
ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਸੀਬੀਆਈ ਲਈ ਅੱਜ ਦਾ ਦਿਨ ਬੇਹੱਦ....
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਸੀਬੀਆਈ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਇਕ ਪਾਸੇ ਜਿਥੇ ਅੱਜ ਸੀਬੀਆਈ ਦੇ ਨਵੇਂ ਡਾਇਰੈਕਟਰ ਚੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਲੈਕਟ ਕਮੇਟੀ ਦੀ ਬੈਠਕ ਹੋਵੇਗੀ। ਉਥੇ ਹੀ ਸੀਬੀਆਈ ਦੇ ਅੰਤਰਿਮ ਡਾਇਰੈਕਟਰ ਦੀ ਨਿਯੁਕਤੀ ਦੇ ਵਿਰੁਧ ਸੁਪ੍ਰੀਮ ਕੋਰਟ ਵਿਚ ਸੁਣਵਾਈ ਵੀ ਹੋਵੇਗੀ। ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਦੇ ਮੁਖੀ ਦੀ ਚੋਣ ਸੁਰਖੀਆਂ ਬਣੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸੀਬੀਆਈ ਦੇ ਡਾਇਰੈਕਟਰ ਦੀ ਚੋਣ ਉਤੇ ਪੂਰੇ ਦੇਸ਼ ਦੀ ਨਜ਼ਰ ਹੈ ਅਤੇ ਇਸ ਦੀ ਵਜ੍ਹਾ ਹੈ ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ।
Rakesh Asthana & Alok Verma
ਇਨ੍ਹਾਂ ਵਿਚੋਂ ਇਕ ਸੀਬੀਆਈ ਦੇ ਸਾਬਕਾ ਡਾਇਰੈਕਟਰ ਹਨ ਤਾਂ ਦੂਜੇ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ। ਇਨ੍ਹਾਂ ਦੋਨਾਂ ਦੇ ਝਗੜੇ ਦੀ ਵਜ੍ਹਾ ਨਾਲ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਪਿਛਲੇ ਇਕ ਸਾਲ ਤੋਂ ਵਿਵਾਦਾਂ ਵਿਚ ਹੈ। ਵਿਵਾਦ ਵੀ ਅਜਿਹਾ ਕਿ ਸਰਕਾਰ ਨੂੰ ਰਾਤੋ-ਰਾਤ ਐਕਸ਼ਨ ਵਿਚ ਆਉਣਾ ਪਿਆ ਅਤੇ ਦੋਨਾਂ ਨੂੰ ਛੁੱਟੀ ਉਤੇ ਭੇਜਣਾ ਪਿਆ। ਹਾਲਾਂਕਿ ਸੁਪ੍ਰੀਮ ਕੋਰਟ ਨੇ ਦੋਨਾਂ ਨੂੰ ਵਾਪਸ ਬਹਾਲ ਤਾਂ ਕੀਤਾ ਪਰ ਸਰਕਾਰ ਨੇ ਦੁਬਾਰਾ ਤੋਂ ਅਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਦੋਨਾਂ ਨੂੰ ਹਟਾ ਕੇ ਨਾਗੇਸ਼ਵਰ ਰਾਵ ਨੂੰ ਅੰਤਰਿਮ ਡਾਇਰੈਕਟਰ ਬਣਾ ਦਿਤਾ।
PM Narendra Modi
ਵਿਵਾਦ ਸ਼ਾਂਤ ਹੋਣ ਤੋਂ ਬਾਅਦ ਨਵੇਂ ਡਾਇਰੈਕਟਰ ਦੀ ਤਲਾਸ਼ ਸ਼ੁਰੂ ਹੋਈ। ਅੱਜ ਸ਼ਾਮ ਛੇ ਵਜੇ ਪ੍ਰਧਾਨ ਮੰਤਰੀ ਘਰ ਉਤੇ ਹਾਈ ਪਾਵਰ ਸਲੈਕਟ ਕਮੇਟੀ ਦੀ ਬੈਠਕ ਹੋਵੇਗੀ ਜਿਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਸੁਪ੍ਰੀਮ ਕੋਰਟ ਦੇ ਚੀਫ਼ ਜਸਟੀਸ ਰੰਜਨ ਗੋਗੋਈ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਤੋਂ ਇਲਾਵਾ ਲੋਕਸਭਾ ਵਿਚ ਕਾਂਗਰਸ ਦੇ ਨੇਤਾ ਮੱਲੀਕਾਰਜੁਨ ਖੜਗੇ ਸ਼ਾਮਲ ਹੋਣਗੇ। ਸੂਤਰਾਂ ਦੀਆਂ ਮੰਨੀਏ ਤਾਂ ਸਲੈਕਟ ਕਮੇਟੀ ਦੇ ਸਾਹਮਣੇ ਪੇਸ਼ ਕਰਨ ਲਈ ਨਿਯਮ ਦੇ ਮੁਤਾਬਕ ਤਿੰਨ ਬੈਚ ਦੇ ਅਫ਼ਸਰਾਂ ਨੂੰ ਇਸ ਰੈਸ ਵਿਚ ਸ਼ਾਮਲ ਕੀਤਾ ਗਿਆ ਹੈ।