
ਸੀਰੀਅਲ ਦੇ ਟਾਇਟਲ ਗਾਣੇ ਟੈਗ ਕਰਕੇ ਕੀਤਾ ਟਵੀਟ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਚੁੱਕੇ ਹਨ। ਇਸ ਵਾਰ ਭਾਜਪਾ ਨੇ 303 ਸੀਟਾਂ ਹਾਸਲ ਕਰਕੇ ਇਤਿਹਾਸਿਕ ਜਿਤ ਰਚੀ ਹੈ। ਇਸ ਵਾਰ ਦੀਆਂ ਚੋਣਾਂ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਹਾਰ ਦਾ ਸਹਾਮਣਾ ਕਰਨਾ ਪਿਆ ਹੈ। ਇਹਨਾਂ ਚੋਣਾਂ ਦੇ ਮਾਹੌਲ ਵਿਚ ਰਾਹੁਲ ਗਾਂਧੀ ਅਪਣੀ ਪ੍ਰੰਪਰਾਗਤ ਸੀਟ ਅਮੇਠੀ ਤੋਂ ਹੱਥ ਧੋ ਬੈਠੇ ਹਨ। ਹਾਲਾਂਕਿ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਆਖਰ ਅਮੇਠੀ ਨੂੰ ਅਪਣਾ ਬਣਾ ਹੀ ਲਿਆ।
Samriti Irani
ਅਮੇਠੀ ਵਿਚ ਸਮਰਿਤੀ ਇਰਾਨੀ ਦੀ ਜਿੱਤ 'ਤੇ ਬਾਲੀਵੁੱਡ ਸਮੇਤ ਟੈਲੀਵਿਜ਼ਨ ਇੰਡਸਟ੍ਰੀ ਵੀ ਬੇਹੱਦ ਖੁਸ਼ ਹੈ। ਸਮਰਿਤੀ ਇਰਾਨੀ ਨੂੰ ਟੈਲੀਵਿਜ਼ਨ ਵਿਚ ਕੰਮ ਦੇਣ ਵਾਲੀ ਏਕਤਾ ਕਪੂਰ ਨੇ ਸਮਰਿਤੀ ਇਰਾਨੀ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਏਕਤਾ ਕਪੂਰ ਨੇ ਸਮਰਿਤੀ ਇਰਾਨੀ ਨੂੰ ਵਧਾਈ ਦਿੰਦੇ ਹੋਏ ਟਵਿਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ।
Rishton Ke bhi Roop badalte hain, naye naye saanche Mein dhalte hain, Ek peedhi Aati hai Ek peedhi jaati hai... Banti kahaani Naayi ????????❤️ pic.twitter.com/Xcp6sLJT2K
— Ekta Kapoor (@ektaravikapoor) May 23, 2019
ਜਿਸ ਦੇ ਨਾਲ ਹੀ ਏਕਤਾ ਕਪੂਰ ਨੇ ਅਪਣੇ ਫੈਨਸ ਟੀਵੀ ਸੀਰੀਅਲ, ਜਿਸ ਵਿਚ ਸਮਰਿਤੀ ਨੇ ਤੁਲਸੀ ਦਾ ਕਿਰਦਾਰ ਨਿਭਾਇਆ ਸੀ, ਕਿਉਂਕਿ ਸਾਸ ਭੀ ਕਭੀ ਬਹੂ ਥੀ, ਦੇ ਟਾਇਟਲ ਗਾਣੇ ਨਾਲ ਲਿਖਿਆ। ਰਿਸ਼ਤਿਆਂ ਦੇ ਰੂਪ ਬਦਲਦੇ ਹਨ। ਨਵੇਂ ਨਵੇਂ ਸਾਂਚੇ ਵਿਚ ਢਲਦੇ ਹਨ। ਇਕ ਪੀੜ੍ਹੀ ਆਉਂਦੀ ਹੈ ਇਕ ਪੀੜ੍ਹੀ ਜਾਂਦੀ ਹੈ। ਬਣਦੀ ਕਹਾਣੀ ਨਵੀਂ। ਏਕਤਾ ਕਪੂਰ ਦਾ ਸਮਰਿਤੀ ਇਰਾਨੀ ਨੂੰ ਵੱਖਰੇ ਅੰਦਾਜ਼ ਵਿਚ ਵਧਾਈ ਦੇਣਾ ਲੋਕਾਂ ਨੂੰ ਬਹੁਤ ਪਸੰਦ ਆਇਆ ਹੈ।
ਏਕਤਾ ਦੇ ਇਸ ਟਵੀਟ 'ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ। ਦਸ ਦਈਏ ਕਿ ਸਮਰਿਤੀ ਇਰਾਨੀ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਸ਼ੋ ਤੋਂ ਹੀ ਕੀਤੀ ਸੀ। ਸਮਰਿਤੀ ਇਰਾਨੀ ਨੂੰ ਉਹਨਾਂ ਦੇ ਇਸ ਰੂਪ ਵਿਚ ਲੋਕਾਂ ਤੋਂ ਬਹੁਤ ਪਿਆਰ ਮਿਲਿਆ ਹੈ।