
ਵਕੀਲ ਦੀ ਵਰਦੀ ਵਿਚ ਆਏ ਸਨ ਹਮਲਾਵਰ
ਨਵੀਂ ਦਿੱਲੀ: ਦੱਖਣੀ ਦਿੱਲੀ ਦੀ ਸਾਕੇਤ ਅਦਾਲਤ ਵਿਚ ਸ਼ੁੱਕਰਵਾਰ ਸਵੇਰੇ ਇਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਆਪਣੇ ਵਕੀਲ ਦੇ ਨਾਲ ਸੀ, ਇਸੇ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਉਸ ਨੂੰ ਤੁਰੰਤ ਹਸਪਤਾਲ ਲੈ ਗਈ।
ਇਹ ਵੀ ਪੜ੍ਹੋ: ਅਮਰੀਕਾ: ਮਰਲੇ ਲਿਵੈਂਡ ਨੇ ਲਗਾਤਾਰ 48 ਕਿਲੋਮੀਟਰ ਤੈਰਾਕੀ ਕਰ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ
ਮਿਲੀ ਜਾਣਕਾਰੀ ਅਨੁਸਾਰ ਮਹਿਲਾ ਨੂੰ ਕੋਰਟ ਵਿਚ ਗਵਾਹੀ ਲਈ ਲਿਆਂਦਾ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਾਰੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਵਕੀਲ ਦੀ ਵਰਦੀ ਵਿਚ ਆਏ ਸਨ ਅਤੇ ਉਨ੍ਹਾਂ ਨੇ 4 ਰਾਊਂਡ ਫਾਇਰ ਕੀਤੇ।
ਇਹ ਵੀ ਪੜ੍ਹੋ: ਬਿਜਲੀ ਚੋਰੀ : ਪਾਵਰਕੌਮ ਨੇ ਸੈਵਨ ਸਟਾਰ ਹੋਟਲ ਨੂੰ 28.45 ਲੱਖ ਦਾ ਠੋਕਿਆ ਜੁਰਮਾਨਾ
ਜ਼ਖ਼ਮੀ ਮਹਿਲਾ ਵਸੰਤ ਕੁੰਜ ਇਨਕਲੇਵ ਦੀ ਰਹਿਣ ਵਾਲੀ ਹੈ। ਮੁਲਜ਼ਮ ਕਾਮੇਸ਼ਵਰ ਸਿੰਘ ਨੇ ਮਹਿਲਾ ਰਾਧਾ ਅਤੇ ਇਕ ਹੋਰ ਵਕੀਲ ਰਾਜਿੰਦਰ ਝਾਅ ਵਿਰੁਧ 1 ਜੁਲਾਈ 2022 ਨੂੰ ਸਾਕੇਤ ਥਾਣੇ ਵਿਚ 25 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕਰਵਾਇਆ ਸੀ। ਉਸ ਦਾ ਇਲਜ਼ਾਮ ਸੀ ਕਿ ਦੋਹਾਂ ਨੇ ਉਸ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ ਅੱਜ ਸਵੇਰੇ ਵਕੀਲ ਦੇ ਭੇਸ ਵਿਚ ਅਦਾਲਤ ਪਹੁੰਚਿਆ ਅਤੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਟਵੀਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਕੇਤ ਕੋਰਟ ਵਿਚ ਵਾਪਰੀ ਇਸ ਘਟਨਾ ਮਗਰੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ, ''ਦਿੱਲੀ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਦੂਜਿਆਂ ਦੇ ਕੰਮ 'ਚ ਰੁਕਾਵਟ ਪਾਉਣ ਅਤੇ ਹਰ ਗੱਲ 'ਤੇ ਗੰਦੀ ਰਾਜਨੀਤੀ ਕਰਨ ਦੀ ਬਜਾਏ ਸਾਰਿਆਂ ਨੂੰ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜੇਕਰ ਉਹ ਇਸ ਨੂੰ ਸੰਭਾਲਣ 'ਚ ਅਸਮਰੱਥ ਹਨ ਤਾਂ ਅਸਤੀਫਾ ਦੇ ਦਿਓ ਤਾਂਕਿ ਕੋਈ ਹੋਰ ਕੰਮ ਕਰੇ। ਲੋਕਾਂ ਦੀ ਸੁਰੱਖਿਆ ਰਾਮ ਦੇ ਭਰੋਸੇ ਨਹੀਂ ਛੱਡੀ ਜਾ ਸਕਦੀ”।