
ਘਟਨਾ 'ਚ ਸ਼ਾਮਲ ਦੋ ਲੋਕਾਂ ਗ੍ਰਿਫ਼ਤਾਰ
ਝਾਬੂਆ: ਮੱਧ ਪ੍ਰਦੇਸ਼ ਦੇ ਝਾਬੂਆ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਇਕ ਔਰਤ ਨੂੰ ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਨ 'ਤੇ ਪਿੰਡ ਵਾਲਿਆਂ ਨੇ ਪਤੀ ਨੂੰ ਮੋਢੇ 'ਤੇ ਚੁੱਕ ਕੇ ਲਿਜਾਣ ਦਾ ਫਰਮਾਨ ਸੁਣਾ ਦਿਤਾ। ਨਿਊਜ਼ ਏਜੰਸੀ ਮੁਤਾਬਕ ਘਟਨਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੂੰ ਧਿਆਨ 'ਚ ਲਿਆ ਗਿਆ।
#WATCH Madhya Pradesh: Villagers force a woman to carry her husband on her shoulders as a punishment in Devigarh, Jhabua allegedly for marrying a man from a different caste. (12.4.19) pic.twitter.com/aNUKG4qX7p
— ANI (@ANI) April 13, 2019
ਵੀਡੀਓ ' ਚ ਦਿਖਾਇਆ ਗਿਆ ਕਿ ਔਰਤ ਕੋਲ ਬਹੁਤ ਸਾਰੇ ਲੋਕ ਇਕੱਠਾ ਹਨ ਤੇ ਉਹ ਇੰਝ ਹੀ ਚੱਲਦੇ ਰਹਿਣ ਲਈ ਬੋਲ ਰਹੇ ਹਨ। ਜਿਵੇਂ ਹੀ ਔਰਤ ਥੱਕ ਕੇ ਰੁਕਦੀ ਹੈ, ਲੋਕ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ। ਥੱਕੀ ਹੋਈ ਔਰਤ ਮੁੜ ਚੱਲਣਾ ਸ਼ੁਰੂ ਕਰ ਦਿੰਦੀ ਹੈ। ਪੁਲਿਸ ਨੇ ਇਸ ਨੂੰ ਧਿਆਨ 'ਚ ਲੈਂਦੇ ਹੋਏ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਝਾਬੂਆ ਦੇ ਪੁਲਿਸ ਸੁਪਰਡੈਂਟ ਵਿਨੀਚ ਜੈਨ ਨੇ ਦੱਸਿਆ ਕਿ ਕੁਝ ਲੋਕਾਂ ਨੇ ਔਰਤ ਦਾ ਅਪਮਾਨ ਕਰ ਕੇ ਇਹ ਸਭ ਕਰਨ ਲਈ ਮਜਬੂਰ ਕੀਤਾ। ਇਨ੍ਹਾਂ ਸਾਰਿਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਦਸ ਦਈਏ ਕਿ ਝਾਬੂਆ 'ਚ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇਕ ਘਟਨਾ 2017 'ਚ ਸਾਹਮਣੇ ਆਈ ਸੀ। ਉਦੋਂ ਵੀ ਕੁਝ ਲੋਕਾਂ ਨੇ ਇਕ 32 ਸਾਲ ਔਰਤ ਨੂੰ ਪਰੇਸ਼ਾਨ ਕੀਤਾ ਸੀ।