
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਜਦੋਂ ਦੁਨੀਆ ਭਰ ਵਿਚ ਪਾਕਿ ਦੇ ਵਿਰੁਧ ਸਿਆਸਤੀ ਦਬਾਅ ਬਣਾਉਣ ਦੀ ਕੋਸ਼ਿਸ਼...
ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਜਦੋਂ ਦੁਨੀਆ ਭਰ ਵਿਚ ਪਾਕਿ ਦੇ ਵਿਰੁਧ ਸਿਆਸਤੀ ਦਬਾਅ ਬਣਾਉਣ ਦੀ ਕੋਸ਼ਿਸ਼ ਵਿਚ ਹੈ, ਤੱਦ ਇਜ਼ਰਾਇਲ ਨੇ ਖੁੱਲ੍ਹ ਕੇ ਸਾਥ ਦੇਣ ਦੀ ਪਹਿਲ ਕੀਤੀ ਹੈ। ਇਜ਼ਰਾਇਲ ਨੇ ਸਪੱਸ਼ਟ ਤੌਰ ਉਤੇ ਕਿਹਾ ਹੈ ਕਿ ਅਤਿਵਾਦ ਦੇ ਵਿਰੁਧ ਬਚਾਅ ਕਰਨ ਲਈ ਸਾਡੀ ਮਦਦ ਦੀ ਕੋਈ ਸੀਮਾ ਨਹੀਂ ਹੈ। ਇਜ਼ਰਾਇਲ ਨੇ ਭਾਰਤ ਨੂੰ ਵਿਸ਼ੇਸ਼ ਰੂਪ ਤੋਂ ਅਤਿਵਾਦ ਦੇ ਵਿਰੁਧ ਖ਼ੁਦ ਦਾ ਬਚਾਅ ਕਰਨ ਲਈ ਬਿਨਾਂ ਸ਼ਰਤ ਮਦਦ ਦੀ ਪੇਸ਼ਕਸ਼ ਕਰਦੇ ਹੋਏ ਜ਼ੋਰ ਦਿਤਾ ਹੈ ਕਿ ਉਸ ਦੀ ਸਹਾਇਤਾ ਦੀ ਕੋਈ ਸੀਮਾ ਨਹੀਂ ਹੈ।
Pulwama Attack
ਇਜ਼ਰਾਇਲ ਦਾ ਇਹ ਬਿਆਨ ਭਾਰਤ ਵਿਚ ਵੱਧਦੀ ਇਸ ਮੰਗ ਦੇ ਲਿਹਾਜ਼ ਨਾਲ ਮਹੱਤਵਪੂਰਣ ਹੈ ਕਿ ਸਾਨੂੰ ਵੀ ਅਤਿਵਾਦ ਨਾਲ ਨਿਬੜਨ ਲਈ ਇਜ਼ਰਾਇਲੀ ਨੀਤੀ ਅਪਨਾਉਣੀ ਚਾਹੀਦੀ ਹੈ। ਇਜ਼ਰਾਇਲ ਦੇ ਨਵੇਂ ਨਿਯੁਕਤ ਰਾਜਦੂਤ ਡਾ. ਰੌਨ ਮਲਕਾ ਦੀ ਟਿੱਪਣੀ ਇਕ ਸਵਾਲ ਦੇ ਜਵਾਬ ਵਿਚ ਆਈ ਕਿ ਉਨ੍ਹਾਂ ਦਾ ਦੇਸ਼ ਅਤਿਵਾਦ ਤੋਂ ਪੀੜਤ ਭਾਰਤ ਦੀ ਕਿਸ ਹੱਦ ਤੱਕ ਮਦਦ ਕਰ ਸਕਦਾ ਹੈ। ਦੱਸ ਦਈਏ ਕਿ ਬੀਤੇ ਵੀਰਵਾਰ ਨੂੰ ਜੰਮੂ ਕਸ਼ਮੀਰ ਵਿਚ ਇਕ ਭਿਆਨਕ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਇਸ ਅਤਿਵਾਦੀ ਹਮਲੇ ਨੂੰ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਅੰਜਾਮ ਦਿਤਾ ਸੀ। ਇਸ ਅਤਿਵਾਦੀ ਹਮਲੇ ਤੋਂ ਬਾਅਦ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਸਰਕਾਰ ਨੂੰ ਅਤਿਵਾਦ ਦੇ ਵਿਰੁਧ ਅਭਿਆਨ ਲਈ ਇਜ਼ਰਾਇਲ ਦੁਆਰਾ ਵਰਤੀ ਜਾਣ ਵਾਲੀ ਨੀਤੀ ਉਤੇ ਗੌਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਫ਼ੌਜ ਅਪਣੀ ਸਹੀ ਅਤੇ ਤੇਜ਼ ਕਾਰਵਾਈ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ।
Israel Offers Limitless Help To Fight Against Terror
ਮਲਕਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ਭਾਰਤ ਨੂੰ ਅਪਣੀ ਸੁਰੱਖਿਆ ਲਈ ਜੋ ਲੋੜ ਹੈ, ਉਸ ਦੀ ਕੋਈ ਹੱਦ ਨਹੀਂ ਹੈ। ਅਸੀ ਅਪਣੇ ਕਰੀਬੀ ਮਿੱਤਰ ਭਾਰਤ ਨੂੰ ਵਿਸ਼ੇਸ਼ ਤੌਰ ’ਤੇ ਅਤਿਵਾਦ ਦੇ ਵਿਰੁਧ ਬਚਾਅ ਕਰਨ ਵਿਚ ਮਦਦ ਕਰਨ ਲਈ ਤਿਆਰ ਹਾਂ ਕਿਉਂਕਿ ਅਤਿਵਾਦ ਪੂਰੇ ਵਿਸ਼ਵ ਦੀ ਸਮੱਸਿਆ ਹੈ, ਨਾ ਕਿ ਸਿਰਫ਼ ਭਾਰਤ ਅਤੇ ਇਜ਼ਰਾਇਲ ਦੀ ਹੈ। ਮਲਕਾ ਨੇ ਕਿਹਾ, ਅਸੀ ਸਿਰਫ਼ ਵਿਸ਼ਵ ਨੂੰ ਜਿਉਂਣ ਲਈ ਇਕ ਬਿਹਤਰ ਜਗ੍ਹਾ ਬਣਾਉਣ ਲਈ ਅਜਿਹਾ ਕਰ ਰਹੇ ਹਾਂ।
ਪੁਲਵਾਮਾ ਹਮਲੇ ਤੋਂ ਬਾਅਦ ਮਲਕਾ ਨੇ ਵੀ ਟਵੀਟ ਕੀਤਾ ਸੀ ਕਿ ਇਜ਼ਰਾਇਲ ਪੁਲਵਾਮਾ ਵਿਚ ਅਤਿਵਾਦੀ ਹਮਲੇ ਦੀ ਕੜੀ ਨਿੰਦਿਆ ਕਰਦਾ ਹੈ ਅਤੇ ਇਸ ਮੁਸ਼ਕਿਲ ਘੜੀ ਵਿਚ ਅਪਣੇ ਭਾਰਤੀ ਦੋਸਤਾਂ ਦੇ ਨਾਲ ਖੜਾ ਹੈ। ਉਹ ਸੀਆਰਪੀਐਫ਼ ਜਵਾਨਾਂ ਦੇ ਪਰਵਾਰਾਂ, ਭਾਰਤ ਦੇ ਲੋਕਾਂ ਅਤੇ ਭਾਰਤ ਸਰਕਾਰ ਦੇ ਪ੍ਰਤੀ ਅਪਣੀ ਡੂੰਘੀ ਹਮਦਰਦੀ ਜ਼ਾਹਿਰ ਕਰਦਾ ਹੈ।