
ਬੰਬੇ ਸਟਾਕ ਐਕਸਚੇਂਜ ਦਾ ਨਿਫਟੀ 128.70 ਅੰਕ ਦੀ ਤੇਜ਼ੀ ਨਾਲ 13055.15 ਦੇ ਪੱਧਰ ’ਤੇ ਬੰਦ ਹੋਇਆ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁਲ੍ਹਿਆ ਸੀ।
ਨਵੀਂ ਦਿੱਲੀ : ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਨਿਫਟੀ 128.70 ਅੰਕ ਦੀ ਤੇਜ਼ੀ ਨਾਲ 13055.15 ਦੇ ਪੱਧਰ ’ਤੇ ਬੰਦ ਹੋਇਆ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁਲ੍ਹਿਆ ਸੀ। ਸੈਂਸੇਕਸ 274.67 ਅੰਕ ਉਪਰ 44351.82 ਦੇ ਪੱਧਰ ’ਤੇ ਖੁਲ੍ਹਿਆ ਸੀ। ਉਥੇ ਨਿਫਟੀ ਨੇ ਪਹਿਲੀ ਵਾਰ 13000 ਦਾ ਅੰਕੜਾ ਪਾਰ ਕੀਤਾ। ਅੱਜ ਦੇ ਪ੍ਰਮੁੱਖ ਸ਼ੇਅਰਾਂ ਵਿਚ ਅਡਾਨੀ ਮੋਟਰਜ਼, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਇਚਰ ਮੋਟਰਜ਼ ਅਤੇ ਹਿੰਡਾਲਕੋ ਦੇ ਸ਼ੇਅਰ ਹਰੇ ਨਿਸ਼ਾਨ ‘ਤੇ ਬੰਦ ਹੋਏ।
photoਉਥੇ ਐਚਡੀਐਫਸੀ, ਟਾਇਟਨ, ਬੀਪੀਸੀਐਲ, ਨੈਸਲੇ ਇੰਡੀਆ ਅਤੇ ਗੇਲ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।ਸੈਕਟੋਰੀਅਲ ਇੰਡੈਕਸ ’ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ ’ਤੇ ਬੰਦ ਹੋਏ। ਇਨ੍ਹਾਂ ਵਿਚ ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਫਾਇਨਾਂਸ ਸਰਵਿਸਜ਼, ਫਾਰਮਾ, ਮੀਡੀਆ, ਐਫਐਮਸੀਜੀ, ਆਈਟੀ, ਰਿਅਲਟੀ, ਮੈਟਲ ਅਤੇ ਆਟੋ ਸ਼ਾਮਲ ਹਨ।