
ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਸ਼ਿਵ ਸੈਨਾ ਦੇ ਰੁਖ਼ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਜ਼ ਹਨ। ਮੁੰਬਈ ਵਿਚ ਐਤਵਾਰ ਨੂੰ ਭਾਜਪਾ ਵਰਕਰਾਂ ਦੀ ਮੀਟਿੰਗ ਵਿਚ ....
ਮੁੰਬਈ : ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਸ਼ਿਵ ਸੈਨਾ ਦੇ ਰੁਖ਼ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਰਾਜ਼ ਹਨ। ਮੁੰਬਈ ਵਿਚ ਐਤਵਾਰ ਨੂੰ ਭਾਜਪਾ ਵਰਕਰਾਂ ਦੀ ਮੀਟਿੰਗ ਵਿਚ ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦੀ ਤਿਆਰੀ ਕਰਨ ਲਈ ਆਖਿਆ ਹੈ। ਇਸ ਦੇ ਲਈ ਸੰਗਠਨ ਮਜ਼ਬੂਤ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਸ਼ਾਹ ਨੇ ਦਸਿਆ ਕਿ ਲੋਕ ਸਭਾ ਸੀਟਾਂ 'ਤੇ ਜਲਦ ਹੀ ਇੰਚਾਰਜ ਨਿਯੁਕਤ ਕੀਤੇ ਜਾਣਗੇ। ਸਾਰੀਆਂ ਸੀਟਾਂ 'ਤੇ ਅਜਿਹੀ ਤਿਆਰੀ ਹੋਣੀ ਚਾਹੀਦੀ ਹੈ ਕਿ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਇਕੱਠੇ ਲੜਨ 'ਤੇ ਵੀ ਭਾਜਪਾ ਹੀ ਜਿੱਤੇ।
Amit Shah BJPਐਨਡੀਏ ਸਹਿਯੋਗੀ ਸ਼ਿਵਸੈਨਾ ਨੇ ਪਹਿਲਾਂ ਬੇਭਰੋਸਗੀ ਮਤੇ ਦੇ ਵਿਰੋਧ ਵਿਚ ਵੋਟ ਕਰਨ ਦਾ ਭਰੋਸਾ ਦਿਤਾ ਸੀ ਪਰ ਬਾਅਦ ਵਿਚ ਇਸ ਨੂੰ ਵਾਪਸ ਲੈ ਲਿਆ। ਇਸ ਤੋਂ ਬਾਅਦ ਪਾਰਟੀ ਨੇ ਬੇਭਰੋਸਗੀ ਮਤੇ 'ਤੇ ਚਰਚਾ ਵਿਚ ਹਿੱਸਾ ਵੀ ਨਹੀਂ ਲਿਆ ਸੀ। ਸ਼ਿਵ ਸੈਨਾ ਨੇ ਰਾਹੁਲ ਗਾਂਧੀ ਦੇ ਲੋਕ ਸਭਾ ਵਿਚ ਦਿਤੇ ਭਾਸ਼ਣ ਦੀ ਵੀ ਤਾਰੀਫ਼ ਕੀਤੀ ਸੀ। ਅਮਿਤ ਸ਼ਾਹ ਨੇ ਇਸ ਮੀਟਿੰਗ ਵਿਚ ਵਰਕਰਾਂ ਨੂੰ ਕਿਹਾ ਕਿ ਉਹ ਗਠਜੋੜ ਦੀ ਚਿੰਤਾ ਛੱਡੋ ਅਤੇ ਚੋਣ ਦੀ ਤਿਆਰੀ ਕਰੋ।ਉਨ੍ਹਾਂ ਪਾਰਟੀ ਵਰਕਰਾਂ ਨੂੰ 23 ਪੁਆਇੰਟ ਵਰਕਿੰਗ ਸਟ੍ਰੈਟੇਜੀ ਤਹਿਤ ਕੰਮ ਕਰਨ ਲਈ ਆਖਿਆ।
Amit Shahਨਾਲ ਹੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਲ ਨਵੇਂ ਵੋਟਰਾਂ ਨੂੰ ਜੋੜਨ 'ਤੇ ਜ਼ੋਰ ਦਿਤਾ ਅਤੇ ਸਥਾਨਕ ਨੇਤਾਵਾਂ ਤੋਂ ਵੋਟਰਾਂ ਦੇ ਲਗਾਤਾਰ ਫੀਡਬੈਕ ਲੈਣ ਲਈ ਵੀ ਆਖਿਆ ਗਿਆ। ਇਸ ਦੇ ਲਈ ਹਰੇਕ ਬੂਥ 'ਤੇ ਪਾਰਟੀ ਦੇ 25 ਵਰਕਰਾਂ ਨੂੰ ਤਾਇਨਾਤ ਕਰਨ ਦੇ ਲਈ ਨਿਰਦੇਸ਼ ਦਿਤਾ। ਦਸ ਦਈਏ ਕਿ ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀਆਂ ਦੇ ਇਕ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਦਾ ਟੀਚਾ ਸਾਲ 2022 ਤੋਂ ਪਹਿਲਾਂ ਹਾਸਲ ਕੀਤਾ ਜਾਵੇਗਾ।
Amit Shah With Maharashtra CMਉਨ੍ਹਾਂ ਕਿਹਾ ਸੀ ਕਿ ਮੋਦੀ ਸਰਕਾਰ ਨੇ ਖੇਤੀ ਖੇਤਰ ਵਿਚ ਜਿਸ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ, ਮੈਨੂੰ ਯਕੀਨ ਹੈ ਕਿ ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਟੀਚਾ ਹਾਸਲ ਹੋਵੇਗਾ ਕਿ ਬਲਕਿ ਇਕ ਮਜ਼ਬੂਤ ਢਾਂਚਾ ਵੀ ਤਿਆਰ ਹੋਵੇਗਾ, ਜਿਸ ਨਾਲ 2022 ਤੋਂ ਪਹਿਲਾਂ ਹੀ ਅਸੀਂ ਇਸ ਟੀਚੇ ਵੱਲ ਵਧ ਸਕਾਂਗੇ। ਅਮਿਤ ਸ਼ਾਹ ਨੇ ਇਹ ਵੀ ਕਿਹਾ ਸੀ ਕਿ ਕਿ ਆਜ਼ਾਦੀ ਤੋਂ ਬਾਅਦ ਪਿਛਲੇ 10-15 ਸਾਲਾਂ ਵਿਚ ਖੇਤੀ ਜ਼ਿਆਦਾਤਰ ਬਿਆਨਬਾਜ਼ੀਆਂ ਦਾ ਵਿਸ਼ਾ ਰਿਹਾ ਹੈ। ਹੁਣ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਸ਼ਨ ਮੋਡ ਵਿਚ ਕੰਮ ਕਰ ਰਹੀਆਂ , ਜਿਸ ਨਾਲ ਇਸ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।
Amit Shahਸ਼ਾਹ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੈਅ ਟੀਚਾ ਕੋਈ ਰਾਜਨੀਤਕ ਬਿਆਨ ਨਹੀਂ ਹੈ। ਮੈਂ ਦ੍ਰਿੜ੍ਹਤਾ ਨਾਲ ਵਿਸ਼ਵਾਸ ਦਿਵਾਉਂਦਾ ਹਾਂ ਕਿ 2022 ਵਿਚ ਜਦੋਂ ਭਾਰਤ ਅਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ, ਉਦੋਂ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਕੇ ਅਰਥ ਵਿਵਸਥਾ ਵਿਚ ਖੇਤੀ ਯੋਗਦਾਨ ਨੂੰ ਵਧਾ ਕੇ ਵੱਡੀ ਸਫ਼ਲਤਾ ਹਾਸਲ ਕਰ ਚੁੱਕੇ ਹੋਵਾਂਗੇ।