
ਦੱਸਿਆ ਕਿ ਅਸੀਂ ਕਿਸੇ ਰਾਜਨੀਤਕ ਪਾਰਟੀਆਂ ਜਾਂ ਕਿਸੇ ਧਰਮ ਵੱਲੋਂ ਨਹੀਂ ਆਏ, ਅਸੀਂ ਸਿਰਫ਼ ਕਿਸਾਨਾਂ ਕਰਕੇ ਆਏ ਹਾਂ ।
ਨਵੀਂ ਦਿੱਲੀ, ਅਰਪਨ ਕੌਰ : ਜਲੰਧਰ ਦੇ ਗੁਰੂ ਨਾਨਕ ਕਾਲਜ ਦੀਆਂ ਲੜਕੀਆਂ ਨੇ ਦਿੱਲੀ ਬਾਰਡਰ ‘ਤੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਸ਼ੇਰ ਤਾਂ ਇੱਕ ਮਾਨ ਨਹੀਂ ਹੁੰਦਾ ਇੱਥੇ ਤਾਂ ਬੱਬਰਾਂ ਦੀ ਸ਼ੇਰ ਬੈਠੀ ਹੋਈ ਹੈ। ਦਿੱਲੀ ਬਾਰਡਰ ਪਹੁੰਚੀਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਕਿਸੇ ਰਾਜਨੀਤਕ ਪਾਰਟੀਆਂ ਜਾਂ ਕਿਸੇ ਧਰਮ ਵੱਲੋਂ ਨਹੀਂ ਆਏ, ਅਸੀਂ ਸਿਰਫ਼ ਕਿਸਾਨਾਂ ਕਰਕੇ ਆਏ ਹਾਂ ।
photoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਦੀ ਮੱਦਦ ਨਾਲ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ‘ਤੇ ਕਾਬਜ਼ ਹੋ ਜਾਣਗੇ ਅਤੇ ਸਾਨੂੰ ਸਾਡੀਆਂ ਜ਼ਮੀਨਾਂ ‘ਤੇ ਮਜ਼ਦੂਰ ਬਣ ਕੇ ਕੰਮ ਕਰਨਾ ਪਵੇਗਾ ਪਰ ਅਸੀਂ ਇਹ ਹੋਣ ਨਹੀਂ ਦੇਵਾਂਗੇ,ਇਸ ਲਈ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਈ ਅਸੀਂ ਉਹ ਕੁਰਬਾਨੀ ਵੀ ਕਰਾਂਗੇ।
photoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਸੰਘਰਸ਼ ਵਿਚ ਆਏ ਕਿਸਾਨਾਂ ਨੂੰ ਖ਼ਾਲਿਸਤਾਨੀ, ਅਤਿਵਾਦੀ ਅਤੇ ਵੱਖਵਾਦੀ ਕਹਿ ਕੇ ਕਿਸਾਨੀ ਸੰਘਰਸ਼ ਨੂੰ ਦੋਫਾੜ ਕਰਨਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਦੇਸ਼ ਦੇ ਕਿਸਾਨ ਹੁਣ ਮੋਦੀ ਸਰਕਾਰ ਦੇ ਛਲਾਵੇ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਸੰਘਰਸ਼ ਸਾਡੀ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਹੈ, ਇਸ ਸੰਘਰਸ਼ ਤੇ ਸਾਡੇ ਗੁਰੂਆਂ ਦੀ ਮਿਹਰ ਬਰਸ ਰਹੀ ਹੈ।
photoਸਾਡੇ ਗੁਰੂ ਵੱਲੋਂ 20 ਰੁਪਏ ਵਾਲਾ ਚਲਾਇਆ ਲੰਗਰ ਅੱਜ ਦਿੱਲੀ ਦੀਆਂ ਸੜਕਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿਚ ਵਰਤ ਰਿਹਾ ਹੈ। ਵਿਦਿਅਰਥਣਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਿਸਾਨ ਕੜਕਦੀ ਠੰਢ ਵਿੱਚ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਲਾਈ ਬੈਠੇ ਹਨ, ਮੋਦੀ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਨਹੀਂ ਦੂਸਰੇ ਪਾਸੇ ਅਡਵਾਨੀ ਦੇ ਪੋਤੇ ਨੂੰ ਦੇਖਣ ਲਈ ਮੋਦੀ ਕੋਲ ਖੁੱਲ੍ਹਾ ਵਕਤ ਹੈ।
PM Modiਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ ‘ਤੇ ਬੈਠਾ ਹੈ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿਸਾਨ ਕੋਈ ਬਾਹਰਲੇ ਦੇਸ਼ਾਂ ਵਿੱਚੋਂ ਨਹੀਂ ਆਏ,ਆਪਣੀ ਹੀ ਦੇਸ਼ ਦੇ ਕਿਸਾਨ ਹਨ, ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ ।