
ਭੁਪਿੰਦਰ ਸਿੰਘ ਨੇ ਖੁਦ ਦਿੱਤੀ ਜਾਣਕਾਰੀ
ਇਸਲਾਮਾਬਾਦ - ਪਾਕਿਸਤਾਨ ਵਿਚ ਪਹਿਲੀ ਵਾਰ Evacuee Trust Property ਬੋਰਡ ਦੇ ਅਧੀਨ ਜੋ ਦਿਆਲ ਸਿੰਘ ਰਿਸਰਚ ਅਤੇ ਕਲਚਰ ਫੌਰਮ ਦਾ ਡਾਇਸਪੋਰਾ ਹੈ ਉਸ ਦਾ ਡਾਇਰੈਕਟਰ ਇਕ ਸਿੱਖ ਨੂੰ ਬਣਾਇਆ ਹੈ ਗਿਆ ਜਿਹਨਾਂ ਦਾ ਨਾਮ ਭੁਪਿੰਦਰ ਸਿੰਘ ਹੈ। ਪਾਕਿਸਤਾਨ ਦੇ ਘੱਟ ਗਿਣਤੀ ਕਮਿਸ਼ਨ ਹੈਰੀਟੇਜ ਬਿਲਡਿੰਗ ਗੁਰੂਧਾਮ, ਸਾਹਿਤ, ਕਿਤਾਬਾਂ ਨੂੰ ਡਿਜੀਟਾਈਜ਼ ਕਰ ਰਹੇ ਸਨ ਇਸ ਨੂੰ ਹੋਰ ਵੀ ਵਧਾਇਆ ਜਾ ਰਿਹਾ ਹੈ।
ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਵੀ ਕੋਸ਼ਿਸ਼ ਕਰ ਰਹੇ ਹਨ ਕਿ ਦੁਨੀਆ ਭਰ ਵਿਚ ਵਸਦੇ ਸਿੱਖ, ਹਿੰਦੂ, ਮੁਸਲਮਾਨ, ਇਤਿਹਾਸਕਾਰ, ਕਵੀ, ਲੇਖਕਾਂ ਆਦਿ ਸਭ ਨੂੰ ਇੱਕ ਮੰਚ 'ਤੇ ਲੈ ਕੇ ਆਉਣ, ਜਿਸ ਨਾਲ ਸਿੱਖਿਆ ਦਾ ਅਦਾਨ-ਪ੍ਰਦਾਨ ਹੋਵੇਗਾ। ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਚੜਦੇ ਅਤੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਅਤੇ ਗੁਰਮੁਖੀ ਦਾ ਵੀ ਪ੍ਰਚਾਰ ਕਰਨਗੇ। ਜੋ ਗੁਰਮੁਖੀ ਵਿਚ ਹੈ ਉਹ ਸ਼ਾਹਮੁਖੀ ਵਿਚ ਕੀਤਾ ਜਾਵੇਗਾ ਅਤੇ ਜੋ ਸ਼ਾਹਮੁਖੀ ਵਿਚ ਹੈ, ਉਹ ਗੁਰਮੁਖੀ ਵਿਚ ਕੀਤਾ ਜਾਵੇਗਾ। ਇਸ ਨਾਲ ਦੁਨੀਆ ਨੂੰ ਪਤਾ ਲੱਗੇਗਾ ਕਿ ਸਾਡਾ ਇਤਿਹਾਸ, ਸੱਭਿਆਚਾਰ ਅਤੇ ਸਾਹਿਤ ਕੀ ਹੈ।
ਪਾਕਿਸਤਾਨ 'ਚ ਸਿੱਖ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਉਨ੍ਹਾਂ ਨੇ ਕਿਹਾ ਕਿ ਉਥੇ ਹਾਲਾਤ ਚੰਗੇ ਹਨ, ਜੇਕਰ ਉੱਥੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਪਰ ਜੇਕਰ ਦੂਜੇ ਦੇਸ਼ਾਂ 'ਚ ਅਜਿਹੀਆਂ ਤਿੰਨ-ਚਾਰ ਘਟਨਾਵਾਂ ਵਾਪਰਦੀਆਂ ਹਨ ਤਾਂ ਕੋਈ ਇੰਨੀ ਵੱਡੀ ਖਬਰ ਨਹੀਂ ਬਣਦੀ। ਪਾਕਿਸਤਾਨ 'ਚ ਜੇਕਰ ਕਿਸੇ ਨੂੰ ਸੂਈ ਵੀ ਲੱਗ ਜਾਵੇ ਤਾਂ ਕੁੱਝ ਗਲਤ ਦਿਖਾਇਆ ਜਾਂਦਾ ਹੈ ਕਿ ਉੱਥੇ ਤਾਂ ਮਿਜ਼ਾਈਲ ਚੱਲ ਪਈ ਹੈ।