ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਵਾਲ
ਨਵੀਂ ਦਿੱਲੀ: ਮਣੀਪੁਰ ਹਿੰਸਾ ਬਾਰੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ, “ਮਣੀਪੁਰ ਵਿਚ ਮੌਜੂਦਾ ਸਥਿਤੀ ਕਾਰਨ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮਣੀਪੁਰ ਦੀ ਘਟਨਾ ਨਾਲ ਭਾਰਤੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਸਦਨ ਦੇ ਸਾਹਮਣੇ ਇਹ ਕਹਿਣ ਤੋਂ ਕਿਉਂ ਝਿਜਕ ਰਹੇ ਹਨ ?”
ਇਹ ਵੀ ਪੜ੍ਹੋ: ਮਨੀਪੁਰ ਦਾ ਮਸਲਾ ਸਿਰਫ਼ ਇੱਕ ਰਾਜ ਦਾ ਨਹੀਂ, ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ - ਰਾਘਵ ਚੱਢਾ
ਉਨ੍ਹਾਂ ਦਸਿਆ ਕਿ ਸਾਲ 2004 ਤੋਂ ਲੈ ਕੇ 2014 ਤਕ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਪਣੇ ਕਾਰਜਕਾਲ ਦੌਰਾਨ 70 ਵਾਰ ਸੰਸਦ ਦੇ ਸਾਹਮਣੇ ਬੋਲੇ ਸਨ। 17 ਅਗਸਤ 2012 ਵਿਚ ਜਦੋਂ ਉਤਰ ਪੂਰਬੀ ਭਾਰਤੀ ਲੋਕਾਂ ਨੂੰ ਲੈ ਕੇ ਹਾਲਾਤ ਵਿਗੜੇ ਸਨ ਤਾਂ ਡਾ. ਮਨਮੋਹਨ ਸਿੰਘ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਦੋਵੇ ਸਦਨਾਂ ਵਿਚ ਚਿੰਤਾ ਜ਼ਾਹਰ ਕੀਤੀ ਸੀ ਅਤੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਵੀ ਦਿਤਾ ਸੀ।
ਇਹ ਵੀ ਪੜ੍ਹੋ: ਵਿਰੋਧੀ ਧਿਰ ਜਨਤਾ ਤੋਂ ਡਰਦੀ ਹੈ, ਮਨੀਪੁਰ ਦੇ ਸੰਵੇਦਨਸ਼ੀਲ ਮੁੱਦੇ 'ਤੇ ਚਰਚਾ ਲਈ ਢੁਕਵਾਂ ਮਾਹੌਲ ਬਣਾਓ : ਅਮਿਤ ਸ਼ਾਹ
ਕਾਂਗਰਸ ਆਗੂ ਨੇ ਕਿਹਾ ਕਿ ਉਤਰ-ਪੂਰਬ ਭਾਰਤ ਦਾ ਇਕ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਜੇਕਰ ਉਤਰ-ਪੂਰਬ ਵਿਚ ਕੋਈ ਅਸਥਿਰਤਾ ਪੈਦਾ ਹੁੰਦੀ ਹੈ ਤਾਂ ਇਸ ਦੇ ਨਤੀਜੇ ਭਾਰਤ ਦੀ ਰਾਸ਼ਟਰੀ ਸੁਰੱਖਿਆ 'ਤੇ ਵੀ ਪੈਂਦੇ ਹਨ। ਭਾਰਤ ਦੇ ਸੰਵਿਧਾਨ ਵਿਚ ਉਤਰ-ਪੂਰਬ ਦਾ ਵਿਸ਼ੇਸ਼ ਸਥਾਨ ਅਤੇ ਵਿਸ਼ੇਸ਼ ਪ੍ਰਬੰਧ ਹੈ।
ਇਹ ਵੀ ਪੜ੍ਹੋ: ‘ਆਪ‘ ਆਗੂਆਂ ਨੇ ਮਨੀਪੁਰ ਦੀ ਘਟਨਾ ਦੇ ਖਿਲਾਫ਼ ਚੰਡੀਗੜ੍ਹ ‘ਚ ਕੀਤਾ ਪ੍ਰਦਰਸ਼ਨ
ਇਸ ਮਗਰੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਨਾਰਿਸ ਹੁਸੈਨ ਨੇ ਕਿਹਾ ਕਿ ਮਣੀਪੁਰ ਵਿਚ ਹਿੰਸਾ ਜਾਰੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿਚ ਬੋਲਣ ਲਈ ਤਿਆਰ ਨਹੀਂ ਹਨ। ਸਰਕਾਰ ਇਹ ਬਿਆਨ ਦੇ ਰਹੀ ਹੈ ਕਿ ਉਹ ਚਰਚਾ ਚਾਹੁੰਦੀ ਹੈ, ਪਰ ਵਿਰੋਧੀ ਧਿਰ ਤਿਆਰ ਨਹੀਂ ਹੈ। ਜਦਕਿ ਵਿਰੋਧੀ ਧਿਰ ਨਿਯਮ 267 ਤਹਿਤ ਚਰਚਾ ਚਾਹੁੰਦੀ ਹੈ ਅਤੇ ਸਰਕਾਰ ਚਲਾਕੀ ਨਾਲ ਨਿਯਮ 176-77 ਤਹਿਤ ਸਿਰਫ਼ 2:30 ਘੰਟੇ ਹੀ ਚਰਚਾ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੇ ਦੂਜੇ ਪੜਾਅ ਤਹਿਤ ਯੂਕੇ ਵੀਜ਼ਾ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ
ਉਨ੍ਹਾਂ ਦਸਿਆ ਕਿ ਕਈ ਕਾਂਗਰਸੀ ਆਗੂ ਮਣੀਪੁਰ ਗਏ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਅਸੀਂ ਇਸ ਨੂੰ ਸਦਨ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਪਰ ਭਾਜਪਾ ਸਿਰਫ਼ ਢਾਈ ਘੰਟੇ ਦੀ ਚਰਚਾ ਲਈ ਕਹਿ ਰਹੀ ਹੈ। ਮੋਦੀ ਸਰਕਾਰ ਮਣੀਪੁਰ 'ਤੇ ਵਿਸਤ੍ਰਿਤ ਚਰਚਾ ਕਿਉਂ ਨਹੀਂ ਚਾਹੁੰਦੀ?