ਲੋਕਸਭਾ ਚੋਣ 2019 : ਯੂਪੀ ਵਿਚ ਮਾਇਆਵਤੀ ਤੇ ਅਖਿਲੇਸ਼ ਵਿਚ ਹੋਇਆ ਸੀਟਾਂ ਦਾ ਬਟਵਾਰਾ
Published : Feb 21, 2019, 5:12 pm IST
Updated : Feb 21, 2019, 5:12 pm IST
SHARE ARTICLE
Mayawati and akhilesh yadav
Mayawati and akhilesh yadav

ਐਸਪੀ ਤੇ ਬੀਐਸਪੀ  ਵਿਚਕਾਰ ਉੱਤਰ ਪ੍ਰਦੇਸ਼ ਦੀਆਂ 80 ਲੋਕਸਭਾ ਸੀਟਾਂ ਲਈ ਗੱਠ-ਜੋੜ ਹੋਇਆ ਹੈ । ਇਨ੍ਹਾਂ ਦੋਨਾਂ ਪਾਰਟੀਆਂ ਨੇ ਲਗਭਗ ਅੱਧੀਆਂ - ਅੱਧੀਆਂ ਸੀਟਾਂ ਤੇ ਲੜਨ ....

ਲਖਨਊ: ਲੋਕਸਭਾ ਚੋਣ ਲਈ ਸਮਾਜਵਾਦੀ ਪਾਰਟੀ  (ਐਸਪ) ਤੇ ਬਹੁਜਨ ਸਮਾਜ ਪਾਰਟੀ  (ਬੀਐਸਪੀ) ਨੇ ਸੀਟਾਂ ਦੈ ਐਲਾਨ ਕਰ ਦਿੱਤਾ ਹੈ ਕਿ ਕਿਸ ਸੀਟ ਤੇ ਕਿਹੜੀ ਪਾਰਟੀ  ਲੜੇਗੀ । ਦੱਸ ਦਈਏ ਕਿ ਐਸਪੀ ਤੇ ਬੀਐਸਪੀ  ਵਿਚਕਾਰ ਉੱਤਰ ਪ੍ਰਦੇਸ਼ ਦੀਆਂ 80 ਲੋਕਸਭਾ ਸੀਟਾਂ ਲਈ ਗੱਠ-ਜੋੜ ਹੋਇਆ ਹੈ । ਇਨ੍ਹਾਂ ਦੋਨਾਂ ਪਾਰਟੀਆਂ ਨੇ ਲਗਭਗ ਅੱਧੀਆਂ - ਅੱਧੀਆਂ ਸੀਟਾਂ ਤੇ ਲੜਨ ਦਾ ਐਲਾਨ ਕੀਤਾ ਹੈ । ਬਾਕੀ ਦੀਆਂ ਸੀਟਾਂ ਸਹਿਯੋਗੀ ਦਲਾਂ ਲਈ ਛੱਡੀਆਂ ਗਈਆਂ ਹਨ । 

ਦੱਸ ਦਈਏ ਕਿ 80 ਵਿਚੋਂ ਦੋਂ ਸੀਟਾਂ ( ਅਮੇਠੀ ਤੇ ਰਾਏ ਬਰੇਲੀ ) ਕਾਂਗਰਸ ਲਈ ਛੱਡੀਆਂ ਹਨ ਤੇ ਰਾਸ਼ਟਰੀ ਲੋਕ ਦਲ ( ਆਰਐਲਡੀ ) ਨੂੰ ਤਿੰਨ ਸੀਟਾਂ ਦਿਤੀਆਂ ਗਈਆਂ ਹਨ । ਆਰਐਲਡੀ ਨੂੰ ਮਥੁਰਾ ਦੇ ਹਿੱਸੇ ਵਿਚ ਉਸਦੀਆਂ ਪਰੰਪਰਾਗਤ ਮਥੁਰਾ , ਬਾਗਪਤ ਤੇ ਮੁਜ਼ੱਫਰਨਗਰ ਸੀਟਾਂ ਆਈਆਂ ਹਨ । ਪੱਛਮੀ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਸੀਟਾਂ ਐਸਪੀ ਤੇ ਪੂਰਬੀ ਯੂਪੀ ਦੀਆਂ ਜ਼ਿਆਦਾਤਰ ਸੀਟਾਂ ਬੀਐਸਪੀ ਦੇ ਖਾਤੇ ਵਿਚ ਆਈਆਂ ਹਨ।

Sp and Bsp Sp and Bsp gathbandhan

ਐਸਪੀ - ਬੀਐਸਪੀ  ਵਿਚ ਹੋਏ ਇਸ ਬਟਵਾਰੇ 'ਚ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਤੇ ਬੀਐਸਪੀ ਦਾ ਦਬਦਬਾ ਬਰਕਰਾਰ ਹੈ। ਦੱਸ ਦਈਏ ਕਿ ਯੂਪੀ ਦੀਆਂ 80 ਵਿਚੋਂ ਕੁਲ17 ਸੀਟਾਂ ਅਜਿਹੀਆਂ ਹਨ , ਜੋ ਅਨੁਸੂਚੀਤ ਜਾਤੀ ਲਈ ਰਾਖਵੀਆਂ ਹਨ । ਇਹਨਾਂ ‘ਚ ਬੀਐਸਪੀ ਦੇ ਹਿੱਸੇ 10 ਤੇ ਐਸਪੀ ਦੇ ਹਿੱਸੇ ਵਿਚ ਸੱਤ ਸੀਟਾਂ ਆਈਆਂ ਹਨ ।

ਇਸਦੇ ਇਲਾਵਾ 2014 ਵਿਚ ਜਿਨ੍ਹਾਂ ਪੰਜ ਲੋਕਸਭਾ ਸੀਟਾਂ ਤੇ ਸਮਾਜਵਾਦੀ ਪਾਰਟੀ  ਨੂੰ ਜਿੱਤ ਮਿਲੀ ਸੀ , ਉਹ ਵੀ ਐਸਪੀ ਦੇ ਹੀ ਹਿੱਸੇ ਵਿਚ ਆਈਆਂ ਹਨ। ਪ੍ਰਦੇਸ਼ ਦੀਆਂ ਤਿੰਨ ਸੀਟਾਂ ਕੈਰਾਨਾ , ਗੋਰਖਪੁਰ ਤੇ ਫੂਲਪੁਰ ਤੇ ਉਪਚੌਣਾਂ ਵਿਚ ਵੀ ਗੱਠ-ਜੋੜ ਨੂੰ ਜਿੱਤ ਮਿਲੀ ਸੀ । ਕੈਰਾਨਾ ਵਿਚ ਸਮਾਜਵਾਦੀ ਪਾਰਟੀ  ਦੀ ਟਿਕਟ ਤੇ ਆਰਐਲਡੀ ਦੀ ਉਮੀਦਵਾਰ ਖੜੀ ਸੀ। ਉਥੇ ਹੀ , ਗੋਰਖਪੁਰ ਵਿਚ ਨਿਸ਼ਾਦ ਪਾਰਟੀ  ਦੇ ਪ੍ਰਵੀਣ ਨਿਸ਼ਾਦ ਐਸਪੀ ਦੀ ਟਿਕਟ ਤੇ ਚੋਣਾਂ ਵਿਚ ਉਤਰੇ ਸੀ । ਇਹਨਾਂ ਤਿੰਨ ਸੀਟਾਂ ਤੇ ਵੀ ਸਮਾਜਵਾਦੀ ਪਾਰਟੀ  ਦਾ ਦਾਅਵਾ ਬਰਕਰਾਰ ਹੈ ।    

sp

ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਉਨ੍ਹਾਂ ਨੂੰ ਚੁਣੋਤੀ ਦੇਣ ਲਈ ਐਸਪੀ ਉਮੀਦਵਾਰ ਉਤਰੇਗਾ । ਉਥੇ ਹੀ  ਰਾਜਧਾਨੀ ਲਖਨਊ , ਯੋਗੀ ਆਦਿੱਤਿਅਨਾਥ ਦਾ ਗੋਰਖਪੁਰ , ਉਦਯੋਗ ਨਗਰੀ ਕਾਨਪੁਰ , ਇਲਾਹਾਬਾਦ , ਫੈਜ਼ਾਬਾਦ ਤੇ ਗਾਜ਼ੀਆਬਾਦ ਆਦਿ ਚਰਚਿਤ ਸੀਟਾਂ ਤੇ ਵੀ ਐਸਪੀ ਚੋਣ ਲੜੇਗੀ । ਉਥੇ ਹੀ, ਦਲਿਤ ਅੰਦੋਲਨ ਦਾ ਕੇਂਦਰ ਰਹਿ ਚੁਕੇ ਸਹਾਰਨਪੁਰ ਦੀ ਸੀਟ ਬੀਐਸਪੀ ਦੇ ਹਿੱਸੇ ਵਿਚ ਆਈ ਹੈ । ਆਗਰਾ , ਮੇਰਠ , ਗਾਜ਼ੀਪੁਰ , ਬੁਲੰਦਸ਼ਹਿਰ ਤੇ ਸੁਲਤਾਨਪੁਰ ਤੋਂ ਬੀਐਸਪੀ ਉਮੀਦਵਾਰ ਮੈਦਾਨ ਵਿਚ ਉਤਰੇਗੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement