6 ਫ਼ੇਰੇ ਲੈਣ ਤੋਂ ਬਾਅਦ ਮੰਡਪ ਤੋਂ ਭੱਜ ਗਿਆ ਲਾੜਾ, ਲਾੜੀ ਕਰਦੀ ਰਹੀ ਇੰਤਜ਼ਾਰ
Published : Apr 23, 2019, 5:58 pm IST
Updated : Apr 23, 2019, 5:58 pm IST
SHARE ARTICLE
Marrage
Marrage

ਐਤਵਾਰ ਨੂੰ ਉਨ੍ਹਾਂ ਦੇ ਇੱਥੇ ਬਰਾਤ ਆਈ ਸੀ...

ਭਿੰਡ : ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਗੋਰਮੀ ਕਸਬੇ ਵਿਚ ਇੱਕ ਵਿਆਹ ਦੇ ਪ੍ਰੋਗਰਾਮ ਦੌਰਾਨ ਛੇ ਫੇਰੇ ਲੈਣ ਤੋਂ ਬਾਅਦ ਇੱਕ ਲਾੜਾ ਮੰਡਪ ਤੋਂ ਫਰਾਰ ਹੋ ਗਿਆ। ਜਿਸਦੇ ਚਲਦੇ ਦੁਲਹਨ ਦੀ ਵਿਦਾਈ ਨਹੀਂ ਸਕੀ ਹੈ। ਗੋਰਮੀ ਦੇ ਵਾਰਡ ਕ੍ਰਮਾਂਕ 5 ਨਿਵਾਸੀ ਸੁਖਰਾਮ ਕੁਸ਼ਵਾਹ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਵਿਆਹ ਮੁਰੈਨਾ ਦੇ ਅੰਬਾਹ ਨਿਵਾਸੀ ਰਾਮਨਰੇਸ਼ ਕੁਸ਼ਵਾਹ ਦੇ ਬੇਟੇ ਪ੍ਰਮੋਦ ਨਾਲ ਤੈਅ ਹੋਈ ਸੀ। ਐਤਵਾਰ ਨੂੰ ਉਨ੍ਹਾਂ ਦੇ ਇੱਥੇ ਬਰਾਤ ਆਈ ਸੀ।

MarriageMarriage

ਦੋਨਾਂ ਹੀ ਪਰਵਾਰਾਂ ਵਿਚ ਵਿਆਹ ਨੂੰ ਲੈ ਕੇ ਬੇਹੱਦ ਖੁਸ਼ੀ ਸੀ। ਦੇਰ ਰਾਤ ਲਾੜਾ ਦੁਲਹਨ ਨੇ ਇੱਕ ਦੂਜੇ ਨੂੰ ਵਰਮਾਲਾ ਪਾਈ, ਖਾਣਾ ਪੀਣਾ ਹੋਇਆ। ਇਸ ਤੋਂ ਬਾਅਦ ਸਵੇਰੇ ਲਾੜਾ ਦੁਲਹਨ ਨੂੰ ਫੇਰਿਆਂ ਲਈ ਪੰਡਾਲ ਦੇ ਹੇਠਾਂ ਬੁਲਾਇਆ ਗਿਆ। ਇਸ ਦੌਰਾਨ ਛੇ ਫੇਰੇ ਹੋਣ ਤੋਂ ਬਾਅਦ 7ਵੇਂ ਫੇਰੇ ਤੋਂ ਪਹਿਲਾਂ ਲਾੜਾ ਪ੍ਰਮੋਦ ਨੇ ਪੰਡਤ ਨੂੰ ਪੰਜ ਮਿੰਟ ਵਿੱਚ ਆਉਣ ਨੂੰ ਕਿਹਾ।  ਘਰ ਦੇ ਬਾਹਰ ਉਸਨੇ ਵਿਆਹ ‘ਚ ਮਿਲੀ ਬਾਇਕ ਦੀ ਕੁੰਜੀ ਰਿਸ਼ਤੇਦਾਰ ਤੋਂ ਲਈ ਅਤੇ ਉਸ ‘ਤੇ ਬੈਠਕੇ ਥੋੜ੍ਹੀ ਦੂਰ ਤੱਕ ਜਾਣ ਦੀ ਗੱਲ ਕਹਿਕੇ ਫਰਾਰ ਹੋ ਗਿਆ।

MarriageMarriage

ਕਾਫ਼ੀ ਦੇਰ ਤੱਕ ਪ੍ਰਮੋਦ ਵਾਪਿਸ ਪਰਤ ਕੇ ਨਹੀਂ ਆਇਆ ਤਾਂ ਭਾਲ ਕੀਤੀ ਗਈ। ਲੇਕਿਨ ਉਹ ਨਹੀਂ ਮਿਲਿਆ ਤਾਂ ਉਸਦੇ ਮੋਬਾਇਲ ‘ਤੇ ਫੋਨ ਲਗਾਇਆ, ਪਰ ਉਹ ਵੀ ਬੰਦ ਮਿਲਿਆ, ਅਜਿਹੇ ‘ਚ ਪਰਵਾਰ ਵਾਲਿਆਂ ਦੀ ਚਿੰਤਾ ਵਧ ਗਈ। ਇਸ ਘਟਨਾ ਤੋਂ ਬਾਅਦ ਸੁਖਰਾਮ ਦੇ ਪਰਵਾਰ ਨੇ ਬਰਾਤ ਨੂੰ ਤਾਂ ਵਿਦਾ ਕਰ ਦਿੱਤਾ, ਲੇਕਿਨ ਲੜਕੇ ਦੇ ਪਿਤਾ ਰਾਮਨਰੇਸ਼, ਚਾਚਾ, ਫੁੱਫੜ ਸਹਿਤ ਹੋਰ ਮੁੱਖ ਰਿਸ਼ਤੇਦਾਰ ਰੁਕ ਗਏ। ਦੇਰ ਸ਼ਾਮ ਤੱਕ ਪ੍ਰਮੋਦ ਦੇ ਵਾਪਸ ਆਉਣ ਦਾ ਇੰਤਜ਼ਾਰ ਕੀਤਾ ਗਿਆ ਪਰ ਜਦੋਂ ਉਹ ਪਰਤ ਕੇ ਨਹੀਂ ਆਇਆ ਤਾਂ ਰਾਤ ਅੱਠ ਵਜੇ ਦੇ ਕਰੀਬ ਲੜਕੀ ਤੇ ਲੜਕੇ ਪੱਖ ਦੇ ਲੋਕ ਗੋਰਮੀ ਥਾਣੇ ਵਿੱਚ ਸ਼ਿਕਾਇਤ ਕਰਨ ਪੁੱਜੇ। ਸ਼ਿਕਾਇਤ ਤੋਂ ਬਾਅਦ ਪੁਲਿਸ ਲਾੜੇ ਦਾ ਪਤਾ ਲਗਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement