ਕਰਤਾਰਪੁਰ ਲਾਂਘੇ ਲਈ ਇਮਰਾਨ ਦਾ ਰੁਖ਼ ਅਜੇ ਵੀ ਸਾਕਾਰਾਤਮਕ
Published : Aug 24, 2019, 9:23 am IST
Updated : Aug 24, 2019, 9:23 am IST
SHARE ARTICLE
Imran Khan
Imran Khan

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੁਲ੍ਹ ਜਾਵੇਗਾ ਲਾਂਘਾ

ਲਾਹੌਰ, 23 ਅਗੱਸਤ: ਭਾਵੇਂ ਇਸ ਵੇਲੇ ਧਾਰਾ 370 ਕਾਰਨ ਪਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਸੁਖਾਵੇਂ ਨਹੀਂ ਹਨ ਤੇ ਸਰਹੱਦਾਂ 'ਤੇ ਵੀ ਤਣਾਅ ਬਰਕਰਾਰ ਹੈ ਪਰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਕਰਤਾਰਪੁਰ ਲਾਂਘੇ ਲਈ ਫਿਰ ਰੁਖ਼ ਸਾਕਾਰਾਤਮਕ ਹੈ। ਭਾਵੇਂ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਬਿਆਨ ਦਿਤਾ ਸੀ ਕਿ ਹੁਣ ਉਨ੍ਹਾਂ ਦੇ ਦੇਸ਼ ਦੀ ਭਾਰਤ ਨਾਲ ਗੱਲਬਾਤ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਉਨ੍ਹਾਂ ਹੁਣ ਤਕ ਦੁਵੱਲੀ ਗੱਲਬਾਤ ਦੀਆਂ ਜਿੰਨੇ ਵੀ ਸੱਦੇ ਦਿਤੇ ਹਨ, ਅੱਗਿਉਂ ਉਨ੍ਹਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਪਰ ਫਿਰ ਵੀ ਪਾਕਿਸਤਾਨ ਦੀ ਕਰਤਾਰਪੁਰ ਲਾਂਘੇ ਅਤੇ ਨਾਨਕ ਨਾਮਲੇਵਾ ਸੰਗਤ ਪ੍ਰਤੀ ਨੀਤੀ ਨਰਮ ਹੈ।

Kartarpur Corridor Kartarpur Corridor

ਪਾਕਿਸਤਾਨ ਨੇ ਹੁਣ ਇਹ ਆਖਿਆ ਹੈ ਕਿ ਸਿੱਖ ਤੀਰਥ-ਯਾਤਰੀਆਂ ਲਈ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਆਉਂਦੇ ਨਵੰਬਰ ਮਹੀਨੇ ਤਕ ਵੀਜ਼ਾ-ਮੁਕਤ ਦਰਸ਼ਨਾਂ ਵਾਸਤੇ ਖੋਲ੍ਹ ਦਿਤਾ ਜਾਵੇਗਾ ਕਿਉਂਕਿ ਇਸ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨਵੰਬਰ ਮਹੀਨੇ 'ਚ ਹੀ ਹੋਣਾ ਤੈਅ ਹੈ। ਤਦ ਉਸ ਤੋਂ ਪਹਿਲਾਂ ਹੀ ਇਸ ਨੂੰ ਖੋਲ੍ਹਣ ਦੀ ਗੱਲ ਹੁਣ ਪਾਕਿਸਤਾਨ ਨੇ ਦੁਹਰਾਈ ਹੈ।

Mohamed FaisalMohamed Faisal

ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਧਿਕਾਰਤ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਸ ਸਬੰਧੀ ਛੇਤੀ ਹੀ ਇਕ ਮੀਟਿੰਗ ਹੋਵੇਗੀ ਪਰ ਇੰਨਾ ਜ਼ਰੂਰ ਤੈਅ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉਤਸਵਾਂ ਲਈ ਨਵੰਬਰ 'ਚ ਖੁਲ੍ਹ ਜਾਵੇਗਾ। ਫ਼ੈਸਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਪੱਕਾ ਪਤਾ ਨਹੀਂ ਕਿ ਭਾਰਤ ਇਸ ਪ੍ਰਾਜੈਕਟ  ਪ੍ਰਤੀ ਵਚਨਬੱਧ ਰਹੇਗਾ ਜਾਂ ਨਹੀਂ।

Kartarpur corridor : India offers technical committee meetingKartarpur corridor 

ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਧਾਰਨ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ, ਇੰਜ ਕਈ ਲੋਕਾਂ ਦਾ ਸੋਚਣਾ ਹੈ। ਰੇਲ ਅਤੇ ਬੱਸ ਸੇਵਾਵਾਂ ਬੰਦ ਹੋਣ ਨਾਲ ਪਾਕਿਸਤਾਨ ਵਿਚ ਭਾਰਤੀਆਂ ਦੇ ਫਸੇ ਹੋਣ ਦੀਆਂ ਰੀਪੋਰਟਾਂ ਬਾਬਤ ਉਨ੍ਹਾਂ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਪਾਕਿਸਤਾਨ ਵਿਚ ਕੋਈ ਭਾਰਤੀ ਫਸਿਆ ਹੋਇਆ ਹੈ। ਜੇ ਅਜਿਹਾ ਹੈ ਤਾਂ ਉਹ ਉਨ੍ਹਾਂ ਨੂੰ ਵਾਪਸ ਭੇਜਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਾਗਰਿਕ ਵਾਘਾ ਬਾਰਡਰ ਰਾਹੀਂ ਪੈਦਲ ਵਾਪਸ ਜਾ ਸਕਦੇ ਹਨ ਕਿਉਂਕਿ ਬਾਰਡਰ ਖੁਲ੍ਹਾ ਹੈ।  

Shah Mehmood QureshiShah Mehmood Qureshi

ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਵੀ ਆਖਿਆ ਹੈ ਕਿ ਕਰਤਾਰਪੁਰ ਲਾਂਘਾ ਨਵੰਬਰ 'ਚ ਹਰ ਹਾਲਤ 'ਚ ਖੁਲ੍ਹ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਅਫ਼ਗ਼ਾਨਿਸਤਾਨ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਦੌਰਾਨ ਦਿਤੀ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨਾਲ ਕੂਟਨੀਤਕ ਪੱਧਰ 'ਤੇ ਤਣਾਅ ਹੈ ਪਰ ਸਿੱਖ ਸ਼ਰਧਾਲੂਆਂ ਪ੍ਰਤੀ ਪਾਕਿਸਤਾਨ ਦੀ ਨੀਤੀ ਹਮੇਸ਼ਾ ਦੀ ਤਰ੍ਹਾਂ ਨਰਮ ਰਹੇਗੀ। ਜ਼ਿਕਰਯੋਗ ਹੈ ਕਿ ਇਸ ਲਾਂਘੇ ਦੀ ਮਦਦ ਨਾਲ ਪਾਕਿਸਤਾਨ ਦਾ ਨਾਰੋਵਾਲ ਜ਼ਿਲ੍ਹਾ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਜੁੜ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement