋਰੇਟ ਨੇ ਪ੍ਰਈਵੇਟ ਨਿਊਜ਼ ਚੈਨਲ ਐਨਡੀਟੀਵੀ ਨੂੰ ਕਥਿਤ ਰੂਪ ਨਾਲ ਵਿਦੇਸ਼ੀ ਕਾਨੂੰਨ (ਫੇਮਾ) ਦੇ ਉਲੰਘਣ ਦੇ.......
ਨਵੀਂ ਦਿੱਲੀ (ਪੀਟੀਆਈ) : ਪਰਿਵਰਤਨ ਡਰੈਕਟੋਰੇਟ ਨੇ ਪ੍ਰਈਵੇਟ ਨਿਊਜ਼ ਚੈਨਲ ਐਨਡੀਟੀਵੀ ਨੂੰ ਕਥਿਤ ਰੂਪ ਨਾਲ ਵਿਦੇਸ਼ੀ ਕਾਨੂੰਨ (ਫੇਮਾ) ਦੇ ਉਲੰਘਣ ਦੇ ਦੋਸ਼ ਵਿਚ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਕਰੀਬ 4000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਈਡੀ ਨੇ ਵੀਰਵਾਰ ਨੂੰ ਕਿਹਾ, ਜਾਂਚ ਵਿਚ ਐਨਡੀਟੀਵੀ ਦੁਆਰਾ 1637 ਕਰੋੜ ਰੁਪਏ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿਚ ਵਿਦੇਸ਼ੀ ਪ੍ਰਬੰਧਕ ਕਾਨੂੰਨ (ਫੇਮਾ) ਦੇ ਉਲੰਘਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲਈ ਇਕ ਹੋਰ ਮਾਮਲਾ 2,732 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਦਾ ਹੈ।
Reliance India
ਫੇਮਾ ਦੇ ਤਹਿਤ ਐਨਡੀਟੀਵੀ ਦੇ ਸੰਸਥਾਪਕ ਅਤੇ ਇਹ ਚੇਅਰਪ੍ਰਸਨ ਪ੍ਰਣ ਰਾਇ ਅਤੇ ਰਾਧਿਕਾ ਰਾਏ, ਪੱਤਰਕਾਰ ਵਿਕਰਮ ਚੰਦਰਾ ਅਤੇ ਕੁਝ ਹੋਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਜਿਹੜੀਆਂ ਕੰਪਨੀਆਂ ‘ਤੇ ਫੇਮਾ ਦੇ ਉਲੰਘਣ ਦਾ ਦੋਸ਼ ਹੈ ਉਹਨਾਂ ਵਿਚ ਐਨਡੀਟੀਵੀ ਲਾਈਫਸਟਾਈਲ ਹੋਲਡਿੰਗਸ (ਹੁਣ ਲਾਈਫਸਟਾਇਲ ਐਂਡ ਮੀਡੀਆ ਹੋਲਡਿੰਗਸ), ਸਾਊਥ ਏਸ਼ੀਆ ਕ੍ਰਿਏਟਿਵ ਏਸੈਟਸ ਲਿਮਿਟਡ, ਏਸਟ੍ਰੋ ਓਵਰਸੀਜ ਲਿਮਿਟਡ, ਐਨਡੀਟੀਵੀ ਅਮੇਜਿਨ ਲਿਮਿਟਡ (ਹੁਣ ਟਰਨਰ ਜਨਰਲ ਇੰਟਰਟੈਨਮੈਂਟ ਨੈਟਵਰਕਸ ਮੀਡੀਆ) ਸ਼ਾਮਲ ਹਨ।
Reliance
ਪਰਿਵਰਤਨ ਡਰੈਕਟੋਰੇਟ ਨੇ ਕਿਹਾ ਹੈ ਕਿ ਇਹਨਾਂ ਵਿਚ ਨਿਯਮ ਕਾਨੂੰਨ ਦਾ ਉਲੰਘਣ ਕਰਦੇ ਹੋਏ ਏਐਫ਼ਡੀਆਈ ਹਾਂਸਲ ਕਰਨ ਤੋਂ ਪਹਿਲਾਂ ਕਥਿਤ ਮਾਮਲੇ ਵਿਚ ਐਨਡੀਟੀਵੀ ਦੁਆਰਾ 2005 ਦੇ ਪ੍ਰੈਸ ਨੋਟ 1 ਦੇ ਪ੍ਰਧਾਨਾਂ ਦਾ 319 ਕਰੋੜ ਰੁਪਏ ਦਾ ਵੱਡਾ ਉਲੰਘਣ ਕੀਤਾ। ਇਸ ਤੋਂ ਇਲਾਵਾ ਬਗੈਰ ਵੇਦਸੀ ਨਿਵੇਸ਼ ਸੰਵਰਧਨ ਬੋਰਡ (ਐਫਆਈਪੀਬੀ) ਦੀ ਮੰਨਜ਼ੂਰੀ ਹਾਂਸਲ ਕਰਕੇ 138 ਕਰੋੜ ਦੀ ਡਾਊਨ ਸਟ੍ਰੀਮ ਨਿਵੇਸ ਦਾ ਉਲੰਘਣ ਕੀਤਾ ਗਿਆ ਹੈ। ਈਡੀ ਦਾ ਦੂਜੇ ਨੋਟਿਸ ਐਨਡੀਟੀਵੀ ਦੁਆਰਾ ਵਿਦੇਸ਼ਾਂ ਵਿਚ ਕੀਤੇ ਗਏ 582 ਕਰੋੜ ਰੁਪਏ ਦੇ ਨਿਵੇਸ਼ ਨਾਲ ਸੰਬੰਧਿਤ ਹੈ। ਇਸ ਵਿਚ ਫੇਮਾ ਦੇ ਰੂਲਾਂ ਦਾ ਉਲੰਘਣ ਹੋਇਆ ਹੈ।
Reliance
ਬਾਕੀ 2,414 ਕਰੋੜ ਰੁਪਏ ਦਾ ਉਲੰਘਣ ਰਿਜ਼ਰਵ ਬੈਂਕ ਨੂੰ ਜ਼ਰੂਰੀ ਸੂਚਨਾਵਾਂ ਦੇਣ ਵਿਚ ਦੇਰ ਹੋਈ ਹੈ। ਕੰਪਨੀ ਦੇ ਉਪਰ ਫੇਮਾ ਉਲੰਘਣ ਦਾ ਕੁਲ ਮਾਮਲਾ 43,69 ਕਰੋੜ ਰੁਪਏ ਦਾ ਹੈ। ਏਜੰਸੀ ਨੇ ਕਿਹਾ ਕਿ ਉਹ ਇਕ ਹੋਰ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਵਿਚ ਮੀਡੀਆ ਸਮੂਹ ਨੂੰ 725 ਕਰੋੜ ਪੁਏ ਦਾ ਐਫਡੀਆਈ ਮਿਲਿਆ ਹੈ। ਉਸ ਸਮੇਂ 600 ਕਰੋੜ ਪੁਏ ਤੋਂ ਵੱਧ ਐਫ਼ਡੀਆਈ ਦੇ ਕੰਮਾਂ ਨੂੰ ਮੰਨਜ਼ੂਰੀ ਸਿਰਫ਼ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਸਮਿਤੀ (ਸੀਸੀਈਏ) ਹੀ ਦੇ ਸਕਦੀ ਸੀ। ਉਧਰ, ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਨੇ ਐਨਡੀਟੀਵੀ ਉਤੇ 10 ਹਜ਼ਾਰ ਕਰੋੜ ਰੁਪਏ ਦਾ ਮੁਕੱਦਮਾ ਠੋਕਿਆ ਹੈ।
Ndtv India
ਰਾਫ਼ੇਲ ਜ਼ਹਾਜ਼ ਸੌਦੇ ਨੂੰ ਲੈ ਕੇ ਐਨਡੀਟੀਵੀ ਦੀ ਰਿਪੋਰਟਿੰਗ ਨੂੰ ਲੈ ਕੇ ਇਹ ਮੁਕੱਦਮਾ ਅਹਿਮਦਾਬਾਦ ਦੀ ਅਦਾਲਤ ‘ਚ ਕੀਤਾ ਗਿਆ ਹੈ। ਇਸ ਮਾਮਲੇ ਉਤੇ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਇਹ ਕੇਸ ਐਨਡੀਟੀਵੀ ਦੇ ਹਫ਼ਤੇ ਵਾਲੇ ਸ਼ੋਅ ਟਰੁੱਥ ਵਰਸਿਜ਼ ਹਾਈਪ ਦੇ ਖ਼ਿਲਾਫ਼ ਦਾਇਰ ਕੀਤਾ ਗਿਆ ਹੈ। ਜਿਹੜਾ ਕਿ 29 ਸਤੰਬਰ ਨੂੰ ਆਰੰਭ ਹੋਇਆ ਹੈ। ਉਧਰ, ਐਨਡੀਟੀਵੀ ਨੇ ਕਿਹਾ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਦਬਾਅ ਬਣਾ ਕੇ ਮੀਡੀਆ ਉਸ ਨੂੰ ਉਸ ਦਾ ਕੰਮ ਕਰਨ ਤੋਂ ਰੋਕ ਰਹੀ ਹੈ।
Anil Ambani
ਐਨਡੀਟੀਵੀ ਦੀ ਵੈਬਸਾਈਟ ਉਤੇ ਇਸ ਮਾਮਲੇ ਉਤੇ ਪ੍ਰਕਾਸ਼ਿਤ ਖ਼ਬਰ ਦੇ ਮੁਤਾਬਿਕ, ਸ਼ੋਅ ‘ਤੇ ਰਿਲਾਇੰਸ ਦੇ ਸੀਨੀਅਰ ਅਧਿਕਾਰੀ ਨੂੰ ਆਉਣ ਲਈ ਕਈਂ ਵਾਰ ਬੇਨਤੀ ਕੀਤੀ ਗਈ ਹੈ। ਦੇਸ਼ ਹੀ ਨਹੀਂ, ਫਰਾਂਸ ਤਕ ਚਰਚਿਤ ਹੋ ਚੁੱਕੇ ਇਸ ਮਾਮਲੇ ‘ਤੇ ਰਿਲਾਇੰਸ ਦੀ ਟਿੱਪਣੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਕੰਪਨੀ ਦੇ ਅਫ਼ਸਰਾਂ ਨੇ ਇਸ ਨੂੰ ਨਜ਼ਰਅੰਦਜ਼ ਕਰ ਦਿਤਾ।