
ਮਹਾਰਾਸ਼ਟਰ ਵਿਚ ਵੀ ਭਾਜਪਾ ਨਹੀਂ ਬਣਾ ਸਕੀ ਸੀ ਸਰਕਾਰ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਝਾਰਖੰਡ ਚੋਣਾ ਹਾਰਦੀ ਦਿਖਾਈ ਦੇ ਰਹੀ ਹੈ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਜਪਾ ਦੇ ਹੱਥ ਤੋਂ ਝਾਰਖੰਡ ਵੀ ਨਿਕਲ ਜਾਵੇਗਾ। ਭਾਵ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਬਾਅਦ ਇਕ ਹੋਰ ਵੱਡਾ ਸੂਬਾ ਭਗਵਾ ਪਾਰਟੀ ਦੇ ਕਬਜ਼ੇ ਤੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ।
Photo
2017 ਵਿਚ ਭਾਜਪਾ ਦੇਸ਼ ਦੇ ਲਗਭਗ 68 ਫ਼ੀਸਦੀ ਅਬਾਦੀ 'ਤੇ ਸ਼ਾਸਨ ਕਰ ਰਹੀ ਸੀ ਭਾਵ ਉਸ ਦੇ ਕੋਲ ਇੰਨੇ ਸੂਬੇ ਸਨ ਜਿੰਨੇ ਵਿਚ ਦੇਸ਼ ਦੀ ਅਬਾਦੀ ਰਹਿੰਦੀ ਸੀ। ਜਿਸ ਤਰ੍ਹਾਂ ਨਾਲ ਭਾਜਪਾ ਲਗਾਤਾਰ ਇਕ ਤੋਂ ਬਾਅਦ ਇਕ ਸੂਬੇ ਵਿਚ ਚੋਣਾਂ ਹਾਰਦੀ ਜਾ ਰਹੀ ਹੈ ਅਜਿਹੀ ਉਮੀਦ ਲਗਾਈ ਜਾ ਰਹੀ ਹੈ ਕਿ ਜੇਕਰ ਭਾਜਪਾ ਝਾਰਖੰਡ ਚੋਣਾਂ ਹਾਰ ਜਾਂਦੀ ਹੈ ਤਾਂ 2019 ਦੇ ਅੰਤ ਤੱਕ ਭਾਜਪਾ ਸ਼ਾਸਤ ਸੂਬਿਆ ਵਿਚ ਸਿਰਫ਼ 43 ਫ਼ੀਸਦੀ ਅਬਾਦੀ ਹੀ ਬਚ ਪਾਵੇਗੀ।
Photo
2014 ਵਿਚ ਭਾਜਪਾ ਦੇ ਕੋਲ 7 ਸੂਬੇ ਸਨ ਜਦਕਿ 2018 ਵਿਚ ਵੱਧ ਕੇ 19 ਹੋ ਗਏ ਸਨ। ਭਾਵ ਭਾਜਪਾ ਅਤੇ ਉਸਦੇ ਗਠਜੋੜ ਦਲ ਇੰਨੇ ਸੂਬਿਆਂ ਵਿਚ ਸ਼ਾਸਨ ਕਰ ਰਹੇ ਸਨ। 2014 ਵਿਚ ਲੋਕਸਭਾ ਚੋਣਾਂ ਤੋਂ ਬਾਅਦ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿਧਾਨਸਭਾ ਚੋਣਾਂ ਵੀ ਜਿੱਤੀਆਂ ਸਨ। ਪਰ 2019 ਵਿਚ ਇਸ 'ਚੋਂ ਸਿਰਫ਼ ਹਰਿਆਣਾ ਹੀ ਇਨ੍ਹਾਂ ਕੋਲ ਰਹਿ ਗਿਆ।
Photo
2019 ਵਿਚ ਹੋਏ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਵਿਚ ਭਾਜਪਾ ਸੱਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਪਰ ਉਹ ਸਰਕਾਰ ਨਹੀਂ ਬਣਾ ਪਾਈ। ਉੱਥੇ ਹੀ ਝਾਰਖੰਡ ਵਿਚ ਭਾਜਪਾ ਦੀ ਸਰਕਾਰ ਬਣੇ ਇਸ 'ਤੇ ਸ਼ੰਕਾ ਦੇ ਬੱਦਲ ਦਿਖਾਈ ਦੇ ਰਹੇ ਹਨ। ਭਾਜਪਾ ਲਗਾਤਾਰ ਦੇਸ਼ ਦੇ ਕਈ ਸੂਬਿਆਂ ਵਿਚ ਜਿੱਤਦੀ ਜਾ ਰਹੀ ਸੀ ਪਰ ਰਾਜਸਥਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਨੇ ਜਦੋਂ ਵਿਧਾਨਸਭਾ ਚੋਣਾਂ ਜਿੱਤੀਆਂ ਤਾਂ ਭਾਜਪਾ ਦਾ ਵਿਜੇ ਰੱਥ ਰੁੱਕ ਗਿਆ। 2014 ਵਿਚ ਭਾਜਪਾ ਦੇ ਕੋਲ 7 ਸੂਬੇ ਸਨ। ਫਿਰ 2015 ਵਿਚ 9 ਸੂਬੇ ਜਿੱਤ ਲਏ। 2016 ਵਿਚ ਵੱਧ ਕੇ 11 ਸੂਬੇ ਹੋ ਗਏ। 2017 ਵਿਚ ਵੱਧ ਕੇ ਇਹ 14 ਗਏ। ਪਿਛਲੇ ਸਾਲ ਭਾਵ 2018 ਵਿਚ ਭਾਜਪਾ ਦੇ ਗੱਠਜੋੜ ਦੇ ਕੋਲ 19 ਸੂਬੇ ਸਨ।