
ਕਠੂਆ ਗੈਂਗਰੇਪ ਅਤੇ ਕਤਲ ਕੇਸ ਦੇ ਦੋਸ਼ੀ ਵਿਸ਼ਾਲ ਜੰਗੋਤਰਾ ਦੇ ਦਸਤਖ਼ਤ ਦੀ ਜਾਂਚ ਕਰਨ ਤੋਂ ਬਾਅਦ ਸੈਂਟਰਲ ਫੌਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਨੇ ਅਪਣੀ...
ਜੰਮੂ : ਕਠੂਆ ਗੈਂਗਰੇਪ ਅਤੇ ਕਤਲ ਕੇਸ ਦੇ ਦੋਸ਼ੀ ਵਿਸ਼ਾਲ ਜੰਗੋਤਰਾ ਦੇ ਦਸਤਖ਼ਤ ਦੀ ਜਾਂਚ ਕਰਨ ਤੋਂ ਬਾਅਦ ਸੈਂਟਰਲ ਫੌਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਨੇ ਅਪਣੀ ਰਿਪੋਰਟ ਵਿਚ ਇਸ ਨੂੰ ਕਰੀਬੀਆਂ ਵਲੋਂ ਕੀਤਾ ਗਿਆ ਫ਼ਰਜ਼ੀਵਾੜਾ ਦਸਿਆ ਹੈ। ਸੀਐਫਐਸਐਲ ਨੇ ਮੇਰਠ ਦੇ ਇਕ ਇੰਸਟੀਚਿਊਟ ਦੀ ਐਗਜ਼ਾਮ ਸ਼ੀਟ ਵਿਚ ਵਿਸ਼ਾਲ ਜੰਗੋਤਰਾ ਦੇ ਦੋ ਤਰੀਕਾਂ 'ਤੇ ਕੀਤੇ ਗਏ ਦਸਤਖ਼ਤ ਫ਼ਰਜ਼ੀ ਪਾਏ ਗਏ ਹਨ। ਦੋਸ਼ੀ ਨੇ ਇਨ੍ਹਾਂ ਦਸਤਖ਼ਤਾਂ ਦੇ ਆਧਾਰ 'ਤੇ ਦਾਅਵਾ ਕੀਤਾ ਸੀ ਕਿ ਉਹ ਘਟਨਾ ਦੇ ਸਮੇਂ ਮੇਰਠ ਵਿਚ ਸੀ।
Kathua Case Protestਕਰੀਬੀਆਂ ਵਲੋਂ ਫ਼ਰਜ਼ੀਵਾੜਾ ਦਾ ਇੱਥੇ ਮਤਲਬ ਇਹ ਹੈ ਕਿ ਇਸ ਦਸਤਖ਼ਤ ਨੂੰ ਦੋਸ਼ੀ ਦੇ ਪਰਵਾਰ ਦੇ ਕਿਸੇ ਮੈਂਬਰਾਂ ਜਾਂ ਉਸ ਦੇ ਦੋਸਤਾਂ ਨੇ ਕੀਤਾ ਹੈ। ਸੀਐਫਐਸਐਲ ਦੀ ਇਹ ਰਿਪੋਰਟ ਜੰਗੋਤਰਾ ਦੇ 3 ਦੋਸਤਾਂ ਦੇ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਵਾਲੀ ਹੈ, ਜਿਨ੍ਹਾਂ 'ਤੇ ਅਟੈਂਡੈਂਸ ਸ਼ੀਟ 'ਤੇ ਇਹ ਨਕਲੀ ਦਸਤਖ਼ਤ ਕਰਨ ਦਾ ਸ਼ੱਕ ਹੈ। ਰਿਪੋਰਟ ਵਿਚ ਇਹ ਵੀ ਪਾਇਆ ਗਿਆ ਹੈ ਕਿ ਇਹ ਦਸਤਖ਼ਤ ਅਲੱਗ-ਅਲੱਗ ਸਮੇਂ 'ਤੇ ਕੀਤੇ ਗਏ ਹਨ। ਜੰਗੋਤਰਾ 'ਤੇ ਦੋਸ਼ ਹੈ ਕਿ ਉਸ ਨੇ ਮੇਰਠ ਵਿਚ ਅਪਣੀ ਮੌਜੂਦਗੀ ਦਿਖਾਉਣ ਲਈ ਅਪਣੇ ਦੋਸਤਾਂ ਨੂੰ ਅਪਣੀ ਜਗ੍ਹਾ ਅਟੈਂਡੈਂਸ ਸ਼ੀਟ 'ਤੇ ਦਸਤਖ਼ਤ ਕਰਨ ਲਈ ਕਿਹਾ ਸੀ ਤਾਕਿ ਉਹ ਦਿਖਾ ਸਕੇ ਕਿ ਉਹ ਮੇਰਠ ਵਿਚ ਪੇਪਰ ਦੇ ਰਿਹਾ ਸੀ।
Exam Vishalਜੰਗੋਤਰਾ 'ਤੇ ਕਠੂਆ ਵਿਚ 8 ਸਾਲ ਦੀ ਮਾਸੂਮ ਦੇ ਨਾਲ ਰੇਪ ਕਰਨ ਦਾ ਦੋਸ਼ ਹੈ। ਜੰਗੋਤਰਾ ਦੇ ਪਿਤਾ ਸਾਂਝੀ ਰਾਮ ਉਸ ਮੰਦਰ ਦੇ ਪੁਜਾਰੀ ਸਨ, ਜਿੱਥੇ ਮਾਸੂਮ ਬੱਚੀ ਨੂੰ ਕਤਲ ਕੀਤੇ ਜਾਣ ਤੋਂ ਪਹਿਲਾਂ ਬੰਦੀ ਬਣਾ ਕੇ ਰਖਿਆ ਗਿਆ ਸੀ। ਜਾਂਚ ਨਾਲ ਜੁੜੇ ਲੋਕਾਂ ਨੇ ਦਸਿਆ ਕਿ ਜੰਗੋਤਰਾ ਨੇ ਸਿਰਫ਼ 9 ਅਤੇ 17 ਜਨਵਰੀ ਨੂੰ ਪੇਪਰ ਦਿਤਾ ਸੀ। ਇਸ ਦੌਰਾਨ ਉਹ ਜੰਮੂ ਵਿਚ ਅਪਣੇ ਜੱਦੀ ਸ਼ਹਿਰ ਰਾਸਨਾ ਗਿਆ ਸੀ, ਜਿੱਥੇ ਉਸ ਨੇ ਬੱਚੀ ਨਾਲ ਰੇਪ ਕੀਤਾ।
Kathua Rape Caseਇਹ ਯਕੀਨੀ ਕਰਨ ਲਈ ਉਹ ਫੜਿਆ ਨਾ ਜਾਵੇ, ਉਸ ਨੇ ਅਪਣਾ ਮੋਬਾਈਲ ਮੇਰਠ ਵਿਚ ਹੀ ਛੱਡ ਦਿਤਾ ਸੀ। ਜੰਮੂ-ਕਸ਼ਮੀਰ ਕ੍ਰਾਈਮ ਬ੍ਰਾਂਚ ਨੇ ਵੀ ਅਪਣੀ ਰਿਪੋਰਟ ਵਿਚ ਸਾਫ਼ ਤੌਰ 'ਤੇ ਕਿਹਾ ਹੈ ਕਿ 12 ਅਤੇ 15 ਜਨਵਰੀ ਨੂੰ ਉਹ ਮੇਰਠ ਵਿਚ ਮੌਜੂਦ ਨਹੀਂ ਸੀ। ਸੀਐਫਐਸਐਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿੱਥੇ 9 ਅਤੇ 17 ਜਨਵਰੀ ਨੂੰ ਅਟੈਂਡੈਂਸ ਸ਼ੀਟ 'ਤੇ ਕੀਤੇ ਗਏ ਦਸਤਖ਼ਤ ਵਿਸ਼ਾਲ ਜੰਗੋਤਰਾ ਦੇ ਦਸਤਖ਼ਤਾਂ ਨਾਲ ਮੇਲ ਖਾਂਦੇ ਹਨ, ਉਥੇ ਹੀ 12 ਅਤੇ 15 ਜਨਵਰੀ ਨੂੰ ਕੀਤੇ ਗਏ ਦਸਤਖ਼ਤ ਮੇਲ ਨਹੀਂ ਖਾਂਦੇ ਹਨ। ਜਾਂਚ ਨਾਲ ਜੁੜੇ ਵਿਅਕਤੀ ਨੇ ਦਸਿਆ ਕਿ ਜੰਗੋਤਰਾ 15 ਜਨਵਰੀ ਨੂੰ ਵਾਪਸ ਮੇਰਠ ਆ ਗਿਆ ਸੀ ਪਰ ਟ੍ਰੇਨ ਦੇਰ ਹੋਣ ਕਾਰਨ ਉਹ ਪੇਪਰ ਨਹੀਂ ਦੇ ਸਕਿਆ ਸੀ।
Accused Vishal Jangotraਕਠੂਆ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਇੰਸਟੀਚਿਊਟ ਦੇ ਚੇਅਰਮੈਨ ਦੀ ਮਦਦ ਨਾਲ ਅਟੈਂਡੈਂਸ ਸ਼ੀਟ ਹਾਸਲ ਕੀਤੀ ਅਤੇ ਸਾਰੀਆਂ ਤਰੀਕਾਂ 'ਤੇ ਅਪਣੇ ਨਾਮ ਦੇ ਅੱਗੇ ਉਸ ਨੇ ਅਪਣਾ ਸਰਨੇਮ ਜੰਗੋਤਰਾ ਲਿਖਿਆ ਸੀ ਤਾਕਿ ਉਹ ਦਿਖਾ ਸਕੇ ਕਿ ਉਸ ਨੇ ਖ਼ੁਦ ਪੇਪਰ ਦਿਤਾ ਸੀ। ਇਸ ਮਾਮਲੇ ਵਿਚ ਇੰਸਟੀਚਿਊਟ ਦੇ ਚੇਅਰਮੈਨ ਵੀ ਜਾਂਚ ਦੇ ਘੇਰੇ ਵਿਚ ਹਨ, ਜਿਨ੍ਹਾਂ 'ਤੇ ਜੰਗੋਤਰਾ ਨੂੰ 12 ਅਤੇ 15 ਜਨਵਰੀ ਦੀ ਪੇਪਰ ਸ਼ੀਟ ਦੇਣ ਦਾ ਦੋਸ਼ ਹੈ। ਇੰਸਟੀਚਿਊਟ ਦੇ ਚੇਅਰਮੈਨ ਨੂੰ ਜੰਗੋਤਰਾ ਦੇ ਇਕ ਰਿਸ਼ਤੇਦਾਰ ਦਾ ਦੋਸਤ ਦਸਿਆ ਜਾ ਰਿਹਾ ਹੈ।