ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੇਚਿਆ ਆਪਣਾ 25 ਸਾਲ ਪੁਰਾਣਾ ਘਰ, ਡਾਕਟਰ ਜੋੜੇ ਨੇ ਖਰੀਦਿਆ
Published : Oct 22, 2022, 4:02 pm IST
Updated : Oct 22, 2022, 4:42 pm IST
SHARE ARTICLE
Former President Kovind sold his house
Former President Kovind sold his house

ਹੁਣ ਡਾਕਟਰ ਜੋੜਾ ਸ੍ਰਿਤੀ ਬਾਲਾ ਅਤੇ ਡਾਕਟਰ ਸ਼ਰਦ ਕਟਿਆਰ ਇਸ ਨਿਵਾਸ ਵਿਚ ਰਹਿਣਗੇ।

 

ਨਵੀਂ ਦਿੱਲੀ:  ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਾਨਪੁਰ ਦੇ ਦਯਾਨੰਦ ਵਿਹਾਰ ਸਥਿਤ ਆਪਣੀ ਰਿਹਾਇਸ਼ ਵੇਚ ਦਿੱਤੀ ਹੈ। ਹੁਣ ਡਾਕਟਰ ਜੋੜਾ ਸ੍ਰਿਤੀ ਬਾਲਾ ਅਤੇ ਡਾਕਟਰ ਸ਼ਰਦ ਕਟਿਆਰ ਇਸ ਨਿਵਾਸ ਵਿਚ ਰਹਿਣਗੇ। ਸ਼ੁੱਕਰਵਾਰ ਨੂੰ ਕਾਨਪੁਰ 'ਚ ਪਾਵਰ ਆਫ ਅਟਾਰਨੀ ਰਾਹੀਂ ਘਰ ਦੀ ਰਜਿਸਟਰੀ ਹੋਈ ਸੀ।ਕੋਵਿੰਦ ਨੇ ਪਾਵਰ ਆਫ ਅਟਾਰਨੀ ਆਨੰਦ ਕੁਮਾਰ ਦੇ ਨਾਂਅ 'ਤੇ ਰੱਖੀ ਸੀ। ਉਹਨਾਂ ਨੇ ਸ਼ੁੱਕਰਵਾਰ ਨੂੰ ਕਾਨਪੁਰ 'ਚ ਰਜਿਸਟਰੇਸ਼ਨ ਕਰਵਾਈ।

ਇੰਦਰਨਗਰ ਦਯਾਨੰਦ ਬਿਹਾਰ ਦੇ ਐਮ ਬਲਾਕ ਵਿਚ ਡਾਕਟਰ ਰਾਮਨਾਥ ਕੋਵਿੰਦ ਦਾ ਘਰ ਹੈ। ਮਕਾਨ ਨੰ-42 ਬਲਾਕ-ਐੱਮ. HIG, ਫੇਜ਼-2 ਸਕੀਮ, ਮਹਾਰਿਸ਼ੀ ਦਯਾਨੰਦ ਵਿਹਾਰ, ਕਾਨਪੁਰ ਨਗਰ ਨੂੰ ਰਾਮ ਨਾਥ ਕੋਵਿੰਦ ਨੇ 25 ਸਾਲ ਪਹਿਲਾਂ ਵਕੀਲ ਰਹਿੰਦਿਆਂ ਬਣਾਇਆ ਸੀ। ਘਰ ਉਹਨਾਂ ਦੇ ਨਾਂਅ 'ਤੇ ਸੀ। ਸਾਬਕਾ ਰਾਜ ਸਭਾ ਮੈਂਬਰ ਰਹੇ ਰਾਮ ਨਾਥ ਕੋਵਿੰਦ ਦੇ ਰਾਸ਼ਟਰਪਤੀ ਬਣਦੇ ਹੀ ਉਹਨਾਂ ਦੀ ਕਾਨਪੁਰ ਸਥਿਤ ਰਿਹਾਇਸ਼ ਨੂੰ ਸੁਰੱਖਿਆ ਹੇਠ ਲੈ ਲਿਆ ਗਿਆ। ਪ੍ਰੋਟੋਕੋਲ ਅਨੁਸਾਰ ਉਹਨਾਂ ਦੀ ਰਿਹਾਇਸ਼ 'ਤੇ ਪੁਲਿਸ ਟੀਮ ਤਾਇਨਾਤ ਰਹਿੰਦੀ ਸੀ। ਉਹਨਾਂ ਦੀ ਰਿਹਾਇਸ਼ ਕਾਰਨ ਇਸ ਇਲਾਕੇ ਨੂੰ ਵੀ.ਆਈ.ਪੀ. ਦਰਜਾ ਦਿੱਤਾ ਗਿਆ ਸੀ।

ਕੋਵਿੰਦ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪ੍ਰੋਟੋਕੋਲ ਅਤੇ ਪਰੰਪਰਾ ਦੇ ਤਹਿਤ ਦਿੱਲੀ 'ਚ ਬੰਗਲਾ ਮਿਲਿਆ ਹੈ। ਉਹਨਾਂ ਦਾ ਪਰਿਵਾਰ ਹੁਣ ਉਥੇ ਹੀ ਰਹੇਗਾ। ਡਾਕਟਰ ਸ਼ਰਦ ਕਹਿੰਦੇ ਹਨ ਕਿ ਇਹ ਮੇਰੀ ਚੰਗੀ ਕਿਸਮਤ ਹੈ। ਪ੍ਰਮਾਤਮਾ ਨੇ ਮੇਹਰ ਕੀਤੀ ਅਤੇ ਮੈਨੂੰ ਇਸ ਘਰ ਵਿਚ ਰਹਿਣ ਦਾ ਮੌਕਾ ਮਿਲਿਆ। ਇਸ ਨੂੰ ਕੋਵਿੰਦ ਦਾ ਆਸ਼ੀਰਵਾਦ ਮੰਨਦੇ ਹੋਏ, ਉਹ ਇਸ ਨੂੰ ਜਾਇਦਾਦ ਰਾਹੀਂ ਨਾ ਦੇਖਣ ਦੀ ਬੇਨਤੀ ਕਰਦੇ ਹਨ। ਸ਼ਰਦ ਅਤੇ ਸ੍ਰਿਤੀ ਬਾਲਾ ਬਿਲਹੌਰ ਵਿਚ ਸ਼੍ਰੀਸ਼ ਨਰਸਿੰਗ ਹੋਮ ਨਾਂਅ ਦਾ ਇਕ ਪ੍ਰਾਈਵੇਟ ਹਸਪਤਾਲ ਚਲਾਉਂਦੇ ਹਨ ਅਤੇ ਕਾਨ੍ਹਾ-ਸ਼ਿਆਮ ਵਿਚ ਰਹਿੰਦੇ ਹਨ।

ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣਨ ਤੋਂ ਬਾਅਦ ਕਦੇ ਵੀ ਇਸ ਸਦਨ ਵਿਚ ਨਹੀਂ ਆਏ। ਹਾਲਾਂਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਕਾਨਪੁਰ ਦਾ ਦੌਰਾ ਕੀਤਾ ਹੈ। ਰਾਮਨਾਥ ਕੋਵਿੰਦ ਪਿਛਲੇ ਦਿਨੀਂ ਆਪਣੇ ਪਿੰਡ ਦੀ ਜ਼ਮੀਨ ਦਾਨ ਕਰ ਚੁੱਕੇ ਹਨ। ਹੁਣ ਉਹਨਾਂ ਨੇ ਇਕਲੌਤਾ ਬਚਿਆ ਘਰ ਵੀ ਡਾਕਟਰ ਜੋੜੇ ਨੂੰ ਵੇਚ ਦਿੱਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement