ਸਿਰਸਾ ਵਲੋਂ ਸਪੀਕਰ ਦੇ ਅਸਤੀਫ਼ੇ ਦੀ ਮੰਗ
Published : Dec 24, 2018, 10:53 am IST
Updated : Dec 24, 2018, 10:53 am IST
SHARE ARTICLE
Manjinder Singh Sirsa Press Conference
Manjinder Singh Sirsa Press Conference

ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ.........

ਨਵੀਂ ਦਿੱਲੀ  : ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਅਸਤੀਫ਼ੇ ਦੀ ਮੰਗ ਕੀਤੀ। ਸਿਰਸਾ ਨੇ ਪੁਛਿਆ ਕਿ ਆਖ਼ਰ ਕੇਜਰੀਵਾਲ ਦਾ ਰਾਹੁਲ ਗਾਂਧੀ ਨਾਲ ਕੀ ਸਮਝੌਤਾ  ਹੋਇਆ ਹੈ, ਜੋ ਮਤੇ ਤੋਂ ਹੀ  ਕਿਨਾਰਾ ਕਰ ਗਏ।

ਦਿੱਲੀ ਕਮੇਟੀ ਦੇ ਦਫ਼ਤਰ ਵਿਚ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਮੈਂਬਰਾਂ ਨੂੰ ਨਾਲ ਲੈ ਕੇ, ਸੱਦੀ ਪੱਤਰਕਾਰ ਮਿਲਣੀ ਵਿਚ ਸਿਰਸਾ ਨੇ ਕਿਹਾ, ਸਪੀਕਰ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਬਾਰੇ ਪਾਸਾ ਵੱਟਣਾ, ਸਦਨ ਦੀ ਮਰਿਆਦਾ ਨੂੰ ਭੰਗ ਕਰਨਾ ਹੈ, ਉਨਾਂ੍ਹ ਨੂੰ ਤੁਰਤ ਬਰਖ਼ਾਸਤ ਕਰਨਾ ਚਾਹੀਦਾ ਹੈ। ਸਿਰਸਾ ਤੇ ਸ. ਹਿਤ ਨੇ ਕਿਹਾ ਜਦ ਹੁਣ ਆਪ ਵਲੋਂ ਅਪਣੀ ਵਿਧਾਇਕਾ ਅਲਕਾ ਲਾਂਬਾ ਦੀ ਬਲੀ ਲੈਣ ਦੀ ਸਕੀਮ ਠੁੱਸ ਹੋ ਗਈ ਹੈ ਤਾਂ ਸਪੀਕਰ ਝੂਠ ਬੋਲ ਰਹੇ ਹਨ।

ਇਹੀ ਨਹੀਂ, ਮਤਾ ਪੇਸ਼ ਕਰਨ ਵਾਲੇ ਵਿਧਾਇਕ ਜਰਨੈਲ ਸਿੰਘ ਵੀ ਝੂਠ ਬੋਲਣ 'ਤੇ ਉਤਰ ਆਏ ਹਨ ਅਤੇ ਗਾਂਧੀ ਪਰਵਾਰ ਦਾ ਬਚਾਅ ਕਰ ਰਹੇ ਹਨ ਕਿਉਂਕਿ ਮਤਾ ਪੇਸ਼ ਹੋਣ ਤੋਂ ਬਾਅਦ 10 ਜਨਪਥ ਤੋਂ ਫ਼ੋਨ ਖੜਕਨੇ ਸ਼ੁਰੂ ਹੋ ਗਏ ਸਨ, ਜਿਸ ਪਿਛੋਂ ਆਪ ਸਰਕਾਰ ਆਪਣੇ ਬਚਾਅ 'ਤੇ ਉਤਰ ਆਈ। ਉਨ੍ਹਾਂ ਕਿਹਾ ਕਿ 'ਆਪ' ਨੇ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਦਾ ਮਸਲਾ ਹੀ ਇਸ ਲਈ ਚੁਕਿਆ ਕਿਉਂਕਿ ਉਹ ਮੇਰੇ ਵਲੋਂ ਸਦਨ ਵਿਚ 84 ਕਤਲੇਆਮ ਪੀੜਤ ਪਰਵਾਰਾਂ ਬਾਰੇ  ਚੁਕੇ ਮੁੱਦੇ ਦਾ ਟਾਕਰਾ ਕਰ ਸਕਣ।

ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਦੀ ਵੀਡੀਉ ਵਿਚ ਸਾਫ਼ ਹੈ ਕਿ ਵਿਧਾਇਕ ਸ. ਜਰਨੈਲ ਸਿੰਘ ਨੇ 'ਭਾਰਤ ਰਤਨ' ਵਾਪਸ ਲੈਣ ਦੀ ਮੰਗ ਵਾਲਾ ਮਤਾ ਪੇਸ਼ ਕੀਤਾ ਜਿਸ 'ਤੇ ਸਪੀਕਰ ਨੇ ਵੋਟਿੰਗ ਕਰਵਾ ਕੇ, ਪਾਸ ਕਰਵਾਇਆ, ਹੁਣ ਅਪਣੇ ਹੀ ਮਤੇ ਤੋਂ ਇਹ ਮੁਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸੰਕੇਤ ਰੋਸ ਨਹੀਂ ਕਰ ਸਕੇ, ਉਹ ਪੀੜਤਾਂ ਨਾਲ ਕਿਵੇਂ ਖੜੇ ਹੋਣਗੇ। ਅੱਜ ਦਿੱਲੀ ਗੁਰਦਵਾਰਾ ਕਮੇਟੀ ਨੇ ਇਕ ਮਤਾ ਪਾਸ ਕਰ ਕੇ, ਕੇਜਰੀਵਾਲ ਸਰਕਾਰ ਵਲੋਂ 84 ਬਾਰੇ ਪਾਸ ਕੀਤੇ ਗਏ ਮਤੇ ਤੋਂ ਪਾਸਾ ਵੱਟ ਲੈਣ ਦੀ ਨਿਖੇਧੀ ਕੀਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement