
ਕਿਹਾ ਕਿ ਕੁੜੀਆਂ ਇਕੱਲੀਆਂ ਘਰ ਦੀ ਕੰਮਕਾਰ ਹੀ ਨਹੀਂ ਕਰ ਸਕਦੀਆਂ , ਸਗੋਂ ਵੱਡੇ- ਵੱਡੇ ਮੁਕਾਬਲਿਆਂ ਵਿਚ ਆਪਣਾ ਨਾਂ ਰੋਸ਼ਨ ਵੀ ਕਰ ਸਕਦੀਆਂ ਹਨ ।
ਅੰਮ੍ਰਿਤਸਰ: ਜਾਪਾਨ 'ਚ ਟੋਕੀਓ ਵਿਖੇ ਜੁਲਾਈ 2021 ਨੂੰ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਡਿਸਕਸ ਥਰੋ ਲਈ ਚੁਣੀ ਗਈ ਸਿੱਖ ਖਿਡਾਰਨ ਕਮਲਪ੍ਰੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਥੇ ਮੁੱਖ ਦਫ਼ਤਰ ਵਿਖੇ ਦਿੱਤਾ। ਕਮਲਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ।
Kamalpreet kaurਬੀਬੀ ਜਗੀਰ ਕੌਰ ਨੇ ਸਿੱਖ ਖਿਡਾਰਨ ਕਮਲਪ੍ਰੀਤ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਅਜਿਹੀਆਂ ਸਿੱਖ ਕੁੜੀਆਂ ਸਾਡੇ ਸਮਾਜ ਲਈ ਇਕ ਮਿਸਾਲ ਹਨ । ਉਨ੍ਹਾਂ ਕਿਹਾ ਕਿ ਕੁੜੀਆਂ ਇਕੱਲੀਆਂ ਘਰ ਦੀ ਕੰਮਕਾਰ ਹੀ ਨਹੀਂ ਕਰ ਸਕਦੀਆਂ , ਸਗੋਂ ਵੱਡੇ- ਵੱਡੇ ਮੁਕਾਬਲਿਆਂ ਵਿਚ ਆਪਣਾ ਨਾਂ ਰੋਸ਼ਨ ਵੀ ਕਰ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਕਮਲਪ੍ਰੀਤ ਕੌਰ ਦੀ ਇਹ ਜਿੱਤ ਸਾਡੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
Kamalpreet kaurਜ਼ਿਕਰਯੋਗ ਹੈ ਕਿ ਡੀ.ਐਮ.ਡਬਲਿਊ. ਪਟਿਆਲਾ ਵਿਖੇ ਸਿਖਲਾਈ ਪ੍ਰਾਪਤ ਕਰ ਰਹੀ ਕਮਲਪ੍ਰੀਤ ਕੌਰ ਨੇ ਇਸ ਰਿਕਾਰਡ ਥਰੋਅ ਦੇ ਨਾਲ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਦੇ ਕੁਆਲੀਫਾਈ ਲਈ ਰੱਖੀ 63.50 ਮੀਟਰ ਦੀ ਹੱਦ ਪਾਰ ਕਰਕੇ ਵੀ ਓਲੰਪਿਕਸ ਦੀ ਟਿਕਟ ਕਟਾ ਲਈ ਹੈ। ਵਿਅਕਤੀਗਤ ਮੁਕਾਬਲਿਆਂ ਵਿੱਚ ਮੁੱਕੇਬਾਜ਼ੀ ਵਿੱਚ ਸਿਮਰਜੀਤ ਕੌਰ ਚੱਕਰ ਤੋਂ ਬਾਅਦ ਉਲੰਪਿਕਸ ਲਈ ਕੁਆਲੀਫਾਈ ਕਰ ਕੇ ਕਮਲਪ੍ਰੀਤ ਕੌਰ ਨੇ ਹੁਣ ਪੰਜਾਬ ਦਾ ਮਾਣ ਵਧਾਇਆ ਹੈ। ਕਮਲਪ੍ਰੀਤ ਕੌਰ ਨੇ ਐਨ.ਆਈ.ਐਸ.ਪਟਿਆਲਾ ਵਿਖੇ 15 ਤੋਂ 19 ਮਾਰਚ ਤੱਕ ਹੋਏ ਫੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖ਼ਰੀ ਦਿਨ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ।