
ਦੇਸ਼ ਵਿਚ ਵੱਖ-ਵੱਖ ਰਾਜਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਕੱਦਮ ਉਠਾਏ ਜਾ ਰਹੇ ਹਨ
ਨਵੀਂ ਦਿੱਲੀ : ਦੇਸ਼ ਵਿਚ ਵੱਖ-ਵੱਖ ਰਾਜਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਕੱਦਮ ਉਠਾਏ ਜਾ ਰਹੇ ਹਨ ਉੱਥੇ ਹੀ ਕਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਬਿਆਨ ਆਇਆ ਹੈ ਕਿ ਦਿੱਲੀ ਸਰਕਾਰ ਦਿੱਲੀ ਦੇ ਲੋਕਾਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਵਾਇਰਸ ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਹੈ।
Photo
ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਹਾਲੇ ਲਾਕਡਾਊਨ ਨਹੀਂ ਲਾਗੂ ਹੋਇਆ ਪਰ ਜੇਕਰ ਉਨ੍ਹਾਂ ਨੂੰ ਲਾਕਡਾਊਨ ਦੀ ਜਰੂਰਤ ਪੈਂਦੀ ਹੈ ਤਾਂ ਉਹ ਇਸ ਨੂੰ ਜਰੂਰ ਲਾਗੂ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਦਿੱਲੀ ਵਿਚ ਕਰੋਨਾ ਦੇ 26 ਕੇਸ ਸਾਹਮਣੇ ਆਏ ਹਨ ਜਿੰਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਜੀ ਵੱਲੋਂ ਜਨਤਾ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ
file
ਜਿਸ ਕਾਰਨ ਐਤਵਾਰ ਨੂੰ ਟਰੇਨ,ਬੱਸਾਂ ਅਤੇ ਆਟੋ-ਰਿਕਸ਼ਾ ਸਭ ਬੰਦ ਹੋਣਗੇ। ਇਸ ਨੂੰ ਸੋਚਦਿਆਂ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਕੇਵਲ 50 ਫੀਸਦੀ ਬੱਸਾਂ ਨੂੰ ਹੀ ਚੱਲਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਦੱਸ ਦੱਈਏ ਕਿ ਗਰੀਬ ਲੋਕਾਂ ਬਾਰੇ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਗਰੀਬ ਲੋਕਾਂ ਤੇ ਕਾਫੀ ਮਾਰ ਪਈ ਹੈ।
Photo
ਇਸ ਲਈ ਅਸੀਂ ਸੋਚਿਆ ਕਿ ਜੋ ਅਸੀਂ ਰਾਸ਼ਨ ਦਿੰਦੇ ਹਾਂ ਉਹ 2 ਕਰੋੜ ਲੋਕਾਂ ਵਿਚੋਂ 72 ਲੱਖ ਲੋਕਾਂ ਨੂੰ ਮਿਲਦਾ ਹੈ । ਪਰ ਹੁਣ ਅਸੀਂ ਸੋਚ ਰਹੇ ਹਾਂ ਕਿ ਇਹ ਰਾਸ਼ਣ 72 ਲੱਖ ਲੋਕਾਂ ਨੂੰ ਮੁਫਤ ਵਿਚ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਢਾਈ ਲੱਖ ਵਿਧਵਾ ਨੂੰ ਜਿਹੜੀ ਪੈਨਸ਼ਨ ਦਿੰਦੀ ਹੈ ਅਤੇ ਦਿਵਿਆਗ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ ਉਸ ਨੂੰ ਵੀ ਹੁਣ ਦੁੱਗਣਾਂ ਕਰ ਦਿੱਤਾ ਗਿਆ ਹੈ।
Coronavirus
ਇਸ ਤੋਂ ਇਲਾਵਾ ਜਿਹੜੇ ਬੇਘਰ ਲੋਕ ਹਨ ਉਹ ਵੀ ਨਾਈਟ ਸ਼ੈਲਟਰ ਵਿਚ ਆ ਕੇ ਖਾਣਾ ਖਾ ਸਕਦੇ ਹਨ। ਇਸ ਨਾਲ ਮੁੱਖ ਮੰਤਰੀ ਕੇਜਰੀਵਾਲ ਨੇ ਬਜੁਰਗਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਕੁਝ ਸਮੇਂ ਲਈ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।