PhonePe ਨੇ ਲਾਂਚ ਕੀਤੀ ATM ਸੁਵਿਧਾ, ਹੁਣ ਲੱਗਣਗੀਆਂ ਮੌਜਾਂ!
Published : Jan 24, 2020, 3:10 pm IST
Updated : Jan 24, 2020, 3:45 pm IST
SHARE ARTICLE
Phonepe launched atm cash facility can help users
Phonepe launched atm cash facility can help users

ਇਸ ਦੇ ਲਈ ਕਸਟਮਰ ਨੂੰ ਸਿਰਫ ਫੋਨਪੇ ਐਪ ਖੋਲ੍ਹਣਾ ਪਵੇਗਾ ਫਿਰ ਸਟੋਰਸ ਆਪਸ਼ਨ ਤੇ ਜਾਣਾ ਪਵੇਗਾ

ਨਵੀਂ ਦਿੱਲੀ: ਡਿਜ਼ੀਟਲ ਪੇਮੈਂਟ ਪਲੇਟਫਾਰਮ ਫੋਨ ਪੇ ਨੇ ਇਕ ਯੂਨੀਕ ਫੀਚਰ Phonepe ATM ਲਾਂਚ ਕੀਤਾ ਹੈ। ਇਹ ਉਹਨਾਂ ਗਾਹਕਾਂ ਦੀ ਮਦਦ ਕਰੇਗਾ ਜਿਹਨਾਂ ਨੂੰ ਕੈਸ਼ ਦੀ ਜ਼ਰੂਰਤ ਹੁੰਦੀ ਹੈ। ਗਾਹਕਾਂ ਨੂੰ ਅਕਸਰ ਅਪਣੇ ਆਸਪਾਸ ਦੇ ਖੇਤਰ ਵਿਚ ਬੈਂਕ ਏਟੀਐਮ ਨਾ ਹੋਣ ਜਾਂ ਖਰਾਬ ਪਏ ਏਟੀਐਮ ਕਾਰਨ ਪਰੇਸ਼ਾਨੀ ਹੁੰਦੀ ਹੈ। ਹੁਣ ਉਹ ਗਾਹਕ ਜਿਹਨਾਂ ਨੂੰ ਕੈਸ਼ ਦੀ ਜ਼ਰੂਰਤ ਹੈ ਉਹ ਸਿਰਫ PhonePe ਐਪ ਦੇ ਸਟੋਰ ਟੈਬ ਤੇ ਨੇੜੇ ਦੀ ਦੁਕਾਨ ਵਿਚ ਉਪਲੱਭਧ PhonePe  ਏਟੀਐਮ ਦਾ ਪਤਾ ਕਰ ਸਕਦੇ ਹੋ।

PhonePePhonePe

ਇਸ ਦੇ ਲਈ ਕਸਟਮਰ ਨੂੰ ਸਿਰਫ ਫੋਨਪੇ ਐਪ ਖੋਲ੍ਹਣਾ ਪਵੇਗਾ ਫਿਰ ਸਟੋਰਸ ਆਪਸ਼ਨ ਤੇ ਜਾਣਾ ਪਵੇਗਾ ਅਤੇ PhonePe ATM ਆਪਸ਼ਨ ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਯੂਜ਼ਰ ਨੂੰ ਆਸਪਾਸ ਦੇ ਮਰਚੈਟ ਦਾ ਆਪਸ਼ਨ ਦਿਸੇਗਾ। ਹੁਣ ਤਕ ਦੇ ਨਿਯਮ ਮੁਤਾਬਕ ਕੋਈ ਵੀ ਵਿਅਕਤੀ ਇਕ ਦਿਨ ਵਿਚ ਇਕ ਹਜ਼ਾਰ ਰੁਪਏ ਤਕ ਦਾ ਕੈਸ਼ ਲੈ ਸਕਦਾ ਹੈ। ਹਾਲਾਂਕਿ ਪਾਇਲਟ ਪ੍ਰੋਜੈਕਟ ਤਹਿਤ ਇਸ ਫੀਚਰ ਨੂੰ ਹੁਣ ਸਿਰਫ ਦਿੱਲੀ ਐਨਸੀਆਰ ਵਿਚ ਹੀ ਲਾਂਚ ਕੀਤਾ ਗਿਆ ਹੈ।

ATM ATM

ਇਸ ਤੋਂ ਬਾਅਦ ਤੁਸੀਂ ਦੁਕਾਨ ਤੇ ਜਾ ਕੇ Withdraw ਬਟਨ ਨੂੰ ਕਲਿਕ ਕਰ ਕੇ ਜ਼ਰੂਰੀ ਅਮਾਉਂਟ ਕਢਵਾ ਸਕਦੇ ਹੋ। ਜਿੰਨਾ ਪੈਸਾ ਤੁਸੀਂ ਵਪਾਰੀ ਨੂੰ ਟ੍ਰਾਂਸਫਰ ਕਰੋਗੇ ਉੰਨਾ ਪੈਸਾ ਉਹ ਤੁਹਾਨੂੰ ਕੈਸ਼ ਦੇ ਦੇਵੇਗਾ। PhonePe ਦੇ ਆਫਲਾਈਨ ਬਿਜ਼ਨੈਸ ਡਵੈਲਪਮੈਂਟ ਦੇ ਹੈਡ ਵਿਵੇਕ ਲੋਚਹੇਬ ਨੇ ਕਿਹਾ ਕਿ ਇਹ ਨਾ ਸਿਰਫ ਲੋਕਾਂ ਨੂੰ ਕੈਸ਼ ਦੇਣ ਵਿਚ ਮਦਦ ਕਰਦਾ ਹੈ ਬਲਕਿ ਵਪਾਰੀ ਨੂੰ ਵੀ ਵਾਰ-ਵਾਰ ਬੈਂਕ ਜਾ ਕੇ ਕੈਸ਼ ਜਮ੍ਹਾਂ ਕਰਨ ਦੀ ਅਸੁਵਿਧਾ ਤੋਂ ਵੀ ਬਚਾਉਂਦਾ ਹੈ।

PhonePePhonePe

ਇਸ ਦੇ ਲਈ ਕਸਟਮਰ ਜਾਂ ਮਰਚੈਟ ਤੋਂ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ। ਦਸ ਦਈਏ ਕਿ ਹੁਣ ਬੈਂਕਾਂ ਨੇ ATM ਤੋਂ ਕੈਸ਼ ਕਢਵਾਉਣ ਦੀ ਇਕ ਮਹੀਨੇ ਵਿਚ ਸੰਖਿਆ ਨਿਰਧਾਰਿਤ ਕੀਤੀ ਹੋਈ ਹੈ। ਇਸ ਨਾਲ ਜ਼ਿਆਦਾ ਵਾਰੀ ਕੈਸ਼ ਕਢਵਾਉਣ ਤੇ ਕੁਝ ਚਾਰਜਰ ਕਸਟਮਰ ਨੂੰ ਦਿੰਦੇ ਹਨ।

ATMATM

ਉਹ ਏਟੀਐਮ ਕਾਰਡ ਜੋ ਬੈਂਕਾਂ ਦੁਆਰਾ ਇਸ਼ੂ ਕਰਵਾਇਆ ਜਾਂਦਾ ਹੈ ਉਸ ਦਾ ਵੀ 100 ਤੋਂ 150 ਰੁਪਏ ਤੋਂ ਲਗਭਗ ਸਲਾਨਾ ਚਾਰਜ ਵੀ ਬੈਂਕ ਲੈਂਦੇ ਹਨ। ਅਜਿਹੇ ਵਿਚ PhonePe ਕੈਸ਼ ਏਟੀਐਮ ਦਾ ਪ੍ਰਯੋਗ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement