
ਇਕ ਸਮਾਚਾਰ ਏਜੰਸੀ ਮੁਤਾਬਕ ਕੰਪਨੀ ਨੇ ਦਸਿਆ ਹੈ ਕਿ ਇਸ...
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਇਕ ਹੋਰ ਦਵਾਈ ਨੂੰ ਮਨਜ਼ੂਰੀ ਮਿਲ ਗਈ ਹੈ। ਦਵਾਈ ਕੰਪਨੀ ਹੇਟੇਰੋ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਵਿਡ-19 ਦੇ ਇਲਾਜ ਲਈ ਇਨਵੈਸਟੀਗੇਸ਼ਨ ਐਂਟੀਵਾਇਰਲ ਡਰੱਗ ਰੈਡਮੇਸਿਵੀਰ ਨੂੰ ਲਾਂਚ ਕਰਨ ਜਾ ਰਹੀ ਹੈ।
Medicine
ਇਕ ਸਮਾਚਾਰ ਏਜੰਸੀ ਮੁਤਾਬਕ ਕੰਪਨੀ ਨੇ ਦਸਿਆ ਹੈ ਕਿ ਇਸ ਦਵਾਈ ਲਈ ਕੰਪਨੀ ਨੂੰ ਡਰੱਗ ਜਨਰਲ ਆਫ ਇੰਡੀਆ (DGCI) ਤੋਂ ਅਪ੍ਰੂਵਲ ਮਿਲ ਚੁੱਕਾ ਹੈ। ਇਹ ਦਵਾਈ ਭਾਰਤ ਵਿਚ Covifor ਦੇ ਨਾਮ ਨਾਲ ਵੇਚੀ ਜਾਵੇਗੀ। ਹੇਟੇਰੋ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਡਾ. ਪਾਰਥ ਸਾਰਥੀ ਰੈਡੀ ਨੇ ਕਿਹਾ ਕਿ ਭਾਰਤ ਵਿਚ ਇਸ ਦਵਾਈ ਨੂੰ ਮਿਲੀ ਇਹ ਸਵਿਕਾਰਤਾ ਇਕ ਗੇਮ-ਚੇਂਜਰ ਸਾਬਿਤ ਹੋ ਸਕਦੀ ਹੈ ਜਿਸ ਨੇ ਕਲੀਨੀਕਲ ਪੱਧਰ ਤੇ ਸਕਾਰਾਤਮਕ ਨਤੀਜੇ ਦਿੱਤੇ ਹਨ।
Medicine
ਇਹ ਵੀ ਦਸਿਆ ਗਿਆ ਹੈ ਕਿ DCGI ਨੇ ਬਾਲਗਾਂ ਅਤੇ ਬੱਚਿਆਂ ਵਿਚ ਸ਼ੱਕੀ ਜਾਂ ਪੁਸ਼ਟ ਕੋਵਿਡ-19 ਦੇ ਮਾਮਲਿਆਂ ਤੇ ਫਿਰ ਬਿਮਾਰੀ ਕਾਰਨ ਹਸਪਤਾਲਾਂ ਵਿਚ ਭਰਤੀ ਲੋਕਾਂ ਦੇ ਇਲਾਜ ਲਈ ਇਸ ਦਵਾਈ ਨੂੰ ਆਗਿਆ ਦੇ ਦਿੱਤੀ ਹੈ। ਰੈਡੀ ਨੇ ਇਹ ਵੀ ਦਸਿਆ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਜਲਦ ਤੋਂ ਜਲਦ ਦੇਸ਼ਭਰ ਦੇ ਮਰੀਜ਼ਾਂ ਨੂੰ ਉਪਲੱਬਧ ਕਰਵਾਇਆ ਜਾ ਸਕੇ।
Medicine
ਕੰਪਨੀ ਮੌਜੂਦਾ ਜ਼ਰੂਰਤ ਨੂੰ ਪੂਰਾ ਕਰਨ ਲਈ ਸਪਲਾਈ ਸਟਾਕ ਨੂੰ ਯਕੀਨੀ ਬਣਾਵੇਗੀ। ਇਹ ਦਵਾਈ 100 ਐਮਜੀ ਦੀ ਸ਼ੀਸ਼ੀ ਦੇ ਰੂਪ ਵਿਚ ਉਪਲੱਬਧ ਹੋਵੇਗੀ। ਇਹ ਦਿਲਚਸਪ ਹੈ ਕਿ ਇਕ ਦਿਨ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਕੰਪਨੀ ਗਲੇਨਮਾਰਕ ਫਾਰਮਾਸਿਊਟਿਕਲਿਸ ਦੀ ਇਕ ਦਵਾਈ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲੀ ਸੀ।
Medicine
ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਗਲੇਨਮਾਰਕ ਫਾਰਮਾਸਿਊਟਿਕਿਲਸ ਦੀ ਦਵਾਈ ਦਿੱਤੀ ਜਾ ਸਕੇਗੀ। ਇਸ ਦਵਾਈ ਨੂੰ ਬ੍ਰਾਂਡ ਨਾਮ ਫੈਬੀਫਲੂ ਤਹਿਤ ਵੇਚਿਆ ਜਾਵੇਗਾ। ਇਹਨਾਂ ਦੋ ਦਵਾਈਆਂ ਨੂੰ ਮਨਜ਼ੂਰੀ ਅਜਿਹੇ ਸਮੇਂ ਵਿਚ ਮਿਲੀ ਹੈ ਜਦੋਂ ਭਾਰਤ ਵਿਚ ਕੋਰੋਨਾ ਵਾਇਰਸ ਨੇ ਰਫ਼ਤਾਰ ਫੜ ਲਈ ਹੈ। ਪਹਿਲਾਂ ਦੀ ਤੁਲਨਾ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
Corona Virus
ਭਾਰਤ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਤੋਂ ਪਾਰ ਪਹੁੰਚ ਚੁੱਕੀ ਹੈ। ਦੁਨੀਆਭਰ ਵਿਚ ਹੁਣ ਤਕ ਇਸ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਕੋਈ ਵੈਕਸੀਨ ਨਹੀਂ ਬਣਾਈ ਗਈ। ਪਰ ਇਸ ਦੇ ਲੱਛਣਾਂ ਦੇ ਆਧਾਰ ਤੇ ਹੀ ਡਾਕਟਰ ਇਲਾਜ ਵਿਚ ਦੂਜੀਆਂ ਜ਼ਰੂਰੀ ਦਵਾਈਆਂ ਦਾ ਉਪਯੋਗ ਕਰ ਰਹੇ ਹਨ। ਹਾਲਾਂਕਿ ਕਈ ਦੇਸ਼ਾਂ ਵਿਚ ਇਸ ਦੀ ਵੈਕਸੀਨ ਬਣਾਉਣ ਦਾ ਕੰਮ ਚਲ ਰਿਹਾ ਹੈ।
Corona Virus
ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਉਣ ਦੀ ਸਲਾਹ ਲਾਗਾਤਾਰ ਦਿੱਤੀ ਜਾ ਰਹੀ ਹੈ। ਹਾਲਾਂਕਿ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਅਨਲਾਕ-1 ਲਾਗੂ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।