ਅਮਿਤ ਸ਼ਾਹ ਖ਼ੁਦਕੁਸ਼ੀ ਨੂੰ ਵੀ ਸਿਆਸੀ ਕਤਲ ਦੱਸਦੇ ਹਨ : ਮਮਤਾ ਬੈਨਰਜੀ
Published : Dec 22, 2020, 8:03 pm IST
Updated : Dec 22, 2020, 8:03 pm IST
SHARE ARTICLE
Mamata Banerjee
Mamata Banerjee

ਕਿਹਾ, ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਨੇ ਪਛਮੀ ਬੰਗਾਲ ਦੀ ਗਲਤ ਤਸਵੀਰ ਪੇਸ਼ ਕੀਤੀ

ਨਵੀਂ ਦਿੱਲੀ : ਪਛਮੀ ਬੰਗਾਲ ’ਚ ਭਾਜਪਾ ਚੋਣਾਂ ਦੀਆਂ ਤਿਆਰੀਆਂ ’ਚ ਜੁਟੀ ਹੋਈ ਹੈ। ਇਸ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੈਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ’ਤੇ ਹਮਲਾ ਕੀਤਾ ਹੈ। ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕਹੀ ਗਈ ਗੱਲ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।

mamta benarjeemamta benarjee

ਮਮਤਾ ਨੇ ਸ਼ਾਹ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਛਮੀ ਬੰਗਾਲ ਦੀ ਗਲਤ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਸਿਆਸੀ ਹਿੰਸਾ ਦੇ ਦੋਸ਼ਾਂ ਦਾ ਜਵਾਬ ਵੀ ਦਿਤਾ। ਮਮਤਾ ਨੇ ਕਿਹਾ ਕਿ ਸੂਬੇ ’ਚ ਸਿਆਸੀ ਹਿੰਸਾ ’ਚ ਕਮੀ ਆਈ ਹੈ।

amit shahamit shah

ਉਨ੍ਹਾਂ ਸ਼ਾਹ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਖੁਦਕੁਸ਼ੀ ਨੂੰ ਵੀ ਸਿਆਸੀ ਕਤਲ ਕਰਾਰ ਦੇ ਦਿਤਾ ਜਾਂਦਾ ਹੈ। ਇੰਨਾ ਹੀ ਨਹੀਂ, ਮਮਤਾ ਨੇ ਕਿਹਾ ਕਿ ਭਾਜਪਾ ਪਤੀ-ਪਤਨੀ ਦੇ ਝਗੜੇ ਨੂੰ ਵੀ ਸਿਆਸੀ ਦੱਸ ਦਿੰਦੀ ਹੈ।

mamata and amitmamata and amit

ਮਮਤਾ ਨੇ ਕਿਹਾ ਕਿ ਪਛਮੀ ਬੰਗਾਲ ਕਈ ਮਾਨਕਾਂ ’ਤੇ ਕੇਂਦਰ ਦੇ ਅੰਕੜਿਆਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਨੇ ਅੰਕੜੇ ਦੱਸਦੇ ਹੋਏ ਕਿਹਾ ਕਿ ਬੰਗਾਲ 100 ਦਿਨਾਂ ਦਾ ਕੰਮ ਦੇਣ ’ਚ, ਗ੍ਰਾਮੀਣ ਰਿਹਾਇਸ਼ੀ, ਗ੍ਰਾਮੀਣ ਸੜਕ, ਈ-ਟੇਂਡਰਿੰਗ ਅਤੇ ਈ-ਗਵਰਨੈਂਸ ’ਚ ਪਹਿਲੇ ਨੰਬਰ ’ਤੇ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement