ਸ਼ਰਾਬਬੰਦੀ 'ਤੇ ਨਰਮ ਹੋਏ ਨਿਤੀਸ਼, ਸ਼ਰਾਬ ਦਾ ਧੰਦਾ ਕਰਨ 'ਤੇ 10 ਦੀ ਜਗ੍ਹਾ ਹੁਣ 5 ਸਾਲ ਹੋਵੇਗੀ ਸਜ਼ਾ
Published : Jul 21, 2018, 4:05 pm IST
Updated : Jul 21, 2018, 4:05 pm IST
SHARE ARTICLE
Nitish Kumar CM Bihar
Nitish Kumar CM Bihar

ਬਿਹਾਰ ਵਿਚ ਸ਼ਰਾਬ ਦਾ ਧੰਦਾ ਕਰਨ ਵਾਲੇ ਨੂੰ ਮਿਲਣ ਵਾਲੀ ਦਸ ਸਾਲ ਦੀ ਸਜ਼ਾ ਨੂੰ ਘੱਟ ਕਰ ਕੇ ਪੰਜ ਸਾਲ ਕੀਤਾ ਜਾਵੇਗਾ। ਉਥੇ ਸ਼ਰਾਬ ਪੀਂਦੇ ਜਾਂ ਨਸ਼ੇ ਦੀ ਹਾਲਤ ਵਿਚ...

ਪਟਨਾ : ਬਿਹਾਰ ਵਿਚ ਸ਼ਰਾਬ ਦਾ ਧੰਦਾ ਕਰਨ ਵਾਲੇ ਨੂੰ ਮਿਲਣ ਵਾਲੀ ਦਸ ਸਾਲ ਦੀ ਸਜ਼ਾ ਨੂੰ ਘੱਟ ਕਰ ਕੇ ਪੰਜ ਸਾਲ ਕੀਤਾ ਜਾਵੇਗਾ। ਉਥੇ ਸ਼ਰਾਬ ਪੀਂਦੇ ਜਾਂ ਨਸ਼ੇ ਦੀ ਹਾਲਤ ਵਿਚ ਕੋਈ ਫੜਿਆ ਜਾਂਦਾ ਹੈ ਤਾਂ ਉਸ ਨੂੰ ਮਿਲਣ ਵਾਲੀ ਘੱਟੋ-ਘੱਟ ਸਜ਼ਾ ਨੂੰ ਪੰਜ ਸਾਲ ਤੋਂ ਘਟਾ ਕੇ ਤਿੰਨ ਮਹੀਨੇ ਕੀਤਾ ਜਾ ਸਕਦਾ ਹੈ। ਸ਼ਰਾਬਬੰਦੀ ਸੋਧ ਕਾਨੂੰਨ ਵਿਚ ਕਈ ਮਾਮਲਿਆਂ ਵਿਚ ਸਜ਼ਾ ਨੂੰ ਘੱਟ ਕੀਤਾ ਗਿਆ ਹੈ। ਹਾਲਾਂਕਿ ਕਈ ਮਾਮਲਿਆਂ ਵਿਚ ਸਜ਼ਾ ਓਵੇਂ ਜਿਵੇਂ ਰੱਖੀ ਗਈ ਹੈ।  

Nitish Kumar Nitish Kumarਸ਼ੁਕਰਵਾਰ ਨੂੰ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ 'ਤੇ ਵਿਧਾਨ ਸਭਾ ਵਿਚ ਸ਼ਰਾਬਬੰਦੀ ਕਾਨੂੰਨ ਵਿਚ ਸੋਧ ਨਾਲ ਸਬੰਧਤ ਬਿਲ ਦੀ ਕਾਪੀ ਵੰਡੀ ਗਈ। ਸੋਮਵਾਰ ਯਾਨੀ 23 ਜੁਲਾਈ ਨੂੰ ਇਸ ਬਿਲ 'ਤੇ ਸਦਨ ਵਿਚ ਚਰਚਾ ਹੋਵੇਗੀ ਅਤੇ ਰਾਜ ਸਰਕਾਰ ਵੀ ਇਸ 'ਤੇ ਅਪਣਾ ਜਵਾਬ ਦੇਵੇਗੀ। ਇਸ ਤੋਂ ਬਾਅਦ ਵਿਧਾਨ ਮੰਡਲ ਤੋਂ ਇਸ ਬਿਲ ਨੂੰ ਪਾਸ ਕਰਵਾਇਆ ਜਾਵੇਗਾ। ਫਿਰ ਸੋਧ ਕਾਨੂੰਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 

Nitish Kumar Nitish Kumarਕਿਸੇ ਪਰਵਾਰ ਵਲੋਂ ਦਾਖ਼ਲ ਕੀਤੇ ਗਏ ਸਥਾਨ ਜਾਂ ਮਕਾਨ ਵਿਚ ਕੋਈ ਨਸ਼ੀਲਾ ਪਦਾਰਥ ਜਾਂ ਸ਼ਰਾਬ ਪਾਈ ਜਾਂਦੀ ਹੈ ਜਾਂ ਵਰਤੋਂ ਕੀਤੀ ਜਾਂਦੀ ਹੈ ਤਾਂ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਦੋਸ਼ੀ ਮੰਨਣ ਵਾਲੇ ਸ਼ਬਦ ਨੂੰ ਨਵੇਂ ਕਾਨੂੰਨ ਵਿਚ ਹਟਾ ਦਿਤਾ ਗਿਆ ਹੈ। ਸੋਧ ਕਾਨੂੰਨ ਵਿਚ ਕਈ ਪ੍ਰਬੰਧਾਂ ਨੂੰ ਖ਼ਤਮ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਖ਼ਤਰਨਾਕ ਅਪਰਾਧੀਆਂ ਨੂੰ ਜ਼ਿਲ੍ਹਾਬਦਰ ਦੇ ਪ੍ਰਬੰਧ ਨੂੰ ਹਟਾ ਦਿਤਾ ਗਿਆ ਹੈ। ਦੋਸ਼ ਸਿੱਧ ਹੋਣ ਤੋਂ ਬਾਅਦ ਫਿਰ ਇਸ ਕਾਨੂੰਨ ਦੇ ਤਹਿਤ ਦੋਸ਼ ਸਿੱਧ ਹੁੰਦਾ ਹੈ, ਤਾਂ ਉਹ ਦੁੱਗਣੀ ਸਜ਼ਾ ਦਾ ਭਾਗੀਦਾਰ ਹੁੰਦਾ ਹੈ। 

Nitish Kumar CMNitish Kumar CMਸ਼ਰਾਬ ਵਿਚ ਜ਼ਹਿਰੀਲੇ ਪਦਾਰਥ ਨੂੰ ਮਿਲਾਉਣਾ ਜਾਂ ਨਸ਼ੀਲੇ ਪਦਾਰਥ ਦੇ ਸੇਵਨ ਨਾਲ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਸ ਨੂੰ ਬਣਾਉਣ ਵਾਲੇ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋਵੇਗਾ ਅਤੇ ਘੱਟੋ ਘੱਟ ਪੰਜ ਲੱਖ ਰੁਪਏ ਜੁਰਮਾਨਾ ਹੋਵੇਗਾ। ਇਸ ਨੂੰ ਦਸ ਲੱਖ ਤਕ ਵਧਾਇਆ ਜਾ ਸਕੇਗਾ। ਜੇਕਰ ਸੇਵਨ ਨਾਲ ਕਿਸੇ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਤਾਂ ਦੋਸ਼ੀ ਨੂੰ ਘੱਟ ਤੋਂ ਘੱਟ ਦਸ ਸਾਲ ਦੀ ਸਜ਼ਾ ਹੋਵੇਗਾ।

Wine Wineਇਸ ਨੂੰ ਉਮਰ ਕੈਦ ਤਕ ਵਧਾਇਆ ਜਾ ਸਕਦਾ ਹੈ ਅਤੇ ਜੁਰਮਾਨਾ ਦੋ ਲੱਖ ਘੱਟੋ ਘੱਟ ਹੋਵੇਗਾ, ਜਿਸ ਨੂੰ ਦਸ ਲੱਖ ਤਕ ਵਧਾਇਆ ਜਾ ਸਕੇਗਾ। ਇਸੇ ਤਰ੍ਹਾਂ ਉਤਪਾਦ ਡਿਊਟੀ ਲਗਾਏ ਜਾਣ ਯੋਗ ਕਿਸੇ ਪੌਦੇ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਇਸ ਵਿਚ ਕਾਨੂੰਨ ਦੇ ਤਹਿਤ ਦੋਸ਼ੀ ਪਾਏ ਜਾਣ 'ਤੇ ਦੋ ਸਾਲ ਦੀ ਸਜ਼ਾ ਹੋਵੇਗੀ। ਇਸ ਵਿਚ Îਇਹ ਵੀ ਸਾਫ਼ ਕੀਤਾ ਗਿਆ ਹੈ ਕਿ ਦੋਸ਼ੀ ਦੂਜੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਨੂੰ ਦਸ ਸਾਲ ਦੀ ਸਜ਼ਾ ਹੋਵੇਗੀ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement