
ਕਿਹਾ ਕਾਨੂੰਨ ਤਾਂ ਰੱਦ ਕਰਵਾ ਕੇ ਹੀ ਜਾਵਾਂਗੇ
ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ : ਸਿੰਧੂ ਬਾਰਡਰ ‘ਤੇ ਪਹੁੰਚੇ ਨੌਜਵਾਨਾਂ ਨੇ ਮੋਦੀ ਦੀ ਇਕ ਗੱਲ ਦਾ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਦਾਦੇ ਨੇ ਵੇਖਿਆ 1947, ਪਿਓ ਨੇ ਵੇਖਿਆ 1984 ਅਤੇ ਅਸੀਂ 2020 ਦੇਖ ਰਹੇ ਹਾਂ, ਇਸ ਕਾਲੇ ਦੌਰ ਵਿਚ ਸਾਨੂੰ ਸੜਕਾਂ ਕੜਾਕੇ ਦੀ ਠੰਡ ਸੰਘਰਸ਼ ਕਰਨਾ ਪੈ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਦੇਸ਼ ਦੀ ਲੱਖਾਂ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਆਪਣੀਆਂ ਹੱਕੀ ਮੰਗਾਂ ਲਈ ਰੋਸ ਧਰਨੇ ਦੇ ਰਹੇ ਹਨ । ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਤੱਕ ਨਹੀਂ ਹੈ।
photoਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਕਹਿੰਦੀ ਹੈ ਕਿ ਦੇਸ਼ ਵਿੱਚ ਲੋਕਤੰਤਰ ਹੈ ਤਾਂ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪ੍ਰਵਾਨ ਕਰ ਕੇ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰੇ । ਨੌਜਵਾਨਾਂ ਨੇ ਕਿਹਾ ਕਿ ਸਾਡੀ ਧਰਤੀ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ , ਅੰਬਾਨੀ ਅਡਾਨੀ ਦੇ ਮੁਨਾਫ਼ੇ ਲਈ ਨਹੀਂ ਹੈ, ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ।
photoਨੌਜਵਾਨਾਂ ਨੇ ਕਿਹਾ ਇਹ ਸੰਘਰਸ਼ ਕਿਸੇ ਧਰਮ ਵਿਸ਼ੇਸ਼ ਦਾ ਨਹੀਂ ਨਾ ਹੀ ਕਿਸੇ ਰਾਜਨੀਤਕ ਪਾਰਟੀ ਦਾ ਹੈ, ਇਹ ਸੰਘਰਸ਼ ਦੇਸ਼ ਦੀ ਕਿਸਾਨਾਂ ,ਮਜ਼ਦੂਰਾਂ, ਨੌਜਵਾਨਾਂ ਅਤੇ ਸੰਘਰਸ਼ਸ਼ੀਲ ਲੋਕਾਂ ਦਾ ਹੈ। ਸਰਕਾਰ ਇਸ ਸੰਘਰਸ਼ ਨੂੰ ਅਤਿਵਾਦੀ ਕਹਿ ਕੇ ਸੀਮਤ ਕਰਨਾ ਚਾਹੁੰਦੀ ਹੈ, ਦੇਸ਼ ਦੀ ਮਿਹਨਤੀ ਲੋਕ ਆਪਣਾ ਹੱਕ ਲੈਣ ਲਈ ਬੈਠੇ ਹਨ ਅਤੇ ਹੱਕ ਲੈ ਕੇ ਹੀ ਜਾਣਗੇ ।