
ਕਿਸਾਨੀ ਸੰਘਰਸ਼ ਦੌਰਾਨ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਹਨ ਨਵਜੋਤ ਸਿੱਧੂ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਦੇ ਚਲਦਿਆਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਲਗਾਤਾਰ ਸੋਸ਼ਲ ਮੀਡੀਆ ‘ਤੇ ਸਰਗਰਮ ਹਨ। ਇਸ ਦੌਰਾਨ ਉਹ ਟਵੀਟ ਜ਼ਰੀਏ ਕਿਸਾਨਾਂ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਟਵੀਟ ਜ਼ਰੀਏ ਕੇਂਦਰ ਸਰਕਾਰ ‘ਤੇ ਵੀ ਹਮਲੇ ਬੋਲਦੇ ਦਿਖਾਈ ਦੇ ਰਹੇ ਹਨ।
Tweet
ਤਾਜ਼ਾ ਟਵੀਟ ਵਿਚ ਨਵਜੋਤ ਸਿੱਧੂ ਨੇ ਕਿਹਾ ਕਿ ਹਕੂਮਤ ਉਹੀ ਕਰਦਾ ਹੈ, ਜੋ ਦਿਲਾਂ ‘ਤੇ ਰਾਜ ਕਰਦਾ ਹੈ। ਸਿੱਧੂ ਨੇ ਲਿਖਿਆ, ‘ਹਕੂਮਤ ਉਹ ਕਰਦਾ ਹੈ ਜਨਾਬ...ਜੋ ਦਿਲਾਂ ‘ਤੇ ਰਾਜ ਕਰਦਾ ਹੈ। ਉਂਝ ਤਾਂ ਉੱਪਰ ਵਾਲਾ ਗਲੀ ਦੇ ਮੁਰਗੇ ਦੇ ਸਿਰ ‘ਤੇ ਵੀ ਤਾਜ ਧਰਦਾ ਹੈ#FarmersProtests #FarmLaws’।
Navjot Sidhu
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਲਗਾਤਾਰ ਅਪਣੀ ਸ਼ਾਇਰੀ ਜ਼ਰੀਏ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਦਿਖਾਈ ਦੇ ਰਹੇ ਹਨ। ਬੀਤੇ ਦਿਨੀਂ ਉਹਨਾਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਸਾਇਰਾਨਾ ਅੰਦਾਜ਼ ਵਿਚ ਕਿਹਾ ਸੀ, “ਕਾਲੇ ਕਾਨੂੰਨ ਵਾਲੇ ਕਿਸਾਨੋਂ ਕੀ ਇਸ ਤੂਫਾਨੀ ਨਦੀ ਕੋ ਨਾ ਰੋਕੇਂ । ਯੇ ਨਦੀ ਅਪਣੇ ਖ਼ਤਰੇ ਕੇ ਨਿਸ਼ਾਨ ਪਰ ਅਬ ਹੈ ।। ਸ਼ਾਹੀ ਫ਼ਰਮਾਨ ਪਰ ਕਿਸਾਨ ਭਲਾਂ ਕੈਸੇ ਨਾ ਕੁਛ ਬੋਲੇਂ । ਜਿਸਕਾ ਸ਼ਿਕੰਜਾ ਹੀ ਕਿਸਾਨੋਂ ਕੇ ਗਿਰੇਬਾਨ ਪਰ ਅਬ ਹੈ ।।
Navjot Sidhu
ਇਸ ਤੋਂ ਪਹਿਲਾਂ ਬੀਤੇ ਦਿਨੀਂ ਸੀਨੀਅਰ ਕਾਂਗਰਸੀ ਨੇ ਵੀ ਟਵੀਟ ਜ਼ਰੀਏ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸਰਕਾਰ ਦੇ ਤਾਨਾਸ਼ਾਹੀ ਵਤੀਰੇ ‘ਤੇ ਉਂਗਲ ਚੁੱਕੀ ਸੀ। ਉਹਨਾਂ ਨੇ ਲਿਖਿਆ, "ਕੀ ਲਿਖਾਂ, ਕਲਮ ਜਕੜ 'ਚ ਹੈ... ਕਿਵੇਂ ਲਿਖਾਂ, ਹੱਥ ਤਾਨਾਸ਼ਾਹ ਦੀ ਪਕੜ 'ਚ ਹਨ।#TwitterCensorship"