Tata Group ਦੇ ਹਾਈ ਲੈਵਲ ਕਰਮਚਾਰੀਆਂ ਲਈ ਵੱਡਾ ਝਟਕਾ! ਕੰਪਨੀ ਕਰਨ ਵਾਲੀ ਹੈ ਤਨਖ਼ਾਹ ’ਚ ਕਟੌਤੀ
Published : May 25, 2020, 2:18 pm IST
Updated : May 25, 2020, 2:58 pm IST
SHARE ARTICLE
Tata group cut salary of top officials to 20 percent pay cut first time
Tata group cut salary of top officials to 20 percent pay cut first time

ਗਰੁਪ ਦੀ ਸਭ ਤੋਂ ਅਹਿਮ ਅਤੇ ਸਭ ਤੋਂ ਜ਼ਿਆਦਾ ਮੁਨਾਫਾ ਦੇਣ ਵਾਲੀ ਕੰਪਨੀ ਟਾਟਾ ਕੰਸਲਟੇਂਸੀ...

ਨਵੀਂ ਦਿੱਲੀ: ਟਾਟਾ ਸਮੂਹ ਅਪਣੇ ਇਤਿਹਾਸ ਵਿਚ ਪਹਿਲੀ ਵਾਰ ਟਾਟਾ ਸੰਸ ਦੇ ਚੇਅਰੇਮੈਨ ਅਤੇ ਸਹਾਇਕ ਕੰਪਨੀਆਂ ਦੇ ਤਮਾਮ ਸੀਈਓ ਦੀ ਤਨਖ਼ਾਹ ਵਿਚ ਲਗਭਗ 20% ਦੀ ਕਟੌਤੀ ਕਰ ਰਹੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀ ਇਹ ਕਦਮ ਚੁੱਕ ਰਹੀ ਹੈ।

TATA GroupsTATA Groups

ਗਰੁਪ ਦੀ ਸਭ ਤੋਂ ਅਹਿਮ ਅਤੇ ਸਭ ਤੋਂ ਜ਼ਿਆਦਾ ਮੁਨਾਫਾ ਦੇਣ ਵਾਲੀ ਕੰਪਨੀ ਟਾਟਾ ਕੰਸਲਟੇਂਸੀ ਵਾਲੀ ਕੰਪਨੀ ਟਾਟਾ ਕੰਸਲਟੇਂਸੀ ਸਰਵੀਸੇਜ਼ (TCS) ਨੇ ਸਭ ਤੋਂ ਪਹਿਲਾਂ ਅਪਣੇ ਸੀਈਓ ਰਾਜੇਸ਼ ਗੋਪੀਨਾਥਨ ਦੀ ਸੈਲਰੀ ਵਿਚ ਕਟੌਤੀ ਦਾ ਐਲਾਨ ਕੀਤਾ ਹੈ। ਉੱਥੇ ਹੀ ਇੰਡੀਆ ਹੋਟਲਸ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਸ ਦਾ ਸੀਨੀਅਰ ਲਿਡਰਸ਼ਿਪ ਇਸ ਤਿਮਾਹੀ ਵਿਚ ਅਪਣੀ ਤਨਖ਼ਾਹ ਦਾ ਇਕ ਹਿੱਸਾ ਕੰਪਨੀ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਦੇਵੇਗੀ।

TATA GroupsTATA Groups

ਟਾਟਾ ਸਟੀਲ ਟਾਟਾ ਮੋਟਰਸ, ਟਾਟਾ ਪਾਵਰ, ਟ੍ਰੈਂਟ, ਟਾਟਾ ਇੰਟਰਨੈਸ਼ਨਲ, ਟਾਟਾ ਕੈਪਿਟਲ ਅਤੇ ਵੋਲਟਾਸ ਦੇ ਸੀਈਓ ਅਤੇ ਐਮਡੀ ਵੀ ਘਟ ਸੈਲਰੀ ਲੈਣਗੇ। ਕੰਪਨੀ ਦੇ ਇਸ ਕਦਮ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੇ ਬੋਨਸ ਵਿਚ ਵੀ ਕਟੌਤੀ ਹੋਵੇਗੀ।

TATA GroupsTATA Groups

ਟਾਟਾ ਗਰੁੱਪ ਦੇ ਇਕ ਸੀਨੀਅਰ ਸੀਈਓ ਨੇ ਪਹਿਚਾਣ ਜ਼ਾਹਿਰ ਨਾ ਕਰਨ ਦੀ ਸ਼ਰਤ ਤੇ ਕਿਹਾ ਕਿ ਟਾਟਾ ਸਮੂਹ ਦੇ ਇਤਿਹਾਸ ਵਿਚ ਅਜਿਹਾ ਸਮਾਂ ਕਦੇ ਨਹੀਂ ਆਇਆ ਅਤੇ ਇਸ ਸਮੇਂ ਕਾਰੋਬਾਰ ਨੂੰ ਬਚਾਉਣ ਲਈ ਕੁਝ ਸਖਤ ਫੈਸਲੇ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਸਹੀ ਲੀਡਰਸ਼ਿਪ ਨੂੰ ਯਕੀਨੀ ਬਣਾਉਣ ਲਈ ਹਮਦਰਦੀ ਨਾਲ ਸਾਰੇ ਕਦਮ ਚੁਕਣਗੇ। ਟਾਟਾ ਸਮੂਹ ਦਾ ਸਭਿਆਚਾਰ ਜਿੱਥੋਂ ਤੱਕ ਸੰਭਵ ਹੋ ਸਕੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

SalarySalary

ਦਸ ਦਈਏ ਕਿ ਲਾਕਡਾਊਨ ਵਿਚ ਢਿੱਲ ਮਿਲੀ, ਬਾਜ਼ਾਰ ਖੁੱਲ੍ਹੇ ਤਾਂ ਕੰਮ ਕਰਨ ਲਈ ਵਰਕਰ ਨਹੀਂ ਮਿਲ ਰਹੇ ਹਨ। ਕੰਨਫੇਡਰੇਸ਼ਨ ਆਫ ਆਲ ਇੰਡੀਆ ਟ੍ਰੈਡਰਸ ਦੇ ਪ੍ਰਧਾਨ ਬੀਸੀ ਭਾਰਤੀਆ ਦਸਦੇ ਹਨ ਕਿ 80 ਪ੍ਰਤੀਸ਼ਤ ਵਰਕਰ ਅਪਣੇ-ਅਪਣੇ ਇਲਾਕਿਆਂ ਵਿਚ ਜਾ ਚੁੱਕੇ ਹਨ। ਕੰਮ ਕਰਨ ਲਈ 20 ਪ੍ਰਤੀਸ਼ਤ ਵਰਕਰ ਬਚੇ ਹਨ ਜੋ ਕਿ ਲੋਕਲ ਹਨ ਅਤੇ ਇਹਨਾਂ ਵਿਚੋਂ ਕੇਵਲ 8 ਪ੍ਰਤੀਸ਼ਤ ਵਰਕਰ ਦੁਬਾਰਾ ਉਸ ਜਗ੍ਹਾ ਤੇ ਵਾਪਸ ਆਏ ਹਨ ਜਿੱਥੇ ਉਹ ਪਹਿਲਾਂ ਕੰਮ ਕਰਦੇ ਸਨ।

SalarySalary

ਕੋਰੋਨਾ ਵਾਇਰਸ ਦੇ ਡਰ ਨਾਲ ਖਰੀਦਦਾਰੀ ਵੀ ਨਹੀਂ ਹੋ ਰਹੀ ਹੈ। ਬਾਜ਼ਾਰ ਵਿਚ ਡਿਮਾਂਡ ਹੈ ਪਰ ਖਰੀਦਦਾਰ ਨਿਕਲ ਹੀ ਨਹੀਂ ਰਹੇ ਤਾਂ ਕਿਹੜੇ ਕੰਮ ਦੀ ਡਿਮਾਂਡ। ਲਾਕਡਾਊਨ ਵਿਚ ਢਿੱਲ ਤੋਂ ਬਾਅਦ ਵੀ ਕੇਵਲ 5 ਪ੍ਰਤੀਸ਼ਤ ਵਪਾਰ ਹੋਇਆ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਪਿਛਲੇ 60 ਦਿਨਾਂ ਵਿਚ ਦੇਸ਼ ਦੇ ਪ੍ਰਚੂਨ ਕਾਰੋਬਾਰ ਨੂੰ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਪਿਛਲੇ ਇੱਕ ਹਫਤੇ ਦੌਰਾਨ ਸਿਰਫ ਡੇਅਰੀ ਉਤਪਾਦਾਂ, ਕਰਿਆਨੇ, ਐਫਐਮਸੀਜੀ ਉਤਪਾਦਾਂ ਅਤੇ ਖਪਤ ਵਾਲੀਆਂ ਵਸਤਾਂ ਸਮੇਤ ਜ਼ਰੂਰੀ ਵਸਤਾਂ ਦਾ ਸੌਦਾ ਕੀਤਾ ਗਿਆ ਹੈ। ਗਾਹਕ ਹੋਰ ਕਾਰੋਬਾਰਾਂ ਵਿਚ ਗਾਇਬ ਹਨ ਜਿਨ੍ਹਾਂ ਵਿਚ ਇਲੈਕਟ੍ਰਾਨਿਕਸ, ਇਲੈਕਟ੍ਰਿਕਲ, ਮੋਬਾਈਲ, ਗਿਫਟ ਆਰਟੀਕਲ, ਘੜੀਆਂ, ਜੁੱਤੀਆਂ, ਰੈਡੀਮੇਡ ਕੱਪੜੇ, ਫੈਸ਼ਨ ਗਾਰਮੈਂਟਸ, ਰੈਡੀਮੇਡ ਗਾਰਮੈਂਟਸ, ਫਰਨੀਸ਼ ਫੈਬਰਿਕ, ਕੱਪੜਾ, ਗਹਿਣਿਆਂ, ਪੇਪਰ, ਸਟੇਸ਼ਨਰੀ, ਬਿਲਡਰ ਹਾਰਡਵੇਅਰ, ਮਸ਼ੀਨਰੀ, ਟੂਲਸ ਸ਼ਾਮਲ ਹਨ। ਇਸ ਨਾਲ ਨਾ ਸਿਰਫ ਵਪਾਰੀਆਂ, ਕਾਰੋਬਾਰੀਆਂ ਨੂੰ ਪ੍ਰਭਾਵਤ ਹੋਇਆ ਹੈ ਬਲਕਿ ਸਰਕਾਰ ਨੂੰ ਮਿਲੇ ਟੈਕਸ ਨੂੰ ਵੀ ਪ੍ਰਭਾਵਤ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement