
ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸਿਆਂ ਵਿਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ...
ਨਵੀਂ ਦਿੱਲੀ : ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸਿਆਂ ਵਿਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਭਾਵਨਾ ਗਵਲੀ ਦੇ ਪੂਰਕ ਸਵਾਲ ਦੇ ਉਤਰ ਵਿਚ ਗਡਕਰੀ ਨੇ ਇਹ ਵੀ ਕਿਹਾ ਕਿ ਹਰ ਜ਼ਿਲ੍ਹੇ ਵਿਚ ਸਾਂਸਦਾਂ ਦੀ ਅਗਵਾਈ ਵਾਲੀ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਜੋ ਸੜਕਾਂ ਵਿਚ ਪਏ ਟੋਇਆਂ ਦੇ ਬਾਰੇ ਵਿਚ ਪਤਾ ਲਗਾਏਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ।
Road Accidentਮੰਤਰੀ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਕਈ ਕਦਮ ਉਠਾਏ ਗਏ ਹਨ ਪਰ ਦੁੱਖ ਦਾ ਗੱਲ ਹੈ ਕਿ ਹਾਦਸਿਆਂ ਵਿਚ ਕਮੀ ਹੋਣ ਦਾ ਨਾਮ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਸਾਲਾਨਾ ਪੱਧਰ 'ਤੇ ਕਰੀਬ ਪੰਜ ਲੱਖ ਸੜਕ ਹਾਦਸੇ ਹੋ ਰਹੇ ਹਨ, ਜਿਨ੍ਹਾਂ ਵਿਚ ਲਗਭਗ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਗਡਕਰੀ ਨੇ ਕਿਹਾ ਕਿ 2014 ਵਿਚ ਨਰਿੰਦਰ ਮੋਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਦੇਸ਼ ਵਿਚ 90 ਹਜ਼ਾਰ ਕਿਲੋਮੀਟਰ ਰਾਸ਼ਟਰੀ ਰਾਜਮਾਰਗ ਸੀ ਅਤੇ ਬੀਤੇ ਚਾਰ ਸਾਲਾਂ ਵਿਚ ਇਹ 180,000 ਕਿਲੋਮੀਟਰ ਤਕ ਪਹੁੰਚ ਗਿਆ ਹੈ।
Road Accidentਉਨ੍ਹਾਂ ਕਿਹਾ ਕਿ ਯੂਪੀਏ ਗਠਜੋੜ ਦੀ ਸਰਕਾਰ ਦੇ ਦੌਰਾਨ 3.85 ਲੱਖ ਕਰੋੜ ਦੇ 403 ਪ੍ਰੋਜੈਕਟ ਰੁਕੇ ਹੋਏ ਸਨ। ਵਰਤਮਾਨ ਐਨਡੀਏ ਗਠਜੋੜ ਦੀ ਸਰਕਾਰ ਨੇ ਮਈ 2014 ਵਿਚ ਸੱਤਾ ਸੰਭਾਲਣ ਦੇ ਬਾਅਦ ਤੋਂ 3 ਲੱਖ ਕਰੋੜ ਦੀਆਂ ਇਨ੍ਹਾਂ ਠੱਪ ਪਈਆਂ ਯੋਜਨਾਵਾਂ ਨੂੰ ਸ਼ੁਰੂ ਕਰਵਾਇਆ। ਗਡਕਰੀ ਨੇ ਕਿਹਾ ਕਿ ਸੜਕਾਂ ਦੇ ਲਈ ਫੰਡ ਦੇ ਸਬੰਧ ਵਿਚ ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ, ਰਿਜ਼ਰਵ ਬੈਂਕ ਦੇ ਗਵਰਨਰ ਅਤੇ ਬੈਂਕਾਂ ਦੇ ਨਾਲ ਮੀਟਿੰਗਾਂ ਕੀਤੀਆਂ।
Road Accidentਲੋਕ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਗਡਕਰੀ ਨੇ ਕਿਹਾ ਕਿ ਬੈਂਕਾਂ ਨੇ ਮੈਨੂੰ ਲਿਖਤੀ ਵਿਚ ਸੂਚਨਾ ਦਿਤੀ ਕਿ ਉਹ ਈਪੀਸੀ (ਇੰਜੀਨਿਅਰਿੰਗ ਪ੍ਰੋਕਿਓਰਮੈਂਟ ਕੰਸਟਰੱਕਸ਼ਨ) ਮੋਡ ਦੇ ਤਹਿਤ ਬਣਨ ਵਾਲੀਆਂ ਹਾਈਵੇਅ ਯੋਜਨਾਵਾਂ ਦੇ ਲਈ 1.30 ਲੱਖ ਕਰੋੜ ਦਾ ਫੰਡ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮਈ 2014 ਤਕ ਦੇਸ਼ ਵਿਚ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 9100 ਕਿਲੋਮੀਟਰ ਸੀ, ਜੋ ਕਿ ਵਾਹਨਾਂ ਦੀ ਵਧਦੀ ਗਿਣਤੀ ਦੇ ਲਿਹਾਜ ਨਾਲ ਲੋੜੀਂਦੀ ਨਹੀਂ ਸੀ।
Road Accidentਵਾਹਨ ਉਦਯੋਗ ਵਿਚ 22 ਫ਼ੀਸਦੀ ਦੀ ਦਰ ਨਾਲ ਵਾਧਾ ਰਿਹਾ ਸੀ। ਵਰਤਮਾਨ ਸਰਕਾਰ ਨੇ ਹੁਣ ਰਾਜਮਾਰਗਾਂ ਦੀ ਲੰਬਾਈ ਦੁੱਗਣੀ ਕਰ ਕੇ 1.80 ਲੱਖ ਕਿਲੋਮੀਟਰ ਕਰ ਦਿਤੀ ਹੈ। ਇਨ੍ਹਾਂ ਵਿਚੋਂ 1.30 ਲੱਖ ਕਿਲੋਮੀਟਰ ਤਕ ਕੇਂਦਰ ਦੇ ਤਹਿਤ ਆਉਂਦੇ ਹਨ ਅਤੇ ਬਾਕੀ 50 ਹਜ਼ਾਰ ਕਿਲੋਮੀਟਰ ਦੀ ਦੇਖਰੇਖ ਰਾਜਾਂ ਵਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਤੋਂ ਜੂਨ ਮਹੀਨੇ ਦੇ ਵਿਚਕਾਰ 87663 ਕਰੋੜ ਰੁਪਏ ਭਾਰਤੀ ਰਾਸ਼ਟਰੀ ਰਾਜਮਾਰਗ ਬੋਰਡ (ਐਨਐਚÂੈਆਈ) ਨੂੰ ਦਿਤੇ ਗਏ, ਜਿਨ੍ਹਾਂ ਵਿਚੋਂ 20743 ਕਰੋੜ ਜਾਰੀ ਕਰ ਦਿਤੇ ਗਏ ਹਨ।