
ਦਿੱਲੀ ਵਿਚ 100 ਤੋਂ ਵੱਧ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ਕਥਿਤ ਜਨ-ਵਿਰੋਧੀ ਵਿਰੁਧ ਅੱਜ ਮਾਰਚ ਕਢਿਆ। ਜਨ ਏਕਤਾ ਜਨ ਅਧਿਕਾਰੀ ਅੰਦੋਲਨ (ਜੇਈਜੇਏਏ) ਨਾਲ ਜੁੜੇ ਲੋਕ...
ਨਵੀਂ ਦਿੱਲੀ, 23 ਮਈ : ਦਿੱਲੀ ਵਿਚ 100 ਤੋਂ ਵੱਧ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀਆਂ ਕਥਿਤ ਜਨ-ਵਿਰੋਧੀ ਵਿਰੁਧ ਅੱਜ ਮਾਰਚ ਕਢਿਆ। ਜਨ ਏਕਤਾ ਜਨ ਅਧਿਕਾਰੀ ਅੰਦੋਲਨ (ਜੇਈਜੇਏਏ) ਨਾਲ ਜੁੜੇ ਲੋਕ 'ਪੋਲ ਖੋਲ੍ਹ, ਹੱਲਾ ਬੋਲ' ਦੇ ਨਾਹਰੇ ਨਾਲ ਭਾਜਪਾ ਸਰਕਾਰ ਵਿਰੁਧ ਅੱਜ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ 'ਤੇ ਉਤਰੇ।
ਕੇਂਦਰ ਦੀ ਐਨਡੀਏ ਸਰਕਾਰ ਇਸ ਹਫ਼ਤੇ ਅਪਣੇ ਕਾਰਜਕਾਲ ਦਾ ਚੌਥਾ ਸਾਲ ਪੂਰਾ ਕਰਨ ਜਾ ਰਹੀ ਹੈ। ਜੇਈਜੇਏਏ ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ, ਰਾਜ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ, ਦਲਿਤਾਂ, ਆਦਿਵਾਸੀਆਂ ਦੀ ਜਥੇਬੰਦੀ ਹੈ। ਭਾਰਤੀ ਕਿਸਾਨ ਸਭਾ ਦੇ ਨੇਤਾ ਹੱਨਾਨ ਮੋਲਾ ਨੇ ਕਿਹਾ, 'ਐਨਡੀਏ ਸਰਕਾਰ ਦੇ ਚਾਰ ਸਾਲਾਂ ਨੇ ਸਾਰੇ ਮਿਹਨਤਕਸ਼ ਲੋਕਾਂ ਦਾ ਜੀਵਨ ਬਰਬਾਦ ਕਰ ਦਿਤਾ ਹੈ ਅਤੇ ਲੋਕਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ 'ਸੱਭ ਦਾ ਵਿਕਾਸ' ਦਾ ਵਾਅਦਾ ਕੀਤਾ ਸੀ ਪਰ ਵਿਕਾਸ ਸਿਰਫ਼ ਕੁੱਝ ਚੋਣਵੀਆਂ ਕੰਪਨੀਆਂ ਲਈ ਸੀ। ਸਰਕਾਰ ਅਪਣੀਆਂ ਨੀਤੀਆਂ ਬਦਲੇ ਜਾਂ ਜਨਤਾ ਸਰਕਾਰ ਬਦਲ ਦੇਵੇਗੀ।' ਏਆਈਕੇਐਸ ਨੇਤਾ ਅਤੁਲ ਅੰਜਾਨ ਨੇ ਕਿਹਾ ਕਿ ਮਹਿੰਗਾਈ ਆਸਮਾਨ ਛੂਹ ਰਹੀ ਹੈ ਅਤੇ ਬਿਨਾਂ ਧਨ ਲੋਕ ਵੰਡ ਪ੍ਰਣਾਲੀ ਹਿੱਲ ਗਈ ਹੈ। ਉਨ੍ਹਾਂ ਕਿਹਾ, 'ਪਟਰੌਲੀਅਮ ਉਤਪਾਦਾਂ ਦੀ ਕੀਮਤ ਵਿਚ ਮਨਮਰਜ਼ੀ ਦੇ ਵਾਧੇ ਜ਼ਰੀਏ ਲੋਕਾਂ ਨੂੰ ਲੁੱਟਣ ਦੇ ਕਾਰਪੋਰੇਟ ਕੰਪਨੀਆਂ ਦੇ ਮਿਸ਼ਨ ਅੱਗੇ ਮੋਦੀ ਸਰਕਾਰ ਨੇ ਆਤਮਸਮਰਪਣ ਕਰ ਦਿਤਾ ਹੈ।'
ਜੇਈਜੇਏਏ ਦੇ ਆਗੂਆਂ ਨੇ ਭਾਜਪਾ-ਆਰਐਸਐਸ 'ਤੇ ਜਾਤੀਗਤ ਅਤੇ ਫ਼ਿਰਕੂ ਨਫ਼ਰਤ ਫੈਲਾ ਕੇ ਅਤੇ ਹਿੰਸਾ ਜ਼ਰੀਏ ਅਤਿਵਾਦ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਵਿਰੁਧ ਜੰਗ ਹੈ। ਵਿਰੋਧ ਮਾਰਚ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਵੀ ਕੀਤਾ। ਇਹ ਮੁਹਿੰਮ ਇਕ ਹਫ਼ਤੇ ਤਕ ਚੱਲੇਗੀ। (ਏਜੰਸੀ)