ਮਨਜੀਤ ਸਿੰਘ ਜੀ ਕੇ ਨੇ ਮੁੜ ਸੰਭਾਲਿਆ ਪ੍ਰਧਾਨਗੀ ਦਾ ਅਹੁਦਾ
Published : Oct 25, 2018, 10:37 pm IST
Updated : Oct 25, 2018, 10:37 pm IST
SHARE ARTICLE
Manjit Singh GK retained the post of president
Manjit Singh GK retained the post of president

ਮਨਜੀਤ ਸਿੰਘ ਜੀ.ਕੇ. ਨੇ ਮੁੜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ..........

ਨਵੀਂ ਦਿੱਲੀਂ  : ਮਨਜੀਤ ਸਿੰਘ ਜੀ.ਕੇ. ਨੇ ਮੁੜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਬੀਤੇ ਦਿਨੀਂ ਉਨ੍ਹਾਂ ਅਪਣੇ ਰੁਝੇਵਿਆਂ ਕਰ ਕੇ, ਅਪਣੀਆਂ ਤਾਕਤਾਂ ਅਪਣੇ ਕਰੀਬੀ ਸੀਨੀਅਰ ਮੀਤ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੂੰ ਦੇ ਕੇ, ਕਾਰਜਕਾਰੀ ਪ੍ਰਧਾਨ ਥਾਪ ਦਿਤਾ ਸੀ। ਪਰ 23 ਅਕਤੂਬਰ ਦੀ ਸ਼ਾਮ ਨੂੰ ਦਿੱਲੀ ਕਮੇਟੀ ਦੇ ਬੁਲਾਰੇ ਸ.ਪਰਮਿੰਦਰਪਾਲ ਸਿੰਘ ਨੇ ਜੀ ਕੇ ਦੇ ਅਹੁਦਾ ਸੰਭਾਲਣ ਦੀ ਫ਼ੋਟੋਆਂ ਮੀਡੀਆ ਨਾਲ ਸਾਂਝੀਆਂ ਕਰ ਕੇ, ਪ੍ਰਧਾਨਗੀ ਮੁੜ ਸੰਭਾਲਣ ਦੀ ਪ੍ਰੋੜ੍ਹਤਾ ਕੀਤੀ।

ਹੁਣ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਅਪਣੀ ਤਾਕਤ ਜਾਇੰਟ ਸਕੱਤਰ ਸ. ਅਮਰਜੀਤ ਸਿੰਘ ਪੱਪੂ ਨੂੰ ਦੇ ਗਏ ਹਨ। ਸ੍ਰ.ਜੀ.ਕੇ. ਵਲੋਂ ਅਹੁਦਾ ਸੰਭਾਲਣ 'ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਮ ਪੀ ਤੇ ਸੀਨੀਅਰ ਟਕਸਾਲੀ ਅਕਾਲੀ ਸ.ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਅਸਤੀਫ਼ਾ ਦੇਣ ਪਿਛੋਂ ਬਾਦਲ ਦਲ ਨੇ ਸ.ਜੀ ਕੇ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿਤੇ ਹਨ ਤੇ ਉਨ੍ਹਾਂ ਨੂੰ ਗੋਲਕ ਦੀ ਅਖੌਤੀ ਦੁਰਵਰਤੋਂ ਕਰਨ ਦੇ ਹੱਕ ਦੇ ਦਿਤੇ ਹਨ।

ਸ.ਸਰਨਾ ਨੇ ਦਾਅਵਾ ਕੀਤਾ ਕਿ ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਧਮਕੀ ਤੇ ਬਲੈਕਮੇਲਿੰਗ ਤੋਂ ਮਜ਼ਬੂਰ ਹੋ ਕੇ, ਸੁਖਬੀਰ ਸਿੰਘ ਬਾਦਲ ਨੇ ਸ.ਜੀ ਕੇ ਅੱਗੇ ਗੋਡੇ ਟੇਕ ਦਿਤੇ ਹਨ। ਸ.ਸਰਨਾ ਨੇ ਦੋਸ਼ ਲਾਇਆ, “ ਵਿਦਿਅਕ ਫ਼ੰਡ ਦਾ 51 ਲੱਖ ਰੁਪਏ ਤੋਂ ਵੱਧ ਦਾ ਫ਼ੰਡ ਖ਼ੁਰਦ ਬੁਰਦ ਕਰਨ ਦੇ ਸਬੂਤ ਸਾਹਮਣੇ ਆਉਣ ਪਿਛੋਂ ਵੀ ਸ.ਸੁਖਬੀਰ ਸਿੰਘ ਬਾਦਲ ਵਲੋਂ ਜੀ ਕੇ. ਨੂੰ ਬਾਹਰ ਦਾ ਰਾਹ ਵਿਖਾਉਣ ਦੀ ਬਜਾਏ ਮੁੜ ਇਨਾਮ ਵਿਚ ਪ੍ਰਧਾਨਗੀ ਦੇਣਾ ਸਾਬਤ ਕਰਦਾ ਹੈ ਕਿ ਬਾਦਲ ਦਲ ਦੀ ਰਾਜਨੀਤਕ ਹਾਲਤ ਕਿਥੋਂ ਤੱਕ ਗਰਕ ਚੁਕੀ ਹੈ।“

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement