
ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਵਿਚ ਅਤਿਵਾਦ ਫ਼ੈਲਾਉਣ ਲਈ ਡਾਨ ਦਾਊਦ ਇਬਰਾਹੀਮ ਦੇ ਜ਼ਰੀਏ ਸਾਜਿਸ਼ ਰਚ ਰਹੀ ਹੈ। ਅੰਡਰਵਰਲਡ ਦੇ ...
ਨਵੀਂ ਦਿੱਲੀ : ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਵਿਚ ਅਤਿਵਾਦ ਫ਼ੈਲਾਉਣ ਲਈ ਡਾਨ ਦਾਊਦ ਇਬਰਾਹੀਮ ਦੇ ਜ਼ਰੀਏ ਸਾਜਿਸ਼ ਰਚ ਰਹੀ ਹੈ। ਅੰਡਰਵਰਲਡ ਦੇ 25 ਨਵੇਂ ਗੁਰਗਿਆਂ ਦੀ ਟੀਮ ਦੇ ਜ਼ਰੀਏ ਭਾਰਤ ਵਿਚ ਤਬਾਹੀ ਮਚਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਹ ਖ਼ੁਲਾਸਾ ਸੁਰੱਖਿਆ ਏਜੰਸੀਆਂ ਦੀਆਂ ਖ਼ੁਫ਼ੀਆ ਇਕਾਈਆਂ ਵਲੋਂ ਮੁਹੱਈਆ ਕਰਵਾਈ ਗਈ ਸੂਚਨਾ ਵਿਚ ਹੋਇਆ ਹੈ। ਏਜੰਸੀਆਂ ਨੇ ਇਸ ਖ਼ੁਫ਼ੀਆ ਸੂਚਨਾ ਦੇ ਮੱਦੇਨਜ਼ਰ ਉਤਰ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਅੰਡਰਵਰਲਡ ਦੀਆਂ ਗਤੀਵਿਧੀਆਂ 'ਤੇ ਪੈਨੀ ਨਜ਼ਰ ਰੱਖਣੀ ਸ਼ੁਰੂ ਕਰ ਦਿਤੀ ਹੈ। ਦਿੱਲੀ-ਐਨਸੀਆਰ ਵਿਚ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।
Terroristਖ਼ੁਫ਼ੀਆ ਸੂਚਨਾ ਦੇ ਅਨੁਸਾਰ ਡੀ ਕੰਪਨੀ ਵਿਚ ਦਾਊਦ ਇਬਰਾਹੀਮ ਤੋਂ ਬਾਅਦ ਟਾਪ ਫਾਈਵ ਵਿਚੋਂ ਇਕ ਮੰਨੇ ਜਾਣ ਵਾਲੇ ਫ਼ਹੀਮ ਮਚਮਚ ਨੂੰ ਇਹ ਜ਼ਿੰਮੇਵਾਰੀ ਦਿਤੀ ਗਈ ਹੈ। ਫਹੀਮ ਅੰਡਰਵਰਲਡ ਦੇ ਗੁਰਗਿਆਂ ਨੂੰ ਰਕਮ ਤੋਂ ਲੈ ਕੇ ਹਥਿਆਰ ਤਕ ਮੁਹੱਈਆ ਕਰਵਾਉਣ ਲਈ ਅਪਣੇ ਨੈਟਵਰਕ ਦੀ ਵਰਤੋਂ ਕਰ ਰਿਹਾ ਹੈ। ਉਸ ਨੇ ਇਸ ਸਾਜਿਸ਼ ਨੂੰ ਪੂਰਾ ਕਰਨ ਲਈ ਨੈਟਵਰਕ ਨਾਲ ਜੁੜੇ ਤਿੰਨ ਸ਼ੱਕੀਆਂ ਨੂੰ ਲਗਾਇਆ ਹੋਇਆ ਹੈ। ਖ਼ੁਫ਼ੀਆ ਸੂਤਰਾਂ ਅਨੁਸਾਰ ਦਾਊਦ ਪਹਿਲਾਂ ਵੀ ਕਈ ਵਾਰ ਫਹੀਮ ਮਚਮਚ ਜ਼ਰੀਏ ਭਾਰਤ ਵਿਚ ਅੰਡਰਵਰਲਡ ਦਾ ਬੇਸ ਤਿਆਰ ਕਰਨ ਦੇ ਨਿਰਦੇਸ਼ ਦੇ ਚੁੱਕਾ ਹੈ।
ISI Pkaistanਦੇਸ਼ ਵਿਚ ਅੰਡਰਵਰਲਡ ਦਾ ਗੜ੍ਹ ਮੰਨੇ ਜਾਣ ਵਾਲੇ ਮੁੰਬਈ ਤੋਂ ਇਲਾਵਾ ਗੁਜਰਾਤ ਤਕ ਵਿਚ ਉਸ ਨੂੰ ਅੰਡਰਵਰਲਡ ਦਾ ਨੈਟਵਰਕ ਖੜ੍ਹਾ ਕਰਨ ਦਾ ਕੰਮ ਸੌਂਪਿਆ ਜਾ ਚੁੱਕਿਆ ਹੈ। ਮਚਮਚ ਮੁੰਬਈ ਤੋਂ ਇਲਾਵਾ ਉਤਰ ਭਾਰਤ ਦੇ ਕਈ ਇਲਾਕਿਆਂ ਖ਼ਾਸ ਤੌਰ 'ਤੇ ਦਿੱਲੀ-ਐਨਸੀਆਰ ਵਿਚ ਅਪਣੇ ਗੁਰਗਿਆਂ ਨੂੰ ਸਰਗਰਮ ਕਰਨ ਦਾ ਯਤਨ ਕਰਦਾ ਰਹਿੰਦਾ ਹੈ ਪਰ ਉਸ ਦੇ ਗੁਰਗਿਆਂ ਨੂੰ ਖ਼ੁਫ਼ੀਆ ਏਜੰਸੀਆਂ ਨੇ ਹਰ ਵਾਰ ਦਬੋਚ ਲਿਆ। ਸੁਰੱਖਿਆ ਏਜੰਸੀਆਂ ਦੀ ਮੰਨੀਏ ਤਾਂ ਫਹੀਮ ਮਚਮਚ ਦੇ ਗੁਰਗੇ ਇਸ ਤੋਂ ਪਹਿਲਾਂ ਗੁਜਰਾਤ ਵਿਚ ਦਬੋਚੇ ਜਾ ਚੁੱਕੇ ਹਨ।
Dawood Ibrahimਇਨ੍ਹਾਂ ਵਿਚੋਂ ਖ਼ਾਸ ਤੌਰ 'ਤੇ ਵਿੱਕੀ ਅਤੇ ਲੱਡਨ ਨਾਮ ਦੇ ਸ਼ੂਟਰ ਸ਼ਾਮਲ ਹਨ। ਇਨ੍ਹਾਂ ਨੇ ਪੁਛਗਿਛ ਵਿਚ ਖ਼ੁਲਾਸਾ ਕੀਤਾ ਸੀ ਕਿ ਉਹ ਫਹੀਮ ਮਚਮਚ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਉਨ੍ਹਾਂ ਦੀ ਟੀਮ ਮਚਮਚ ਨੇ ਹੀ ਤਿਆਰ ਕੀਤੀ ਹੈ। ਇਸ ਦੇ ਲਈ ਉਸ ਨੇ ਹੀ ਰਕਮ ਦਾ ਪ੍ਰਬੰਧ ਵੀ ਕੀਤਾ ਅਤੇ ਉਸ ਦੇ ਨੈਟਵਰਕ ਜ਼ਰੀਏ ਹਥਿਆਰ ਮੁਹੱਈਆ ਕਰਵਾਏ। ਖ਼ੁਫ਼ੀਆ ਇਕਾਈਆਂ ਮੁਤਾਬਕ ਸਰਹੱਦ ਪਾਰ ਤੋਂ ਅਤਿਵਾਦੀਆਂ ਦੀ ਘੁਸਪੈਠ ਰੋਕਣ ਵਿਚ ਭਾਰਤੀ ਸੁਰੱਖਿਆ ਏਜੰਸੀਆਂ ਦੀ ਲਗਾਤਾਰ ਵਧਦੀ ਚੌਕਸੀ ਨੂੰ ਦੇਖਦੇ ਹੋਏ ਆਈਐਸਆਈ ਨੇ ਇਹ ਨਵਾਂ ਪੈਂਤੜਾ ਖੇਡਿਆ ਹੈ।
Terrorist Pakistanਆਈਐਸਆਈ ਅਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਭਾਰਤ ਵਿਚ ਸਰਗਰਮ ਬਦਮਾਸ਼ਾਂ ਦੇ ਇਕ ਵੱਡੇ ਗਰੁੱਪ ਨੂੰ ਅੰਡਰਵਰਲਡ ਨਾਲ ਜੋੜਦੇ ਹੋਏ ਉਨ੍ਹਾਂ ਨੂੰ ਤਬਾਹੀ ਫੈਲਾਉਣ ਲਈ ਵਰਤੋਂ ਕਰਨਾ ਚਾਹੁੰਦੀ ਹੈ। ਫਹੀਮ ਮਚਮਚ ਦਾਊਦ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਇੱਥੋਂ ਤਕ ਕਹਿੰਦੀਆਂ ਹਨ ਕਿ ਦਾਊਦ ਅਪਣੇ ਸਾਰੇ ਸ਼ੂਟਰਾਂ ਵਿਚੋਂ ਸਿਰਫ਼ ਇਸ ਨੂੰ ਸਿੱਧੇ ਤੌਰ 'ਤੇ ਕੋਈ ਨਿਰਦੇਸ਼ ਦਿੰਦਾ ਹੈ। ਇਹ ਅਕਸਰ ਦੁਬਈ ਅਤੇ ਕਰਾਚੀ ਦੇ ਵਿਚਕਾਰ ਸਰਗਰਮ ਰਹਿੰਦਾ ਹੈ। ਏਜੰਸੀਆਂ ਮੁਤਾਬਕ ਫਹੀਮ ਦੀ ਮੂਵਮੈਂਟ ਸਭ ਤੋਂ ਜ਼ਿਆਦਾ ਮੱਧ ਪੂਰਬ ਦੇ ਦੇਸ਼ਾਂ ਜਿਵੇਂ ਦੁਬਈ, ਸਾਊਦੀ ਅਰਬ, ਆਬੂਧਾਬੀ ਅਤੇ ਯੂਏਈ ਦੇ ਕੁੱਝ ਹੋਰ ਇਲਾਕਿਆਂ ਵਿਚ ਮਿਲੀ ਹੈ।