
ਪੀ.ਐਨ.ਬੀ. ਦੇ ਵੱਡੇ ਕਰਜ਼ਦਾਰਾਂ ਵਲੋਂ ਜਾਣ ਬੁੱਝ ਕੇ ਨਹੀਂ ਚੁਕਾਉਣ ਵਾਲੇ ਕਰਜ਼ਦਾਰਾਂ ਦੀ ਰਾਸ਼ੀ ਅਪ੍ਰੈਲ ਦੇ ਅਖ਼ੀਰ ਵਿਚ ਵਧ ਕੇ 15,199.57 ਕਰੋੜ ਹੋ ਗਈ।
ਨਵੀਂ ਦਿੱਲੀ, 21 ਮਈ, ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਵੱਡੇ ਕਰਜ਼ਦਾਰਾਂ ਵਲੋਂ ਜਾਣ ਬੁੱਝ ਕੇ ਨਹੀਂ ਚੁਕਾਉਣ ਵਾਲੇ ਕਰਜ਼ਦਾਰਾਂ ਦੀ ਰਾਸ਼ੀ ਅਪ੍ਰੈਲ ਦੇ ਅਖ਼ੀਰ ਵਿਚ ਵਧ ਕੇ 15,199.57 ਕਰੋੜ ਹੋ ਗਈ। ਜਨਤਕ ਖੇਤਰ ਦੇ ਇਸ ਬੈਂਕ ਨੂੰ ਧੋਖਾਧੜੀ ਘੋਟਾਲੇ ਜਾਂ ਫਸੇ ਕਰਜ਼ ਦੇ ਚੱਲਦੇ 2017-2018 ਦੀ ਜਨਵਰੀ-ਮਾਰਚ ਤਿਮਾਹੀ ਵਿਚ 13,400 ਕਰੋੜ ਰੁਪਏ ਤੋਂ ਜ਼ਿਆਦਾ ਘਾਟਾ ਹੋਇਆ।
PNBਪੀ.ਐਨ.ਬੀ. ਦੇ ਅੰਕੜਿਆਂ ਮੁਤਾਬਕ ਮਾਰਚ 'ਚ ਖ਼ਤਮ ਸਾਲ 2017-18 ਵਿਚ ਬੈਂਕ ਦੀ ਜਾਣ ਬੁੱਝ ਕੇ ਨਹੀਂ ਅਦਾ ਕੀਤੇ ਗਏ ਵੱਡੇ ਕਰਜ਼ਿਆਂ ਦੀ ਰਾਸ਼ੀ 15,171.91 ਕਰੋੜ ਰੁਪਏ ਰਹੀ, ਅਪ੍ਰੈਲ ਵਿਚ ਇਹ ਰਾਸ਼ੀ ਵਧ ਕੇ 15,200 ਕਰੋੜ ਪਹੁੰਚ ਗਈ। ਬੈਂਕ ਨੇ ਕਰਜ਼ਾ ਮੋੜਨ ਵਾਲੇ ਕਰਜ਼ੇਦਾਰਾਂ ਦੀ ਸ਼੍ਰੇਣੀ ਵਿਚ ਉਨ੍ਹਾਂ ਨੂੰ ਰੱਖਿਆ ਹੈ ਜਿਨ੍ਹਾਂ 'ਤੇ 25 ਲੱਖ ਜਾਂ ਇਸ ਤੋਂ ਜ਼ਿਆਦਾ ਕਰਜ਼ਾ ਹੈ। ਜ਼ਿਕਰਯੋਗ ਹੈ ਕਿ ਬੈਂਕ ਪਹਿਲਾਂ ਹੀ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਸਹਿਯੋਗੀਆਂ ਵਲੋਂ ਕਥਿਤ ਰੂਪ 'ਚ ਕੀਤੇ ਗਏ 14,357 ਕਰੋੜ ਰੁਪਏ ਦੇ ਘਪਲੇ ਦੀ ਮਾਰ ਹੇਠ ਹੈ।
PNBਬੈਂਕ ਦੇ ਕਰਜ਼ਦਾਰਾਂ ਦੀ ਸੂਚੀ ਦੇ ਕੁੱਝ ਨਾਮ ਕੁਦੋਜ ਕੈਮੀ 1,301.82 ਕਰੋੜ ਰੁਪਏ, ਕਿੰਗਫੀਸ਼ਰ ਏਅਰਲਾਈਨਜ਼ 597.44 ਕਰੋੜ, ਬੀ.ਬੀ.ਐਫ਼. ਇੰਡਸਟਰੀਜ਼ 100.99 ਕਰੋੜ, ਆਈ.ਸੀ.ਐਸ. ਇੰਡੀਆ ਲਿਮਟਿਡ 134.76 ਕਰੋੜ, ਅਰਵਿੰਦ ਰੈਮੇਡੀਜ਼ 158.16 ਕਰੋੜ, ਇੰਦੂ ਪ੍ਰਾਜੈਕਟ ਲਿਮਟਿਡ 102.83 ਕਰੋੜ, ਵੀਐਮਸੀ ਸਿਸਟਮਸ ਲਿਮ. 296 ਕਰੋੜ ਸ਼ਾਮਲ ਹਨੇ। ਇਹ ਉਹ ਕਰਜ਼ਦਾਰ ਹਨ, ਜਿਨ੍ਹਾਂ ਨੇ ਪੀ.ਐਨ.ਬੀ. ਦੀ ਅਗਵਾਈ ਵਾਲੇ ਬੈਂਕਾਂ ਤੋਂ ਸਾਰਾ ਕਰਜ਼ ਲਿਆ ਹੈ।
ਵਿੰਸਮ ਡਾਇਮੰਡ ਐਂਡ ਜਵੈਲਰੀ ਨੇ ਲਿਮਟਿਡ 899.70 ਕਰੋੜ ਰੁਪਏੇ, ਜੂਮ ਡਿਵੈਲਪਰਜ਼ 410 ਕਰੋੜ ਤੇ ਕੁਝ ਹੋਰ ਕੰਪਨੀਆਂ ਨੇ ਪੂਰਾ ਕਰਜ਼ਾ ਪੀ.ਐਨ.ਬੀ. ਤੋਂ ਲਿਆ ਹੈ।