
ਕੀ ਤੁਸੀਂ ਕਦੇ ਗੋਹਾ ਖਾਧਾ ਹੈ? ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਗੋਹਾ ਕੋਈ ਕਿਉਂ ਖਾਏਗਾ...
ਨਵੀਂ ਦਿੱਲੀ: ਕੀ ਤੁਸੀਂ ਕਦੇ ਗੋਹਾ ਖਾਧਾ ਹੈ? ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਗੋਹਾ ਕੋਈ ਕਿਉਂ ਖਾਏਗਾ। ਸੋਸ਼ਲ ਮੀਡੀਆ ਉਤੇ ਇਕ ਵਿਅਕਤੀ ਗੋਬਰ ਖਾ ਕੇ ਚਰਚਾ ‘ਚ ਹੈ। ਦਰਅਸਲ, ਇਸ ਵਿਅਕਤੀ ਨੇ ਧਾਰਮਿਕ ਕੰਮਾਂ ਲਈ ਆਨਲਾਇਨ ਸ਼ਾਪਿੰਗ ਸਾਇਟ ਐਮਾਜਾਨ ਤੋਂ ਗੋਹਾ (ਗਾਂ ਦਾ ਸੁੱਕਾ ਗੋਬਰ) ਆਰਡਰ ਕੀਤਾ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਉਸਨੇ ਗੋਬਰ ਦਾ ਉਪਯੋਗ ਧਾਰਮਿਕ ਕੰਮਾਂ ਵਿਚ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਖਾਣੇ ਵਿਚ ਇਸਤੇਮਾਲ ਕੀਤਾ।
Amazon
ਇੰਨਾ ਹੀ ਨਹੀਂ, ਗੋਹਾ ਖਾਣ ਤੋ ਬਾਅਦ ਉਸਨੇ ਇਸ ਪ੍ਰੋਡਕਟ ਦੇ ਬਾਰੇ ‘ਚ ਸਾਇਟ ਉਤੇ ਅਪਣਾ ਰਿਵੀਊ ਵੀ ਦਿੱਤਾ ਹੈ। ਉਸਨੇ ਲਿਖਿਆ-ਬਹੁਤ ਖਰਾਬ ਸਵਾਦ। ਟਵਿਟਰ ਯੂਜ਼ਰ ਡਾ ਸੰਜੇ ਅਰੋੜਾ ਨੇ ਸਕ੍ਰੀਨਸ਼ਾਰਟ ਪੋਸਟ ਕੀਤਾ ਗਿਆ ਹੈ। ਉਨ੍ਹਾਂ ਨੇ ਅਜਿਹੇ ਉਦੋਂ ਕੀਤਾ ਜਦੋਂ ਉਨ੍ਹਾਂ ਨੂੰ ਐਮਾਜਾਨ ਦੇ ਰਿਵੀਊ ਕੁਮੈਂਟ ਵਿਚ ਇਕ ਅਜਿਹਾ ਪੋਸਟ ਦਿਖਿਆ ਜਿਸ ਵਿਚ ਗੋਬਰ ਦੇ ਬਾਰੇ ‘ਚ ਕੁਮੈਂਟ ਕੀਤਾ ਗਿਆ ਸੀ।
Cow Dung
ਉਸ ਵਿਅਕਤੀ ਨੇ ਲਿਖਿਆ ਜਿਸ ਨੇ ਬ੍ਰਾਂਡ ਤੋਂ ਆਡਰ ਕੀਤਾ ਗਿਆ ਸੀ, ਉਸਦੇ ਬਾਰੇ ਘਟੀਆ ਕੁਮੈਂਟ ਕੀਤਾ ਤੇ ਕਿਹਾ, ਇਹ ਬਹੁਤ ਬੇਕਾਰ ਸੀ ਜਦੋਂ ਮੈਂ ਇਸਨੂੰ ਖਾਧਾ, ਇਹ ਘਾਹ ਵਰਗਾ ਸੀ ਅਤੇ ਇਸਦਾ ਸਵਾਦ ‘ਚ ਚਿੱਕੜ ਵਰਗਾ ਸੀ ਤੇ ਮੈਨੂੰ ਇਸਨੂੰ ਖਾਣ ਤੋਂ ਬਾਅਦ ਲੂਜ਼-ਮੋਸ਼ਨ ਲੱਗ ਗਏ ਸਨ। ਕ੍ਰਿਪਾ ਕਰਕੇ ਇਸਨੂੰ ਥੋੜ੍ਹਾ ਵਧੀਆ ਬਣਾਇਆ ਜਾਵੇ।
Ye mera India, I love my India…. :) pic.twitter.com/dEDeo2fx99
— Dr. Sanjay Arora PhD (@chiefsanjay) January 20, 2021
ਇਸਤੋਂ ਇਲਾਵਾ ਇਸ ਉਤਪਾਦ ਦੇ ਸਵਾਦ ਅਤੇ ਕੁਰਕੁਰੇਪਨ ਉਤੇ ਵੀ ਧਿਆਨ ਦਿੱਤਾ ਜਾਵੇ। ਅਪਣੀ ਪੋਸਟ ਵਿਚ ਸੰਜੇ ਅਰੋੜਾ ਨੇ ਉਤਪਾਦ ਦੇ ਦੋ ਸਕ੍ਰੀਨਿੰਗ ਪੋਸਟ ਕੀਤੇ ਅਤੇ ਉਸ ਵਿਅਕਤੀ ਦੀ ਸਮੀਖਿਆ ਕੀਤੀ ਅਤੇ ਇਸਨੂੰ ਕੈਪਸ਼ਨ ਦਿੱਤਾ, “ ਇਹ ਮੇਰਾ ਭਾਰਤ, ਮੈਂ ਅਪਣੇ ਭਾਰਤ ਨੂੰ ਪਿਆਰ ਕਰਦਾ ਹਾਂ।”
Cow Dung
ਉਤਪਾਦ ਦੇ ਵੇਰਵੇ ਅਨੁਸਾਰ, ਬ੍ਰਾਂਡ ਐਮਾਜਾਨ ‘ਤੇ ਦੱਸਦਾ ਹੈ, “ਦੈਨਿਕ ਹਵਨ, ਪੂਜਾ ਅਤੇ ਹੋਰ ਧਾਰਮਿਕ ਗਤੀਵਿਧੀਆਂ ਦੇ ਲਈ 100 ਫ਼ੀਸਦੀ ਸ਼ੁੱਧ ਅਤੇ ਮੂਲ ਗਾਂ ਦੇ ਗੋਹੇ ਦੀਆਂ ਸੁੱਕੀਆਂ ਪਾਥੀਆਂ। ਚੰਗੀ ਦੇਖਭਾਲ ਅਤੇ ਪ੍ਰਕਿਰਿਆ ਦੇ ਨਾਲ ਭਾਰਤੀ ਗਾਂ ਦੇ ਮੂਲ ਗੋਬਰ ਤੋਂ ਬਣਿਆ। ਪੂਰੀ ਤਰ੍ਹਾਂ ਨਾਲ ਸੁਕਿਆ, ਨਮੀ ਮੁਕਤ ਅਤੇ ਠੀਕ ਤਰ੍ਹਾਂ ਜਲਦਾ ਹੈ। ਇਸਦਾ ਉਪਯੋਗ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਕੀੜਿਆਂ ਨੂੰ ਹਟਾਉਣ ਦੇ ਲਈ ਵੀ ਕੀਤਾ ਜਾ ਸਕਦਾ ਹੈ।
Amazon
5 ਇੰਚ ਦੇ ਵਿਆਸ ਦੇ ਨਾਲ ਗੋਲ ਆਕਾਰ, ਸੰਭਾਲ ਤੇ ਭੰਡਾਰ ਦੇ ਲਈ ਆਸਾਨ। ਲੰਬਾ ਸ਼ੇਲਫ-ਲਾਇਫ਼। ਉਥੇ ਹੀ, ਹੁਣ ਸੰਜੇ ਅਰੋੜਾ ਦੀ ਇਹ ਪੋਸਟ ਸੋਸ਼ਲ ਮੀਡੀਆ ਉਤੇ ਕਾਫ਼ੀ ਤੇਜ਼ ਵਾਇਰਲ ਹੋ ਰਹੀ ਹੈ। ਯੂਜਰਜ਼ ਇਸ ਉਤੇ ਮਜੇਦਾਰ ਕੁਮੇਟਸ ਕਰ ਰਹੇ ਹਨ। ਇਕ ਯੂਜਰ ਨੇ ਲਿਖਿਆ, ਕੀ ਇਹ ਸੱਚ ਹੈ?