
ਉੱਤਰ ਪ੍ਰਦੇਸ਼ ਦੇ ਬੁਲੰਦਪੁਰ ਸ਼ਹਿਰ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਦੋਸਤਾਈ ਨਿਵਾਸੀ ਯੂਸੁਫ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਬੁਲੰਦਪੁਰ ਸ਼ਹਿਰ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਦੋਸਤਾਈ ਨਿਵਾਸੀ ਯੂਸੁਫ ਨੇ ਆਪਣੀ ਧੀ ਦਾ ਨਿਕਾਹ ਮੇਰਠ ਦੇ ਪਿੰਡ ਪੀਪਲੀ ਨਿਵਾਸੀ ਬਾਬੂ ਦੇ ਬੇਟੇ ਨਾਲ ਤੈਅ ਕੀਤਾ ਸੀ। ਜਦੋਂ ਬਾਰਾਤ ਪਹੁੰਚੀ ਤਾਂ ਕੁੜੀ ਵਾਲਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਖਾਣੇ ਲਈ ਸੱਦਾ ਦਿੱਤਾ। ਇਸ ਦੌਰਾਨ ਖਾਣੇ ਦੀ ਪਲੇਟ ‘ਚ ਸਿਰਫ ਲਾੜੇ ਲਈ ਦੋ ਰਸਗੁੱਲੇ ਰੱਖ ਦਿੱਤੇ ਤੇ ਉਸ ਦੇ ਦੋਸਤਾਂ ਲਈ ਨਹੀਂ ਰੱਖੇ ਤਾਂ ਦੋਸਤਾਂ ਨੂੰ ਰਸਗੁੱਲੇ ਨਾ ਮਿਲਣ ਤੇ ਲਾੜਾ ਭੜਕ ਗਿਆ।
Dispute over rasgulla in bulandshahr marriage
ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲਾੜੇ ਨੇ ਲਾੜੀ ਨੂੰ ਵਿਦਾ ਕਰਾ ਕੇ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਕੁੜੀ ਵਾਲਿਆਂ ਨੇ ਆਪਣੀ ਗਲਤੀ ਮੰਨਦੇ ਹੋਏ ਮੁੰਡੇ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁੰਡੇ ਨੇ ਭੱਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਕਾਫੀ ਸਮਝਾਉਣ ਤੋਂ ਬਾਅਦ ਕੁੜੀ ਵਾਲਿਆਂ ਨੇ ਲਾੜੇ ਸਮੇਤ ਬਾਰਾਤ ਨੂੰ ਬੰਧਕ ਬਣਾ ਲਿਆ।
Dispute over rasgulla in bulandshahr marriage
ਪੁਲਿਸ ਨੂੰ ਇਸ ਦੀ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਆ ਦੋਵਾਂ ਪੱਖਾਂ ਨੂੰ ਸਮਝਾ ਸੁਲਾਹ ਕਰਨ ਦੀ ਨਸੀਅਤ ਦਿੱਤੀ। ਇਸ ਦੌਰਾਨ ਕੁੜੀ ਦੇ ਪਿਓ ਦਾ ਕਹਿਣਾ ਹੈ ਕਿ ਮੁੰਡੇ ਨੂੰ ਦਾਜ 'ਚ ਬੁਲੇਟ ਨਾ ਮਿਲਣ ਦੀ ਨਾਰਾਜ਼ਗੀ ਉਸ ਨੇ ਕਿਸੇ ਬਹਾਨੇ ਕੱਢੀ ਹੈ। ਅਜੇ ਤਕ ਕਿਸੇ ਵੀ ਪੱਖ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਲੋੜ ਪੈਣ ‘ਤੇ ਪੁਲਿਸ ਵੱਲੋਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ।